ਸਿੱਧੂ ਮੂਸੇਵਾਲਾ ਨੇ ਮੋਟਰਸਾਈਕਲ ‘ਤੇ ਮਾਰੀ ਆਪਣੇ ਪਿੰਡ ‘ਚ ਗੇੜੀ,ਵੀਡਿਓ ਸੋਸ਼ਲ ਮੀਡੀਆ ‘ਤੇ ਵਾਇਰਲ
ਸਿੱਧੂ ਮੂਸੇਵਾਲਾ ਇੱਕ ਅਜਿਹੇ ਕਲਾਕਾਰ ਨੇ ਜਿਨ੍ਹਾਂ ਦੇ ਦੇਸ਼ ਹੀ ਵਿਦੇਸ਼ ਵਿੱਚ ਲੱਖਾਂ ਦੀ ਗਿਣਤੀ ‘ਚ ਫੈਨਸ ਨੇ । ਇਹ ਫੈਨਸ ਉਨ੍ਹਾਂ ਦੀ ਇੱਕ ਝਲਕ ਪਾਉਣ ਲਈ ਉਤਾਵਲੇ ਰਹਿੰਦੇ ਨੇ ।ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਚਰਚਾ ਅਕਸਰ ਹੁੰਦੀ ਰਹਿੰਦੀ ਹੈ ਅਤੇ ਉਹ ਆਪਣੇ ਫੈਨਸ ਨੂੰ ਆਪਣੇ ਆਉਣ ਵਾਲੇ ਪ੍ਰਾਜੈਕਟਸ ਬਾਰੇ ਜਾਣਕਾਰੀ ਦਿੰਦੇ ਰਹਿੰਦੇ ਨੇ ।ਸਿੱਧੂ ਮੂਸੇਵਾਲਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡਿਓ ਸਾਂਝਾ ਕੀਤਾ ਹੈ ।

ਹੋਰ ਵੇਖੋ : ਜਦੋ ਸਿੱਧੂ ਮੂਸੇਵਾਲਾ ਕੈਨੇਡਾ ਤੋਂ ਪਹੁੰਚੇ ਆਪਣੇ ਪਿੰਡ , ਵੇਖੋ ਵੀਡੀਓ

View this post on Instagram

PIND BE LIKE❤️?

A post shared by Sidhu Moosewala (ਮੂਸੇ ਆਲਾ) (@sidhu_moosewala) on

ਇਸ ਵੀਡਿਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਉਹ ਆਪਣੇ ਪਿੰਡ ‘ਚ ਮੋਟਰਸਾਈਕਲ ‘ਤੇ ਸਵਾਰ ਹੋ ਕੇ ਕਿਤੇ ਜਾ ਰਹੇ ਨੇ । ਸਿੱਧੂ ਮੂਸੇਵਾਲਾ ਦੇ ਇਸ ਵੀਡਿਓ ਨੂੰ ਉਨ੍ਹਾਂ ਦੇ  ਫੈਨਸ ਵੱਲੋਂ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਆਪਣੇ ਵੱਖਰੇ ਅੰਦਾਜ਼ ਲਈ ਜਾਣੇ ਜਾਂਦੇ ਸਿੱਧੂ ਮੂਸੇਵਾਲਾ ਦੇ ਗਾਉਣ ਦਾ ਅੰਦਾਜ਼ ਵੀ ਸਭ ਤੋਂ ਵੱਖਰਾ ਹੈ ।ਇਸ ਵੱਖਰੇ ਅੰਦਾਜ਼ ਨੂੰ ਵੀ ਉਨ੍ਹਾਂ ਦੇ ਫੈਨਸ ਖਾਸ ਕਰਕੇ ਯੰਗਸਟਰ ਫੈਨਸ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ ।

ਹੋਰ ਵੇਖੋ : ਕੈਨੇਡਾ ਵਿੱਚ ਵਿਦੇਸ਼ੀ ਅਧਿਆਪਕ ਨੇ ਕਲਾਸ ਚ ਲਗਾਏ ਸਿੱਧੂ ਮੂਸੇਵਾਲਾ ਦੇ ਗੀਤ, ਵੇਖੋ ਵੀਡੀਓ

ਹੁਣ ਉਨ੍ਹਾਂ ਨੇ ਮੁੜ ਤੋਂ ਆਪਣਾ ਇੱਕ ਵੀਡਿਓ ਸਾਂਝਾ ਕੀਤਾ ਹੈ । ਜਿਸ ਨੂੰ ਉਨ੍ਹਾਂ ਨੇ ਫੈਨਸ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਉਨ੍ਹਾਂ ਦੇ ਇਸ ਵੀਡਿਓ ‘ਤੇ ਕਈ ਕਮੈਂਟ ਕਰ ਰਹੇ ਨੇ । ਕਈਆਂ ਲੋਕਾਂ ਨੇ ਸਿੱਧੂ ਮੂਸੇਵਾਲਾ ਦੇ ਇਸ ਵੀਡਿਓ ‘ਤੇ ਕਮੈਂਟ ਕਰਕੇ ਉਨ੍ਹਾਂ ਦੀ ਲੰਮੀ ਉਮਰ ਦੀ ਅਰਦਾਸ ਕੀਤੀ ਹੈ ਜਦਕਿ ਕਈਆਂ ਨੇ ਇਸ ਨੂੰ ਪਸੰਦ ਕੀਤਾ ਹੈ ।