ਗੁਰੂ ਸਾਹਿਬਾਨ ਨੂੰ ਸਮਰਪਿਤ ਧਾਰਮਿਕ ਗੀਤ ਕੱਢਣ ਜਾ ਰਹੇ ਨੇ ਰਣਜੀਤ ਬਾਵਾ 
ਰਣਜੀਤ ਬਾਵਾ  ਆਪਣੇ ਸਾਲ ਦੀ ਸ਼ੁਰੂਆਤ ‘ਤੇ ਗੁਰੂ ਸਾਹਿਬਾਨ ਨੂੰ ਸਮਰਪਿਤ ਧਾਰਮਿਕ ਗੀਤ ਕੱਢਣ ਜਾ ਰਹੇ ਨੇ । ਉਨ੍ਹਾਂ ਨੇ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੇ ਮੌਕੇ ‘ਤੇ ਧਾਰਮਿਕ ਗੀਤ ਲੈ ਕੇ ਆ ਰਹੇ ਨੇ । ਜਿਵੇਂ ਕਿ ਇਸ ਗੀਤ ਦੇ ਟਾਈਟਲ ਤੋਂ ਹੀ ਸਪੱਸ਼ਟ ਹੈ ਕਿ ‘ਗੁਰਪੁਰਬ’ ਯਾਨੀ ਕਿ ਰਣਜੀਤ ਬਾਵਾ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ‘ਤੇ ਆਪਣੀ ਇਸ ਭੇਂਟ ਗੁਰੂ ਸਾਹਿਬ ਨੂੰ ਸਮਰਪਿਤ ਕਰਨਗੇ।ਇਸ ਧਾਰਮਿਕ ਗੀਤ ਦੇ ਬੋਲ ਮਨਿੰਦਰ ਕੈਲੀ ਨੇ ਲਿਖੇ ਨੇ ਜਦਕਿ ਰਣਜੀਤ ਬਾਵਾ ਨੇ ਆਪਣੀ ਅਵਾਜ਼ ਨਾਲ ਸ਼ਿੰਗਾਰਿਆ ਹੈ ।

ਹੋਰ ਵੇਖੋ : ਐਮੀ ਵਿਰਕ ਜਲਦ ਲੈਕੇ ਆ ਰਹੇ ਹਨ ਇੱਕ ਹੋਰ ਪੰਜਾਬੀ ਫ਼ਿਲਮ, ਵੇਖੋ ਪੋਸਟਰ

View this post on Instagram

2019 Di Starting Ek Devotional Song de naal ???? Apne Utube channel te ??maharaj saab kirpa karan Kalgidhar Pita SHRI GURU GOBIND SINGH JI dE GURUPURAB te release kr rhe han ??? #desiroutz #maninderkailey #ranjitbawa @dhimanproductions @happy_singh_video_director ????? #ranjitbawa @ranjitbawa @ @diptyvohra @s_h_a_m_s_h_e_r @kalia.sandeep @karmuwal @honey_sarkar @13_bawa_ @fan_bawe_di @punjabopunjaban @ranjitbawa__fc @m__k_a_u_r_inder @pannu_saj_ #ranjitbawa #13bawa #bigfan #mittidabawa #kattadfan #Taramira #tarameera #highendyaariyaan #kattadfanbaweda #lvu #ustaad #bawa #??

A post shared by BAWA ਹੀ BAWA (@13_bawa_) on

ਜਲਦ ਹੀ ਰਣਜੀਤ ਬਾਵਾ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ‘ਤੇ ਇਸ ਧਾਰਮਿਕ ਗੀਤ ਨੂੰ ਰਿਲੀਜ਼ ਕਰਨ ਜਾ ਰਹੇ ਨੇ । ਫਿਲਹਾਲ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਪੋਸਟਰ ਜਾਰੀ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ ।ਰਣਜੀਤ ਬਾਵਾ ਨੇ ਇਸ ਤੋਂ ਪਹਿਲਾਂ ਵੀ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਨੇ । ‘ਏਸੀਆਂ ਤੋਂ ਜਦੋਂ ਮਨ ਅੱਕ ਜਾਏ ਬੋਹੜਾਂ ਦੀਆਂ ਛਾਵਾਂ ਯਾਦ ਆਉਂਦੀਆਂ’ ,’ਮਿੱਟੀ ਦਾ ਬਾਵਾ’ , ‘ਚੰਨ ਵਰਗੀ’ ਸਣੇ ਹੋਰ ਕਈ ਗੀਤ ਰਣਜੀਤ ਬਾਵਾ ਨੇ ਗਾਏ ਨੇ ।ਜਿਸ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਹੁਣ ਮੁੜ ਤੋਂ ਆਪਣੇ ਇਸ ਗੀਤ ਨਾਲ ਹਾਜ਼ਰ ਨੇ ।