ਤੂੰ ਮੁੰਦਰੀ ਸੋਨੇ ਦੀ ਮੁੰਡਾ ਛੱਲਾ ਚਾਂਦੀ ਦਾ, ਸਿੱਕਾ
ਸਿੱਕਾ ਦਾ ਨਵਾਂ ਗੀਤ ‘ਮੁੰਦਰੀ’ punjabi song ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ‘ਚ ਕੁੜੀ ਦੀ ਤੁਲਨਾ ਸੋਨੇ ਦੀ ਮੁੰਦਰੀ ਨਾਲ ਕੀਤੀ ਗਈ ਹੈ ਅਤੇ ਮੁੰਡੇ ਦੀ ਤੁਲਨਾ ਚਾਂਦੀ ਦੇ ਛੱਲੇ ਨਾਲ ਕੀਤੀ ਗਈ ਹੈ । ਇਸ ਗੀਤ ਦੇ ਬੋਲ ਪਿਰਤੀ ਸੀਲੋਨ ਨੇ ਲਿਖੇ ਨੇ ਜਦਕਿ ਵੀਡਿਓ ਗੁਰੀ ਨੇ ਤਿਆਰ ਕੀਤਾ ਹੈ ।

ਇਸ ਗੀਤ ਨੂੰ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਸਿੱਕਾ ਨੇ ਗਾਇਆ ਹੈ ਅਤੇ ਇਸ ਗੀਤ ਦਾ ਵੀਡਿਓ ਵੀ ਗੁਰੀ ਨੇ ਬਹੁਤ ਹੀ ਵਧੀਆ ਬਣਾਇਆ ਹੈ ।ਜਦਕਿ ਮਿਊਜ਼ਿਕ ਦਿੱਤਾ ਹੈ ਬੌਸ ਨੇ ,ਸਿੱਕਾ ਨੇ ਇਸ ਗੀਤ ‘ਚ ਵਿਖਾਇਆ ਹੈ ਕਿ ਕਿਸ ਤਰ੍ਹਾਂ ਕਿਸੇ ਕੁੜ੍ਹੀ ਦੇ ਖਿਆਲਾਂ ‘ਚ ਉਹ ਗੁਆਚ ਜਾਂਦੇ ਨੇ ਅਤੇ ਜਦੋਂ ਆਪਣੇ ਸੁਪਨਿਆਂ ਅਤੇ ਖਿਆਲਾਂ ਦੀ ਦੁਨੀਆ ਚੋਂ ਉਹ ਬਾਹਰ ਆਉਂਦੇ ਨੇ ਤਾਂ ਉੱਥੇ ਉਹ ਕੁੜ੍ਹੀ ਨਹੀਂ ਬਲਕਿ ਉਨ੍ਹਾਂ ਦਾ ਦੋਸਤ ਹੀ ਮੌਜੂਦ ਹੁੰਦਾ ਹੈ ।

ਇਸ ਗੀਤ ਨੂੰ ਯੂਟਿਊਬ ‘ਤੇ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇਸ ਗੀਤ ਨੂੰ ਬਹੁਤ ਹੀ ਵਧੀਆ ਅਵਾਜ਼ ‘ਚ ਸਿੱਕਾ ਨੇ ਗਾਇਆ ਹੈ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਗੀਤ ਨੂੰ ਸ਼ੇਅਰ ਕਰਨ ਦੀ ਅਪੀਲ ਵੀ ਕੀਤੀ ਹੈ