ਡੈਨਫੋਥ ‘ਤੇ ਹੋਈ ਅੰਨੇਵਾਹ ਗੋਲੀਬਾਰੀ, ਬੱਚੇ ਸਮੇਤ ਘੱਟੋ ਘੱਟ 8 ਗੰਭੀਰ ਜ਼ਖਮੀ
ਡੈਨਫੋਥ ‘ਤੇ ਹੋਈ ਅੰਨੇਵਾਹ ਗੋਲੀਬਾਰੀ, ਬੱਚੇ ਸਮੇਤ ਘੱਟੋ ਘੱਟ 8 ਗੰਭੀਰ ਜ਼ਖਮੀ

ਐਮਰਜੈਂਸੀ ਦੇ ਕਰਮਚਾਰੀਆਂ ਨੇ 22 ਜੁਲਾਈ, 2018 ਨੂੰ ਡੈਨਫੋਥ ਅਤੇ ਲੋਗਨ ਐਵੇਨਿਊਜ਼ ਨੇੜੇ ਇੱਕ ਅੰਨੇਵਾਹ ਗੋਲੀਬਾਰੀ ਦੀ ਸੂਚਨਾ ਮਿਲਦਿਆਂ ਹੀ ਮੌਕੇ ‘ਤੇ ਪਹੁੰਚ ਕੇ ਕਾਰਵਾਈ ਅਰੰਭੀ

ਡੈਨਫੋਥ ‘ਚ ਐਤਵਾਰ ਦੀ ਰਾਤ ਨੂੰ ਅੰਨੇਵਾਹ ਹੋਈ ਗੋਲੀਬਾਰੀ ‘ਚ ਘੱਟੋ ਘੱਟ 8 ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖਬਰ ਹੈ।  ਗੋਲੀਆਂ ਚਲਾਉਣ ਵਾਲੇ  ਸ਼ੱਕੀ ਵਿਅਕਤੀ ਦੀ ਜਵਾਬੀ ਕਾਰਵਾਈ ‘ਚ ਮੌਤ ਹੋਣ ਦੀ ਖਬਰ ਹੈ।


ਟੋਰਾਂਟੋ ਪੈਰਾ ਮੈਡੀਕਲ ਸਰਵਿਸਿਜ਼ ਨੇ ਕਿਹਾ ਕਿ ਉਹ ਅੱਠ ਲੋਕਾਂ ਨੂੰ ਹਸਪਤਾਲ ਲਿਜਾਣਾ ਪਿਆ, ਜਿਸ ਵਿਚ ਇਕ ਬੱਚੇ ਸਮੇਤ ਕਈ ਜ਼ਖਮੀ  ਸਨ।

ਮੌਕੇ ਦੇ ਗਵਾਹਾਂ ਨੇ ਕਿਹਾ ਕਿ ਉਨ੍ਹਾਂ ਨੇ 10 ਤੋਂ 20 ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣੀਆਂ। ਗਵਾਹਾਂ ਨੇ ਇਹ ਵੀ ਕਿਹਾ ਕਿ ਉਹਨਾਂ ਨੇ ਗੋਲੀਬਾਰੀ ਤੋਂ ਬਾਅਦ ਜ਼ਮੀਨ ‘ਤੇ ਪਏ ਬਹੁਤ ਸਾਰੇ ਜ਼ਖਮੀ ਲੋਕਾਂ ਨੂੰ ਦੇਖਿਆ, ਜਿੰਨ੍ਹਾਂ ਨੂੰ ਫਿਲਹਾਲ ਹਸਪਤਾਲ ਪਹੁੰਚਾਇਆ ਗਿਆ ਹੈ।

ਮੌਕੇ ‘ਤੇ ਇਕ ਭਾਰੀ ਪੁਲਿਸ ਦੀ ਤੈਨਾਤੀ ਕੀਤੀ ਗਈ ਹੈ ਅਤੇ ਐਮਰਜੈਂਸੀ ਨੂੰ ਦੇਖਦੇ ਹੋਏ ਇਲਾਕੇ ਦੇ ਇਕ ਵੱਡੇ ਹਿੱਸੇ ਨੂੰ ਸੀਲ ਕਰ ਦਿੱਤਾ ਗਿਆ ਹੈ।