ਕੌਰ ਬੀ ਦਾ ਇਹ ਅੰਦਾਜ਼ ਇਸ ਤੋਂ ਪਹਿਲਾਂ ਤੁਸੀਂ ਨਹੀਂ ਵੇਖਿਆ ਹੋਣਾ,ਵੇਖੋ ਤਸਵੀਰਾਂ 
kaur b
kaur b

ਕੌਰ ਬੀ ਆਪਣੇ ਸਟਾਈਲ ਕਰਕੇ ਜਾਣੀ ਜਾਂਦੀ ਹੈ । ਉਹ ਅਕਸਰ ਆਪਣੇ ਇੰਸਟਾਗ੍ਰਾਮ ‘ਤੇ ਆਪਣੇ ਵੀਡੀਓ ਸਾਂਝੇ ਕਰਦੀ ਰਹਿੰਦੀ ਹੈ । ਜਿਸ ‘ਚ ਉਹ ਜ਼ਿਆਦਾਤਰ ਸੂਟਾਂ ‘ਚ ਹੀ ਨਜ਼ਰ ਆਉਂਦੀ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ‘ਤੇ ਮੁੜ ਤੋਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਇਨ੍ਹਾਂ ਤਸਵੀਰਾਂ ‘ਚ ਉਹ ਬਹੁਤ ਹੀ ਦਿਲਕਸ਼ ਅੰਦਾਜ਼ ‘ਚ ਪੋਜ਼ ਦੇ ਰਹੀ ਹੈ ਅਤੇ ਪਟਿਆਲਾ ਸੂਟ ਪਾਈ ਨਜ਼ਰ ਆ ਰਹੀ ਹੈ ।

ਹੋਰ ਵੇਖੋ:ਕੌਮ ਦੇ ਸ਼ਹੀਦਾਂ ਨੂੰ ਸਮਰਪਿਤ ਹੈ ਇਹ ਗੀਤ,ਵੇਖੋ ਵੀਡੀਓ

View this post on Instagram

Maapea Vakhayea Mainu Sansar ve?

A post shared by KaurB (@kaurbmusic) on

ਕੌਰ ਬੀ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ ਅਤੇ ਇਨ੍ਹਾਂ ਹਿੱਟ ਗੀਤਾਂ ਦੀ ਬਦੌਲਤ ਹੀ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਉਨ੍ਹਾਂ ਦੀ ਖ਼ਾਸ ਪਹਿਚਾਣ ਬਣੀ ਹੈ ।ਪੰਜਾਬ ਦੇ ਖੇਤਾਂ ‘ਚ ਲਈਆਂ ਗਈਆਂ ਇਨ੍ਹਾਂ ਤਸਵੀਰਾਂ ‘ਚ ਕੌਰ ਬੀ ਬਹੁਤ ਹੀ ਖ਼ੁਬਸੂਰਤ ਲੱਗ ਰਹੀ ਹੈ । ਕੌਰ ਬੀ ਦੇ ਫੈਨਸ ਨੇ ਵੀ ਇਨ੍ਹਾਂ ਤਸਵੀਰਾਂ ਨੂੰ ਪਸੰਦ ਕੀਤਾ ਹੈ ਅਤੇ ਉਨ੍ਹਾਂ ਦੇ ਫੈਨਸ ਇਨ੍ਹਾਂ ਤਸਵੀਰਾਂ ‘ਤੇ ਲਗਾਤਾਰ ਕਮੈਂਟ ਕਰ ਰਹੇ ਨੇ । ਤੁਸੀਂ ਵੀ ਇਨ੍ਹਾਂ ਤਸਵੀਰਾਂ ‘ਚ ਵੇਖੋ ਕੌਰ ਬੀ ਦਾ ਇਹ ਅੰਦਾਜ਼ ।

ਹੋਰ ਵੇਖੋ:ਗੋਰੇ ਸਿੱਖਾਂ ਨੇ ਗ੍ਰੈਮੀ ਅਵਾਰਡ ਸ਼ੋਅ ਦੌਰਾਨ ਕੀਤਾ ਸ਼ਬਦ ਗਾਇਨ,ਵੇਖੋ ਵੀਡੀਓ

kaur b
kaur b

ਇਸ ਤੋਂ ਪਹਿਲਾਂ ਉਨ੍ਹਾਂ ਦਾ ਗੀਤ ‘ਬਜਟ’ ਰਿਲੀਜ਼ ਹੋਇਆ ਸੀ । ਜਿਸ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ ।ਕੌਰ ਬੀ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਕੇ ਆਪਣੇ ਫੈਨਸ ਦੇ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਰਹਿੰਦੇ ਹਨ ਅਤੇ ਇਸ ਵਾਰ ਉਨ੍ਹਾਂ ਨੇ ਤਸਵੀਰਾਂ  ਆਪਣੇ ਫੈਨਸ ਨਾਲ ਸਾਂਝੀਆਂ ਕੀਤੀਆਂ ਹਨ ।

kaur b
kaur b