” ਦੋ ਦੂਣੀ ਪੰਜ ” ਦੇ ਰਾਹੀਂ ਸਮਾਜ ਨੂੰ ਸੰਦੇਸ਼ ਦੇਣ ਦੀ ਕੋਸ਼ਿਸ਼ ਕਰਨਗੇ ਅੰਮ੍ਰਿਤ ਮਾਨ
ਬੰਬ ਜੱਟ ” ਅੰਮ੍ਰਿਤ ਮਾਨ “punjabi singer  ਜੋ ਕਿ ਗਾਇਕੀ ਦੇ ਨਾਲ ਅਦਾਕਾਰੀ ਵੱਲ ਵੀ ਕਾਫੀ ਧਿਆਨ ਦੇ ਰਹੇ ਹਨ ਅਤੇ ਪੰਜਾਬੀ ਫ਼ਿਲਮਾਂ ਵਿੱਚ ਆਪਣੀ ਬੇਹਤਰੀਨ ਅਦਾਕਾਰੀ ਦਿਖਾ ਚੁੱਕੇ ਹਨ | ਦੱਸ ਦਈਏ ਕਿ ” ਅੰਮ੍ਰਿਤ ਮਾਨ ” ਆਪਣੀ ਨਵੀਂ ਫਿਲਮ ‘ਦੋ ਦੂਣੀ ਪੰਜ’ punjabi movie ਦੀ ਸ਼ੂਟਿੰਗ ‘ਚ ਰੁੱਝੇ ਹੋਏ ਹਨ | ਇਸ ਫ਼ਿਲਮ ਵਿੱਚ ” ਅੰਮ੍ਰਿਤ ਮਾਨ ” ਆਪਣੀ ਮੁੱਖ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ | ਇਸ ਫ਼ਿਲਮ ਨੂੰ ” ਬਾਦਸ਼ਾਹ ” ਦੁਆਰਾ ਪ੍ਰੋਡਿਊਸ ਕੀਤਾ ਜਾ ਰਿਹਾ ਹੈ ਅਤੇ ਮਸ਼ਹੂਰ ਡਾਇਰੈਕਟਰ ” ਹੈਰੀ ਭੱਟੀ ” ਦੁਆਰਾ ਇਸ ਫ਼ਿਲਮ ਨੂੰ ਡਾਇਰੈਕਟ ਕੀਤਾ ਜਾ ਰਿਹਾ ਹੈ | ਇਸ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ | ਤੁਹਾਨੂੰ ਦੱਸ ਦਈਏ ਕਿ ਇਹ ਫ਼ਿਲਮ 11 ਜਨਵਰੀ 2019 ਨੂੰ ਸਿਨੇਮਾਂ ਘਰਾਂ ਵਿੱਚ ਰਿਲੀਜ ਹੋਵੇਗੀ | ਆਪਣੀ ਇਸ ਫ਼ਿਲਮ ਦੀ ਜਾਣਕਾਰੀ ਓਹਨਾ ਨੇਂ ਆਪਣੇ ਇੰਸਟਾਗ੍ਰਾਮ ਦੇ ਜਰੀਏ ਸੱਭ ਨਾਲ ਸਾਂਝੀ ਕੀਤੀ ਹੈ | ਇਸ ਫ਼ਿਲਮ ਨੂੰ ਲੈਕੇ ਅੰਮ੍ਰਿਤ ਮਾਨ ਕਾਫੀ ਉਤਸਾਹਿਤ ਹਨ |

View this post on Instagram

DO DOONI PANJ? shoot kicks off? @badboyshah @harrybhatti.director ?

A post shared by Amrit Maan (@amritmaan106) on

ਅਗਲੇ ਮਹੀਨੇ ਯਾਨੀ 11 ਅਕਤੂਬਰ ਨੂੰ ” ਅੰਮ੍ਰਿਤ ਮਾਨ ਦੀ ਪੰਜਾਬੀ ਫ਼ਿਲਮ ” ਆਟੇ ਦੀ ਚਿੜੀ ” ਵੀ ਰਿਲੀਜ ਹੋਣ ਜਾ ਰਹੀ ਹੈ | ਇਸ ਫ਼ਿਲਮ ਦੇ ਵਿੱਚ ਅੰਮ੍ਰਿਤ ਮਾਨ ਦੇ ਨਾਲ ਪੰਜਾਬੀ ਫ਼ਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ” ਨੀਰੂ ਬਾਜਵਾ ” ਆਪਣੀ ਮੁੱਖ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ ਅਤੇ ਇਸ ਤੋਂ ਇਲਾਵਾ ਮਸ਼ਹੂਰ ਕਾਮੇਡੀਅਨ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਬੀ ਐਨ ਸ਼ਰਮਾ, ਅਤੇ ਸਰਦਾਰ ਸੋਹੀ ਵੀ ਨਜ਼ਰ ਆਉਣਗੇ | ਵੈਸੇ ਤਾਂ ਅੰਮ੍ਰਿਤ ਮਾਨ ਪਹਿਲਾ ਵੀ ਪੰਜਾਬੀ ਫ਼ਿਲਮਾਂ ਵਿੱਚ ਕੰਮ ਕਰ ਹੀ ਚੁੱਕੇ ਹਨ ਪਰ ਇਹ ਫ਼ਿਲਮ ਓਹਨਾ ਦੀ ਪਹਿਲੀ ਫ਼ਿਲਮ ਹੋਵੇਗੀ ਜਿਸ ਵਿੱਚ ਆਪਣੀ ਮੁੱਖ ਭੂਮਿਕਾ ਨਿਭਾਉਣਗੇ |