
ਪੰਜਾਬੀ ਫ਼ਿਲਮ ਇੰਡਸਟਰੀ ਇੰਨੀ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ ਕਿ ਰੋਜ਼ਾਨਾ ਹੀ ਇੱਕ ਤੋਂ ਇੱਕ ਫ਼ਿਲਮਾਂ ਪ੍ਰੋਡਿਊਸ ਹੋ ਰਹੀਆਂ ਹਨ| ਬੜੇ ਹੀ ਮਸ਼ਹੂਰ ਗਾਇਕ ਅਤੇ ਕਲਾਕਾਰ ਗਿੱਪੀ ਗਰੇਵਾਲ gippy grewal ਦੀ ਹਾਲ ਹੀ ਵਿੱਚ ਆਈ ਫ਼ਿਲਮ ਕੈਰੀ ਆਨ ਜੱਟਾ 2 ਨੇ ਤਾਂ ਪੂਰੀਆਂ ਧਮਾਲਾਂ ਪਾਇਆ ਹੀ ਹੋਇਆ ਹਨ| ਪਰ ਹੁਣ ਧਮਾਲਾਂ ਪਾਉਣ ਦੀ ਵਾਰੀ ਹੈ ਉਹਨਾਂ ਦੀ ਆਉਣ ਵਾਲੀ ਫ਼ਿਲਮ “ਮੰਜੇ ਬਿਸਤਰੇ 2” punjabi cinema ਦੀ| ਜੋ ਕਿ ਬਹੁਤ ਹੀ ਜਿਆਦਾ ਮਝੇਦਾਰ ਹੋਣ ਵਾਲੀ ਲੱਗਦੀ ਹੈ ਇਹ ਅਸੀ ਸੋਸ਼ਲ ਮੀਡਿਆ ਤੇ ਆਉਣ ਵਾਲਿਆਂ ਪੋਸਟਾਂ ਦੇਖ ਕੇ ਕਹਿ ਸਕਦੇ ਹਾਂ| ਗੁਰਪ੍ਰੀਤ ਘੁੱਗੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਫ਼ਿਲਮ ਦੀ ਸ਼ੂਟਿੰਗ ਲੋਕੇਸ਼ਨ ਤੋਂ ਇੱਕ ਵੀਡੀਓ ਸਾਂਝਾ ਕੀਤਾ ਹੈ| ਵੀਡੀਓ ਵਿੱਚ ਗਿਪੀ ਗਰੇਵਾਲ, ਗੁਰਪ੍ਰੀਤ ਘੁੱਗੀ ਖ਼ੁਦ ਅਤੇ ਸਰਦਾਰ ਸੋਹੀ ਇੱਕੋ ਜਿਹੇ ਕੱਪੜੇ ਪਾ ਕੇ ਇੱਕ ਦੂੱਜੇ ਨਾਲ ਫ਼ਿਲਮ ਦੇ ਸੈੱਟ ਤੇ ਮਖੌਲ ਕਰਦੇ ਹੋਏ ਨਜ਼ਰ ਆ ਰਹੇ ਹਨ| ਅਤੇ ਮਸ਼ਹੂਰ ਕਾਮੇਡੀਅਨ ਬੀ.ਐਨ ਸ਼ਰਮਾ ਤੇ ਰਾਣਾ ਰਣਬੀਰ ਵੀ ਉਹਨਾ ਪਿੱਛੇ ਖੜੇ ਨਜ਼ਰ ਆ ਰਹੇ ਹਨ|
ਇਸ ਪੋਸਟ ਤੋਂ ਪਹਿਲਾਂ ਵੀ ਗਿੱਪੀ ਗਰੇਵਾਲ ਨੇ ਆਪਣੇ ਫੈਨਸ ਨਾਲ ਇੱਕ ਵੀਡੀਓ ਸਾਂਝਾ ਕੀਤਾ ਸੀ, ਜਿਸ ਵਿੱਚ ਵੀਡੀਓ ਵਿਚ ਉਹ ਆਪਣੀ ਟੀਮ ਨਾਲ ਘੁੰਮਦੇ ਹੋਏ ਫ਼ਿਲਮ ‘ਮੰਜੇ ਬਿਸਤਰੇ 2’ punjabi cinema ਦੀ ਸ਼ੂਟਿੰਗ ਦੀ ਤਿਆਰੀਆਂ ਵਿਚ ਵੀ ਲੱਗੇ ਹੋਏ ਸਨ| ਨਾਲ ਦੀ ਨਾਲ ਫ਼ਿਲਮ ਦੇ ਗਾਣੇ ਸ਼ੂਟ ਕਰਨ ਲਈ ਖੂਬਸੂਰਤ ਥਾਵਾਂ ਬਾਰੇ ਵੀ ਸਲਾਹ ਕਰ ਰਹੇ ਸੀ | ਪੰਜਾਬੀ ਡਾਇਰੈਕਟਰ ਬਲਜੀਤ ਸਿੰਘ ਦੁਆਰਾ ਡਾਇਰੈਕਟ ਫ਼ਿਲਮ ਮੰਜੇ ਬਿਸਤਰੇ 2017 ਵਿਚ ਆਈ ਸੀ ਅਤੇ ਇਹ ਉਸ ਦਾ ਹੀ ਦੁੱਜਾ ਭਾਗ ਹੈ | ਮੰਜੇ ਬਿਸਤਰੇ ਗਿੱਪੀ ਗਰੇਵਾਲ gippy grewal ਦੁਆਰਾ ਹੀ ਲਿੱਖੀ ਗਈ ਸੀ ਤੇ ਉਹ ਇਸ ਫ਼ਿਲਮ ਦੇ ਨਿਰਮਾਤਾ ਵੀ ਸਨ|
ਫ਼ਿਲਮ ਦਾ ਪਹਿਲਾਂ ਭਾਗ ਪੰਜਾਬੀ ਸੱਭਿਆਚਾਰ ਦੇ ਪੁਰਾਣੇ ਰੀਤੀ ਰਿਵਾਜਾਂ ਉੱਤੇ ਅਧਾਰਿਤ ਸੀ| ਜਿਸਨੂੰ ਦਰਸ਼ਕਾਂ ਨੂੰ ਕਾਫੀ ਪਸੰਦ ਕੀਤਾ ਸੀ | ਫ਼ਿਲਮ ਦੀ ਸਟਾਰਕਾਸਟ ਬਾਰੇ ਗੱਲ ਕਰੀਏ ਤਾਂ ਫ਼ਿਲਮ ਵਿੱਚ ਗਿੱਪੀ ਗਰੇਵਾਲ gippy grewal ਅਤੇ ਸੋਨਮ ਬਾਜਵਾ ਦੀ ਜੋੜੀ ਬਹੁਤ ਪਸੰਦ ਕੀਤਾ ਗਿਆ ਸੀ| ਇਹ ਜੋੜੀ ਹੁਣ ਵੀ ਇਸ ਫ਼ਿਲਮ ‘ਚ ਨਜ਼ਰ ਆਵੇਗੀ ਜਾਣਕਾਰੀ ਅਨੁਸਾਰ ਫ਼ਿਲਮ ਦੀ ਸਾਰੀ ਸਟਾਰਕਾਸਟ ਪੁਰਾਣੀ ਵਾਲੀ ਹੀ ਰਹੇਗੀ| ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਫ਼ਿਲਮ ਦਾ ਅੱਧਾ ਭਾਗ ਇੰਡੀਆ ਵਿੱਚ ਸ਼ੂਟ ਹੋਵੇਗਾ ਅਤੇ ਦੂਜਾ ਭਾਗ ਕੈਨੇਡਾ ਵਿੱਚ ਸ਼ੂਟ ਹੋਵੇਗਾ| ਹੁਣ ਦੇਖਣਾ ਹੋਵੇਗਾ ਕਿ ਕੈਨੇਡਾ ਵਾਲੇ ਭਾਗ ਵਿੱਚ ਕਿ ਅਲੱਗ ਦੇਖਣ ਨੂੰ ਮਿਲੇਗਾ ਅਤੇ ਮੰਜੇ ਬਿਸਤਰੇ 1punjabi cinema ਦੀ ਤਰਾਂ ਇਹ ਵੀ ਲੋਕਾਂ ਦੁਆਰਾ ਕੀਨੀ ਪਸੰਦ ਕੀਤੀ ਜਾਏਗੀ |