ਸਿੱਖ ਨੌਜਵਾਨਾਂ ਨੇ ਦਸਤਾਰਾਂ ਨਾਲ ਡੁੱਬਦੇ ਵਿਅਕਤੀਆਂ ਦੀ ਬਚਾਈ ਜਾਨ, ਕੈਨੇਡਾ ਪੁਲਿਸ ਨੇ ਕੀਤਾ ਸਨਮਾਨਿਤ
ਸਿੱਖ ਨੌਜਵਾਨਾਂ ਨੇ ਦਸਤਾਰਾਂ ਨਾਲ ਡੁੱਬਦੇ ਵਿਅਕਤੀਆਂ ਦੀ ਬਚਾਈ ਜਾਨ, ਕੈਨੇਡਾ ਪੁਲਿਸ ਨੇ ਕੀਤਾ ਸਨਮਾਨਿਤ

RCMP ਵੱਲੋਂ ਸਰੀ, ਬੀ.ਸੀ. ਤੋਂ ਪੰਜ ਸਿੱਖ ਨੌਜਵਾਨਾਂ ਨੂੰ ਮੈਟਰੋ ਵੈਨਕੂਵਰ ਪਾਰਕ ਵਿੱਚ ਆਪਣੀ ਸਮਝਦਾਰੀ ਕਾਰਨ ਦੋ ਵਿਅਕਤੀਆਂ ਨੂੰ ਬਚਾਉਣ ਲਈ ਸਨਮਾਨਤ ਕੀਤਾ ਗਿਆ ਹੈ।

ਦੱਸ ਦੇਈਏ ਕਿ ਇਹ ਗਰੁੱਪ ਦੇ ਮੈਂਬਰ ਥੈਂਕਸਗਿਵਿੰਗ ਵੀਕਐਂਡ ਵਿੱਚ ਮੈਪਲ ਰਿਜ ਦੇ ਗੋਲਡਨ ਈਅਰਜ਼ ਪ੍ਰੋਵਿੰਸ਼ੀਅਲ ਪਾਰਕ ਵਿੱਚ ਹਾਈਕਿੰਗ ਕਰਨ ਗਏ ਸਨ ਅਤੇ ਇਹਨਾਂ ਨੂੰ ਇੱਕ ਤੇਜ਼ ਵਹਿੰਦੀ ਨਦੀ ਦੇ ਨੇੜੇ ਦੋ ਵਿਅਕਤੀ ਫ਼ਸੇ ਨਜ਼ਰ ਆਏ। ਇੱਕ ਆਦਮੀ ਇੱਕ ਵੱਡੀ ਚੱਟਾਨ ‘ਤੇ ਸੀ ਅਤੇ ਦੂਜਾ ਹੇਠਾਂ, ਪਾਣੀ ਦੇ ਕਿਨਾਰੇ ਦੇ ਨੇੜੇ ਸੀ। ਦੱਸ ਦੇਈਏ ਕਿ ਇਹਨਾਂ ਦੋਵਾਂ ਨੌਜਵਾਨਾਂ ਨੂੰ ਦਲੇਰੀ ਨਾਲ 5 ਦੋਸਤਾਂ ਵੱਲੋਂ ਬਚਾ ਲਿਆ ਗਿਆ।

ਰਿਜ ਮੀਡੋਜ਼ ਆਰਸੀਐਮਪੀ ਵੱਲੋਂ ਪੁਰਸ਼ਾਂ ਨੂੰ ਕਮਿਊਨਿਟੀ ਲੀਡਰ ਅਵਾਰਡ ਦਿੱਤੇ ਗਏ, ਇਸ ਸਮਾਰੋਹ ਵਿੱਚ ਗੁਰਪ੍ਰੀਤ ਸਿੰਘ ਨੇ ਉਸ ਦਿਨ ਨੂੰ ਮੁੜ ਯਾਦ ਕਰਦਿਆਂ ਸਾਰੀ ਘਟਨਾ ਦਾ ਜ਼ਿਕਰ ਕੀਤਾ।

ਗੁਰਪ੍ਰੀਤ ਸਿੰਘ ਨੇ ਕਿਹਾ, “ਅਸੀਂ ਉਨ੍ਹਾਂ ਲੋਕਾਂ ਨੂੰ ਦੇਖਿਆ, ਉਹ ਬਾਹਰ ਨਿਕਲਣ ਲਈ ਸੰਘਰਸ਼ ਕਰ ਰਹੇ ਸਨ। “ ਉੱਥੇ ਬਹੁਤ ਠੰਡ ਸੀ, ਮੇਰੇ ਖਿਆਲ ਵਿੱਚ ਉਨ੍ਹਾਂ ਦੇ ਹੱਥ ਸੁੰਨ ਹੋ ਚੁੱਕੇ ਸਨ।”

ਇਸ ਵਿਚਕਾਰ ਗਰੁੱਪ ਦੇ ਮੈਂਬਰਾਂ ਨੇ ਮੁਸ਼ਕਿਲ ‘ਚ ਫ਼ਸੇ ਦੋ ਆਦਮੀਆਂ ਦੇ ਬਚਾਅ ਲਈ ਕੋਈ ਹੀਲਾ ਕਰਨ ਦਾ ਫੈਸਲਾ ਕੀਤਾ। ਦਸਤਾਰ ਪਹਿਨੇ ਤਿੰਨ ਨੌਜਵਾਨਾਂ ਨੇ ਇੱਕ ਰੱਸੀ ਬਣਾਉਣ ਲਈ ਪੱਗਾਂ ਖੋਲ੍ਹੀਆਂ, ਜਿਨ੍ਹਾਂ ਨੂੰ ਜੈਕਟਾਂ ਨਾਲ ਬੰਨਿਆ ਗਿਆ, ਇਸ ਤਰ੍ਹਾਂ ਉਹਨਾਂ ਦੋਵਾਂ ਹਾਈਕਰਾਂ ਨੂੰ ਸੁਰੱਖਿਅਤ ਆਪਣੇ ਵੱਲ੍ਹ ਖਿੱਚਣ ਲਈ ਕਾਫ਼ੀ ਮਜ਼ਬੂਤ ​​ਰੱਸੀ ਬਣਾ ਲਈ।

ਰਿਜ ਮੀਡੋਜ਼ ਆਰਸੀਐਮਪੀ ਦੇ ਨਾਲ ਵੈਂਡੀ ਮੇਹਤ ਨੇ ਗਰੁੱਪ ਦੀ ਦਲੇਰੀ ਅਤੇ ਸੂਝਬੂਝ ਨਾਲ ਕੀਤੇ ਕੰਮ ਦੀ ਸ਼ਲਾਘਾ ਕੀਤੀ।

“ਦੋਵਾਂ ਨੌਜਵਾਨਾਂ ਦੇ ਡੁੱਬਣ ਦਾ ਖ਼ਤਰਾ ਸੀ,” ਸੁਪ. ਮੇਹਤ ਨੇ ਮੰਗਲਵਾਰ ਦੇ ਸਮਾਰੋਹ ਵਿਚ ਕਿਹਾ। “ਤੁਹਾਡੀ ਤੇਜ਼-ਤਰਾਰੀ, ਫੁਰਤੀਲੀ ਸੋਚ ਅਤੇ ਤੁਹਾਡੇ ਬਹਾਦਰੀ ਭਰੇ ਕਾਰਜ ਨੇ ਬਿਨਾਂ ਸ਼ੱਕ ਗੋਲਡਨ ਈਅਰਜ਼ ਪਾਰਕ ਵਿੱਚ ਦੋ ਨੌਜਵਾਨਾਂ ਦੀ ਜਾਨ ਬਚਾਈ ਹੈ।”

ਸਮਾਗਮ ਵਿੱਚ ਐਸ.ਪੀ. ਮੇਹਤ ਨੇ ਵੀ ਬਚਾਅ ਦੀ ਧਾਰਮਿਕ ਮਹੱਤਤਾ ਬਾਰੇ ਦੱਸਿਆ। ਸਿੱਖ ਧਰਮ ਵਿੱਚ, ਦਸਤਾਰਾਂ ਨੂੰ ਜਨਤਕ ਤੌਰ ‘ਤੇ ਨਹੀਂ ਉਤਾਰਿਆ ਜਾਣਾ ਚਾਹੀਦਾ ਹੈ ਅਤੇ ਸਿਰਫ਼ ਘਰ ਦੇ ਮਾਹੌਲ ਵਿੱਚ ਹੀ ਉਤਾਰਿਆ ਜਾ ਸਕਦਾ ਹੈ।

“ਇਨ੍ਹਾਂ ਮਾਮਲਿਆਂ ਵਿੱਚ ਸਾਨੂੰ ਅਸਲ ਵਿੱਚ ਪਰਵਾਹ ਨਹੀਂ ਹੈ ਕਿ ਇਹ ਧਾਰਮਿਕ ਹੈ ਜਾਂ ਨਹੀਂ। ਇਹ ਇੱਕ ਵਿਅਕਤੀ ਦੀ ਜਾਨ ਬਚਾਉਣ ਦਾ ਜ਼ਰੀਆ ਹੈ, ਅਸੀਂ ਇਸ ਨਾਲ ਬੇਬੱਸ ਲੋਕਾਂ ਦੀਆਂ ਜਾਨਾਂ ਬਚਾ ਸਕਦੇ ਹਾਂ, ”ਸਿੰਘ ਨੇ ਕਿਹਾ। “ਅਸੀਂ ਇਸ (ਦਸਤਾਰ) ਨੂੰ ਜਿੰਨੀ ਵਾਰ ਚਾਹੀਏ, ਦੁਬਾਰਾ ਬੰਨ੍ਹ ਸਕਦੇ ਹਾਂ, ਪਰ ਉਹ ਜਾਨ, ਜੋ ਖ਼ਤਰੇ ‘ਚ ਸੀ, ਅਸੀਂ ਉਹ ਚਲੇ ਜਾਂਦੀ ਤਾਂ ਵਾਪਸ ਨਹੀਂ ਆਉਣਾ ਸੀ।

ਸ਼ੁਰੂ ਵਿੱਚ, ਲੇਂਗ ਦੇ ਅਨੁਸਾਰ, ਗਰੁੱਪ ਵੀਡੀਓ ਨੂੰ ਸਾਂਝਾ ਕਰਨ ਤੋਂ ਝਿਜਕ ਰਿਹਾ ਸੀ।

“ਉਹ ਝਿਜਕ ਰਹੇ ਸਨ, ਪਰ ਉਹ ਸੱਚਮੁੱਚ ਹੀਰੋ ਸਨ। ਉਹ ਨਹੀਂ ਚਾਹੁੰਦੇ ਸਨ ਕਿ ਇਹ ਹਰ ਕਿਸੇ ਨੂੰ ਪਤਾ ਲੱਗੇ, ”ਉਸਨੇ ਕਿਹਾ, ਉਨ੍ਹਾਂ ਨੂੰ ਖੁਸ਼ੀ ਹੈ ਕਿ ਗਰੁੱਪ ਨੂੰ ਉਹ ਮਾਨਤਾ ਮਿਲੀ ਜਿਸ ਦੇ ਉਹ ਹੱਕਦਾਰ ਹਨ।

ਸਿੰਘ, 21, ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਨਹੀਂ ਸੀ ਕਿ ਇਹ ਖ਼ਬਰ “ਇੰਨੀ ਵਾਇਰਲ” ਹੋ ਜਾਵੇਗੀ।

“ਮੇਰੇ ਮਾਤਾ-ਪਿਤਾ ਨੂੰ ਮੇਰੇ ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਵੱਲੋਂ ਬਹੁਤ ਸਾਰੀਆਂ ਵਧਾਈਆਂ ਮਿਲੀਆਂ, ਇਸ ਲਈ ਮੈਨੂੰ ਬਹੁਤ ਮਾਣ ਹੈ,” ਉਸਨੇ ਕਿਹਾ। “ਇਹ ਪਹਿਲਾਂ ਕਦੇ ਨਹੀਂ ਹੋਇਆ, ਇਹ ਮੇਰੀ ਜ਼ਿੰਦਗੀ ਦਾ ਪਹਿਲਾ ਪੁਰਸਕਾਰ ਹੈ।”

RCMP ਨੇ ਇਹਨਾਂ 5 ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਸਨਮਾਨ ਕੀਤਾ ਹੈ, ਜਿਨ੍ਹਾਂ ਨੇ ਆਪਣੀਆਂ ਪੱਗਾਂ ਦੀਦਦ ਨਾਲ ਦੋ ਡੁੱਬ ਰਹੇ ਹਾਈਕਰਾਂ ਨੂੰ ਬਚਾਇਆ।

ਦੱਸ ਦੇਈਏ ਕਿ ਇਹਨਾਂ ਬਹਾਦਰ ਨੌਜਵਾਨਾਂ ‘ਚ ਸ. ਗਗਨਦੀਪ ਸਿੰਘ, ਸ. ਗੁਰਪ੍ਰੀਤ ਸਿੰਘ, ਸ. ਅਰਵਿੰਦਜੀਤ ਸਿੰਘ, ਸ.ਕੁਲਜਿੰਦਰ ਸਿੰਘ ਅਤੇ ਅਜੇ ਕੁਮਾਰ ਨੂੰ ਸੂਬਾਈ ਪਾਰਕ ਵਿੱਚ ਥੈਂਕਸਗਿਵਿੰਗ ਵੀਕਐਂਡ ਦੌਰਾਨ ਦਲੇਰੀ ਨਾਲ ਦੋ ਹਾਈਕਰ ਨੌਜਵਾਨਾਂ ਦੇ ਬਚਾਅ ਲਈ ਆਰਸੀਐਮਪੀ ਵੱਲੋਂ ਇੱਕ ਸਰਟੀਫ਼ਿਕੇਟ ਅਤੇ ਇੱਕ ਵਿਲੱਖਣ ਟੋਕਨ ਨਾਲ ਸਨਮਾਨਿਤ ਕੀਤਾ ਗਿਆ ਹੈ।