ਮਿਸੀਸਾਗਾ 'ਚ ਇੱਕ ਸਮਾਗਮ ਦੌਰਾਨ ਹੋਈ ਗੋਲੀਬਾਰੀ, ਜਾਂਚ ਜਾਰੀ

author-image
ptcnetcanada
Updated On
New Update
Shots fired at Mississauga business event where there were about 100 people

ਮਿਸੀਸਾਗਾ 'ਚ ਇੱਕ ਸਮਾਗਮ ਦੌਰਾਨ ਹੋਈ ਗੋਲੀਬਾਰੀ, ਜਾਂਚ ਜਾਰੀ

ਮਿਸੀਸਾਗਾ ਦੇ ਕੈਨੇਡੀ ਰੋਡ ਅਤੇ ਡੈਰੀ ਰੋਡ ਦੇ ਲਾਂਘੇ ਨੇੜੇ ਹੋਈ ਗੋਲੀਬਾਰੀ ਦੀ ਪੀਲ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਇਹ ਗੋਲੀਬਾਰੀ ਇੱਕ ਸਮਾਗਮ ਮੌਕੇ ਚੱਲੀ, ਜਿਸਦੇ ਵਪਾਰਕ ਹੋਣ ਦੀ ਗੱਲ ਕਹੀ ਜਾ ਰਹੀ ਹੈ ਅਤੇ ਜਿਸ ਵਿੱਚ 100 ਦੇ ਕਰੀਬ ਲੋਕ ਮੌਜੂਦ ਸਨ। ਫਿਲਹਾਲ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ, ਪਰ ਪੁਲਿਸ ਦਾ ਕਹਿਣਾ ਹੈ ਕਿ 7 ਰਾਊਂਡ ਫਾਇਰ ਕੀਤੇ ਗਏ ਸਨ। ਪੁਲਿਸ ਵੱਲੋਂ ਇਸ ਘਟਨਾ ਬਾਰੇ ਕਿਸੇ ਕੋਲ ਵੀ ਕਿਸੇ ਵੀ ਕਿਸਮ ਦੀ ਜਾਣਕਾਰੀ ਜਾਂ ਸਬੂਤ ਹੋਣ 'ਤੇ, ਪੁਲਿਸ ਨਾਲ ਸੰਪਰਕ ਕਰਨ ਲਈ ਕਿਹਾ ਜਾ ਰਿਹਾ ਹੈ।

mississauga mississauga-news mississauga-business-event
Advertisment