“ਯਾਰ ਟਰੂਡੋ” ਗੀਤ ਦੇ ਗਾਇਕ ਕੇਮਬੀ ਅੱਜ ਕੱਲ ਬਣਾ ਰਹੇ ਹਨ ਜਿਮ ਵਿੱਚ ਡੋਲੇ,ਵੇਖੋ ਇਹ ਵੀਡੀਓ

Written by Gourav Kochhar

Published on : June 26, 2018 1:39
the kambi

ਤੈਨੂੰ ਯੈਲੋ ਰੰਗ ਬੈਨ ਕਰਵਾ ਦੇਵਾਂਗੇ ਜੇ ਟਰੂਡੋ ਮੇਰਾ ਯਾਰ ਹੋਵੇ ਇਹ ਗੀਤ ਤਾਂ ਸੱਭ ਨੇ ਸੁਣਿਆ ਹੀ ਹੋਵੇਗਾ, ਮਸ਼ਹੂਰ ਗਾਇਕ ਅਤੇ ਲੇਖਕ ਕੇਮਬੀ kambi ਦੁਆਰਾ ਇਹ ਗੀਤ punjabi song ਗਾਇਆ ਗਿਆ ਹੈ ਅਤੇ ਇਸਦੇ ਬੋਲ ਵੀ ਉਹਨਾਂ ਦੁਆਰਾ ਹੀ ਲਿਖੇ ਗਏ ਹਨ| ਉਹਨਾਂ ਦਾ ਇਹ ਗੀਤ ਕੁਝ ਦਿਨ ਵਿਚ ਹੀ ਯੂਟਿਊਬ ਤੇ ਟਰੈਂਡ ਕਰ ਗਿਆ ਅਤੇ ਹੁਣ ਤੱਕ 4 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾਣ ਵਾਲਾ ਗੀਤ ਬਣ ਗਿਆ ਹੈ| ਕੇਮਬੀ ਸੋਸ਼ਲ ਮੀਡਿਆ ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਰੋਜ਼ਾਨਾ ਆਪਣੇ ਫੈਨਸ ਨਾਲ ਕੁਝ ਨਾ ਕੁਝ ਸਾਂਝਾ ਕਰਦੇ ਰਹਿੰਦੇ ਹਨ| ਉਹਨਾਂ ਨੂੰ ਜਿਮ ਕਰਨ ਦਾ ਬਹੁਤ ਸ਼ੋਂਕ ਹੈ ਅਤੇ ਆਪਣੀਆਂ ਜਿਮ ਦੀਆ ਵੀਡੀਓ ਉਹ ਸੋਸ਼ਲ ਮੀਡਿਆ ਤੇ ਸਾਂਝਾ ਕਰਦੇ ਰਹਿੰਦੇ ਹਨ| ਹਾਲ ਹੀ ਵਿੱਚ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਪੇਜ ਤੇ ਇਕ ਵੀਡੀਓ ਸਾਂਝਾ ਕੀਤਾ ਹੈ ਜਿਸ ਵਿੱਚ ਉਹ ਜਿਮ ਵਿੱਚ ਪੂਰੀ ਤਾਕਤ ਨਾਲ ਜ਼ੋਰ ਲਗਾਉਂਦੇ ਹੋਏ ਨਜ਼ਰ ਆ ਰਹੇ ਹਨ|

🤔🤔 #flexing

A post shared by Kambi (@thekambi) on

ਇਸ ਤੋਂ ਇਲਾਵਾ ਉਹਨਾਂ ਦਾ ਗਾਇਆ ਗੀਤ “ਚੰਗੇ ਦਿਨ” punjabi song ਨੇ ਵੀ ਪੂਰੀਆਂ ਧਮਾਲਾਂ ਪਾਈਆਂ ਸੀ| ਕੇਮਬੀ (Kambi) ਨੇ ਚੰਗੇ ਦਿਨ ਗੀਤ ਸਿਰਫ਼ ਗਾਇਆ ਹੀ ਨਹੀਂ, ਬਲਕਿ ਲਿਖਿਆ ਵੀ ਸੀ ਤੇ ਇਸ ਗੀਤ ਦਾ ਮਿਊਜ਼ਿਕ ਦਿੱਤਾ ਸੀ ਮਿਊਜ਼ਿਕਲ ਡਾਕ੍ਟਰਜ਼ ਸੁਖ ਏ ਨੇ| ਗੀਤ ਦੀ ਵੀਡੀਓ ਨੂੰ ਵੀ ਫੈਨਸ ਦੁਆਰਾ ਬੇਹੱਦ ਪਸੰਦ ਕੀਤਾ ਗਿਆ ਸੀ| ਅਤੇ ਇਸ ਗੀਤ ਦੇ ਸਿਰਫ਼ 1 ਦਿਨ ਦੇ ਵਿੱਚ ਹੀ ਲੱਗ ਭਗ 2 ਲੱਖ ਵਿਊਜ਼ ਹੋ ਗਏ ਸੀ| ਜਿਸ ਹਿਸਾਬ ਨਾਲ ਉਹਨਾਂ ਦੇ ਇਸ ਗੀਤ ਨੂੰ ਪਿਆਰ ਮਿਲਿਆ ਸੀ ਉਮੀਦ ਹੈ ਬਾਕੀ ਆਉਣ ਵਾਲੇ ਗੀਤਾਂ ਨੂੰ ਉਹਨਾਂ ਹੀ ਪਿਆਰ ਮਿਲੇਗਾ|