ਕੈਨੇਡਾ ‘ਚ ਪੀਟਰ ਢਿੱਲੋਂ ਨੇ ਚਮਕਾਇਆ ਨਾਂਅ ,ਕੈਨੇਡਾ ਦੇ ਸਭ ਤੋਂ ਵੱਡੇ ਕਰੈਨਬੇਰੀ ਉਤਪਾਦਕ ਬਣੇ ਢਿੱਲੋਂ 
ਪੰਜਾਬੀ ਦੁਨੀਆ ਦੇ ਕਿਸੇ ਵੀ ਕੋਨੇ ‘ਚ ਚਲੇ ਜਾਣ ਉਹ ਆਪਣੀ ਅਣਥੱਕ ਮਿਹਨਤ ਦੀ ਬਦੌਲਤ ਕਈ ਵੱਡੇ ਮੁਕਾਮ ਹਾਸਲ ਕਰ ਚੁੱਕੇ । ਅੱਜ ਅਸੀਂ ਵਿਦੇਸ਼ ਦੀ ਧਰਤੀ ‘ਤੇ ਬੈਠੇ ਉਸ ਸ਼ਖਸ ਦੀ ਗੱਲ ਕਰਨ ਜਾ ਰਹੇ ਹਾਂ । ਜਿਸ ਨੇ ਆਪਣੀ ਮਿਹਨਤ ਦੀ ਬਦੌਲਤ ਪੂਰੀ ਦੁਨੀਆ ‘ਚ ਆਪਣਾ ਨਾਂਅ ਰੌਸ਼ਨ ਕੀਤਾ ਹੈ । ਜੀ ਹਾਂ ਉਸ ਸ਼ਖਸ ਦਾ ਨਾਂਅ ਹੈ ਪੀਟਰ ਪੋਵੀਟਰ ਢਿੱਲੋਂ । ਉਹ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਰਿਚਮੰਡ ‘ਰਿਚਬੈਰੀ ਗਰੁੱਪ ਆਫ ਕੰਪਨੀਜ਼’ ਹੇਠਾਂ ਕਰੈਨਬੇਰੀ ਫਲ ਦੀ ਖੇਤੀ ਕਰਦੇ ਹਨ ਅਤੇ ਓਸ਼ੀਅਨ ਸਪਰੇਅ ਦੇ ਮੌਜੂਦਾ ਚੇਅਰਮੈਨ ਹਨ।

ਹੋਰ ਵੇਖੋ : ਜਦੋਂ ਕੈਨੇਡਾ ਦੇ ਸੈਂਟ ਕਲੇਅਰ ਕਾਲਜ ਦੇ ਵਿਦਿਆਰਥੀ ਝੂਮ ਉੱਠੇ ਢੋਲ ਦੇ ਡਗੇ ਤੇ ਪੈਂਦੀਆਂ ਪੰਜਾਬੀ ਬੋਲੀਆਂ ਤੇ, ਵੇਖੋ ਵੀਡੀਓ

ਤੁਹਾਨੂੰ ਦੱਸ ਦਈਏ ਕਿ ਓਸ਼ੀਅਨ ਸਪਰੇਅ ਅਮਰੀਕਾ ਤੇ ਕੈਨੇਡਾ ‘ਚ ਕਰੈਨਬੇਰੀ ਕਿਸਾਨਾਂ ਦੀ ਮਾਰਕਟਿੰਗ ਕੋ-ਆਪਰੇਟਿਵ ਹੈ ਜੋ 90 ਤੋਂ ਵਧੇਰੇ ਦੇਸ਼ਾਂ ‘ਚ ਆਪਣੇ ਉਤਪਾਦ ਵੇਚਦੀ ਹੈ। ਇਹ ਹਰ ਸਾਲ ਲਗਭਗ 2.5 ਬਿਲੀਅਨ ਡਾਲਰ ਦੀ ਵਿਕਰੀ ਕਰਦੀ ਹੈ। ਅਗਲੇ ਸਾਲ ਉਹ 30 ਲੱਖ ਪੌਂਡ ਕਰੈਨਬੇਰੀ ਦੀ ਖੇਤੀ ਕਰਨ ਦੀ ਯੋਜਨਾ ਬਣਾ ਰਹੇ ਹਨ। ਉਨ੍ਹਾਂ ਦਾ ਨਾਂਅ ‘ਕੈਨੇਡੀਅਨ ਐਗਰੀਕਲਚਰਲ ਹਾਲ ਆਫ ਫੇਮ’ ‘ਚ ਦਰਜ ਕੀਤਾ ਗਿਆ ਹੈ ।

ਹੋਰ ਵੇਖੋ : ਕੈਨੇਡਾ ਵਿੱਚ ਹੈ ਪੰਜਾਬੀਆਂ ਦੀ ਬੱਲੇ ਬੱਲੇ , ਪੰਜਾਬੀਆਂ ਨੇ ਵਰਾਇਆ ਡਾਲਰਾਂ ਦਾ ਮੀਹ

 

ਜਿਸ ਨਾਲ ਵਿਦੇਸ਼ ‘ਚ ਬੈਠੇ ਪੰਜਾਬੀਆਂ ਦਾ ਹੀ ਸਿਰ ਮਾਣ ਨਾਲ  ਉੱਚਾ ਨਹੀਂ ਹੋਇਆ ਸਗੋਂ ਭਾਰਤ ਦੇ ਲੋਕਾਂ ਦਾ ਵੀ ਸਿਰ ਫਖਰ ਨਾਲ ਉੱਚਾ ਹੋਇਆ ਹੈ । ਕਿਸਾਨ ਪੀਟਰ ਪੋਵੀਟਰ ਢਿੱਲੋਂ ਕੈਨੇਡਾ ਦੇ ਸਭ ਤੋਂ ਵੱਡੇ ਕਰੈਨਬੇਰੀ ਉਤਪਾਦਕ ਬਣੇ ਨੇ ।ਤੁਹਾਨੂੰ ਦੱਸ ਦਈਏੇ ਕਿ ‘ਕੈਨੇਡੀਅਨ ਐਗਰੀਕਲਚਰਲ ਹਾਲ ਆਫ ਫੇਮ ਐਸੋਸੀਏਸ਼ਨ’ ਖੇਤੀਬਾੜੀ ਅਤੇ ਫੂਡ ਇੰਡਸਟਰੀ ‘ਚ ਪਾਏ ਮਹੱਤਵਪੂਰਨ ਯੋਗਦਾਨ ਲਈ ਚੋਣਵੇਂ ਲੋਕਾਂ ਨੂੰ ਸਨਮਾਨਿਤ ਕਰਦਾ ਹੈ ਅਤੇ ਇਸ ਵਾਰ ਪੀਟਰ ਢਿੱਲੋਂ ਨੂੰ ਖੇਤੀਬਾੜੀ ਅਤੇ ਫੂਡ ਇੰਡਸਟਰੀ ‘ਚ ਪਾਏ ਗਏ ਯੋਗਦਾਨ ਸਦਕਾ ਸਨਮਾਨਿਤ ਕੀਤਾ ਗਿਆ ਹੈ ।

ਪੀਟਰ ਅਜਿਹੇ ਪਹਿਲੇ ਪੰਜਾਬੀ ਬਣ ਚੁੱਕੇ ਨੇ ਜਿਨ੍ਹਾਂ ਨੇ ਖੇਤੀਬਾੜੀ ਅਤੇ ਐਗਰੋ ਫੂਡ ਕਾਰੋਬਾਰ ਕਰਨ ਵਾਲੇ ਦਿੱਗਜ ਕੈਨੇਡੀਅਨਾਂ ਦੀ ਕੰਪਨੀ ‘ਚ ਆਪਣਾ ਰੁਤਬਾ ਬਨਾਉਣ ‘ਚ ਕਾਮਯਾਬੀ ਹਾਸਿਲ ਕੀਤੀ ਹੈ । ਪੀਟਰ ਢਿੱਲੋਂ ਨੇ ਖੇਤੀਬਾੜੀ ਦੇ ਖੇਤਰ ‘ਚ ਵਿਦੇਸ਼ ਦੀ ਧਰਤੀ ‘ਤੇ ਬੈਠ ਕੇ ਜੋ ਰੁਤਬਾ ਹਾਸਿਲ ਕੀਤਾ ਹੈ ਉਸ ਦੇ ਨਾਲ ਪੂਰੀ ਦੁਨੀਆ ‘ਚ ਵੱਸਦੇ ਪੰਜਾਬੀਆਂ ਦਾ ਸਿਰ ਮਾਣ ਨਾਲ ਉੱਚਾ ਹੋ ਚੁੱਕਿਆ ਹੈ ।