
ਗਿੱਪੀ ਗਰੇਵਾਲ ਨੇ ਆਪਣੇ ਦੋਸਤ ਸਾਬੀ ਗਰੇਵਾਲ ਨੂੰ ਮੁੜ ਤੋਂ ਯਾਦ ਕੀਤਾ ਹੈ । ਗਿੱਪੀ ਗਰੇਵਾਲ ਆਪਣੇ ਇਸ ਦੋਸਤ ਦੇ ਬੇਹੱਦ ਕਰੀਬ ਸਨ ਅਤੇ ਹੁਣ ਮੁੜ ਤੋਂ ਆਪਣੇ ਇੰਸਟਾਗ੍ਰਾਮ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ ਅਤੇ ਉਸ ਨੂੰ ਯਾਦ ਕੀਤਾ ਹੈ । ਦੱਸ ਦਈਏ ਕਿ ਕੁਝ ਦਿਨ ਪਹਿਲਾਂ ਸਾਬੀ ਗਰੇਵਾਲ ਦੀ ਅਚਾਨਕ ਮੌਤ ਹੋ ਗਈ ਸੀ ।ਸਰਬੀ ਗਰੇਵਾਲ ਗਿੱਪੀ ਗਰੇਵਾਲ ਦੇ ਬੇਹੱਦ ਨਜ਼ਦੀਕੀ ਦੋਸਤ ਦੱਸੇ ਜਾਂਦੇ ਨੇ ।
ਹੋਰ ਵੇਖੋ : ਗਿੱਪੀ ਗਰੇਵਾਲ ‘ਚ ਆ ਗਿਆ ਐਟੀਟਿਊਡ ,ਫੈਨਸ ਦੀ ਵੀ ਨਹੀਂ ਕਰਦੇ ਕਦਰ ,ਵੇਖੋ ਵੀਡਿਓ
ਜ਼ਿਲਾ ਲੁਧਿਆਣਾ ਦੇ ਰਹਿਣ ਵਾਲੇ ਪਿੰਡ ਕੂੰਮ ਕਲਾਂ ਦੇ ਨਿਵਾਸੀ ਸਰਬੀ ਗਰੇਵਾਲ ਦੀ ਮੋਹਾਲੀ ਦੇ ਇੱਕ ਹੋਟਲ ‘ਚ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ । ਉਹ ਫੇਜ਼ ਗਿਆਰਾਂ ‘ਚ ਸਥਿਤ ਇੱਕ ਹੋਟਲ ‘ਚ ਆਪਣੇ ਦੋਸਤ ਨਾਲ ਰੁਕਿਆ ਹੋਇਆ ਸੀ ।ਸਰਬੀ ਸਿੱਧੂ ਮੂਸੇਵਾਲਾ ਦਾ ਸ਼ੋਅ ਵੇਖਣ ਲਈ ਹੀ ਗਿਆ ਸੀ ਅਤੇ ਰਾਤ ਨੂੰ ਢਾਈ ਵਜੇ ਤੋਂ ਬਾਅਦ ਆਪਣੇ ਦੋਸਤਾਂ ਨਾਲ ਮਸਤੀ ਕਰ ਰਹੇ ਸਨ ਕਿ ਅਚਾਨਕ ਗੋਲੀ ਚੱਲ ਗਈ ਅਤੇ ਸਰਬੀ ਬੇਹੋਸ਼ ਹੋ ਕੇ ਥੱਲੇ ਡਿੱਗ ਗਿਆ ਸੀ ।
ਗਿੱਪੀ ਗਰੇਵਾਲ ਨੇ ਆਪਣੇ ਬੇਹੱਦ ਅਜੀਜ਼ ਦੋਸਤ ਨੂੰ ਭੁਲਾ ਨਹੀਂ ਪਾ ਰਹੇ ਅਤੇ ਉਨ੍ਹਾਂ ਨੇ ਮੁੜ ਤੋਂ ਸਰਬੀ ਗਰੇਵਾਲ ਨੂੰ ਯਾਦ ਕਰਦਿਆਂ ਉਸਦੀ ਇੱਕ ਤਸਵੀਰ ਆਪਣੇ ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ‘ਤੇ ਲਿਖਿਆ ਕਿ ਮਿਸ ਯੂ ਬ੍ਰੋ ਸਾਬੀ ਗਰੇਵਾਲ । ਇਨਾਂ ਤਸਵੀਰਾਂ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਸਰਬੀ ਗਰੇਵਾਲ ਦੀ ਮੌਤ ਨਾਲ ਗਿੱਪੀ ਗਰੇਵਾਲ ਨੂੰ ਕਿੰਨਾ ਵੱਡਾ ਸਦਮਾ ਲੱਗਿਆ ਹੈ ।