ਕੌਮਾਂਤਰੀ ਮਾਂ ਬੋਲੀ ਦਿਹਾੜੇ ‘ਤੇ ਗਾਇਕਾਂ ਨੇ ਆਪੋ ਆਪਣੇ ਅੰਦਾਜ਼ ‘ਚ ਦਿੱਤੀ ਵਧਾਈ,ਜਾਣੋ ਕਦੋਂ ਅਤੇ ਕਿਵੇਂ ਇਸ ਦਿਹਾੜੇ ਨੂੰ ਮਨਾਉਣ ਦੀ ਸ਼ੁਰੂਆਤ,ਵੇਖੋ ਵੀਡੀਓ
punjabi maa boli
punjabi maa boli

ਅੱਜ ਕੌਮਾਂਤਰੀ ਮਾਂ ਬੋਲੀ ਦਿਹਾੜਾ ਹੈ ਅਤੇ ਪੰਜਾਬੀ ਗਾਇਕਾਂ ਨੇ ਵੀ ਇਸ ਦਿਹਾੜੇ ਨੂੰ ਆਪੋ ਆਪਣੇ ਤਰੀਕੇ ਨਾਲ ਮਨਾਇਆ ਹੈ । ਜੈਜ਼ੀ ਬੀ ਨੇ ਜਿੱਥੇ ਇਸ ਦਿਹਾੜੇ ਦੇ ਮੌਕੇ ‘ਤੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਇੱਕ ਗੀਤ ਕੱਢਿਆ ਹੈ,ਉੱਥੇ ਹੀ ਗਾਇਕ ਰਣਜੀਤ ਬਾਵਾ ਨੇ ਵੀ ਪੰਜਾਬੀ ਮਾਂ ਬੋਲੀ ਦਿਹਾੜੇ ਦੇ ਮੌਕੇ ‘ਤੇ ਇੱਕ ਤਸਵੀਰ ਸਾਂਝੀ ਕਰਕੇ ਇਸ ਦਿਵਸ ਦੀਆਂ ਸਭ ਨੂੰ ਵਧਾਈਆਂ ਦਿੱਤੀਆਂ ਨੇ । ਇਸ ਤੋਂ ਇਲਾਵਾ ਹੋਰ ਵੀ ਕਈ ਕਲਾਕਾਰਾਂ ਨੇ ਇਸ ਦਿਵਸ ‘ਤੇ ਵਧਾਈ ਦਿੱਤੀ ਹੈ । ਪੰਜਾਬੀ ਗਾਇਕ ਲਗਾਤਾਰ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਨੇ ।ਗੁਰਦਾਸ ਮਾਨ,ਬੱਬੂ ਮਾਨ ਸਣੇ ਹੋਰ ਕਈ ਗਾਇਕਾਂ ਨੇ ਮਾਂ ਬੋਲੀ ਪੰਜਾਬੀ ‘ਤੇ ਕਈ ਗੀਤ ਵੀ ਗਾਏ ਨੇ । ਪਰ ਅੱਜ ਕੱਲ੍ਹ ਦੀ ਪੀੜ੍ਹੀ ਆਪਣੀ ਭਾਸ਼ਾ ਤੋਂ ਦੂਰ ਹੁੰਦੀ ਜਾ ਰਹੀ ਹੈ ਅਤੇ ਆਪਣੀ ਮਾਂ ਬੋਲੀ ਨੂੰ ਭੁੱਲ ਕੇ ਅੰਗਰੇਜ਼ੀ ਅਤੇ ਹੋਰ ਭਾਸ਼ਾਵਾਂ ਨੂੰ ਹੀ ਤਰਜੀਹ ਦਿੱਤੀ ਜਾ ਰਹੀ ਹੈ । ਮਾਂ ਬੋਲੀ ਨੂੰ ਬਣਦਾ ਸਤਿਕਾਰ ਦਿਵਾਉਣ ਲਈ ਮਹਿਜ਼ ਇੱਕ ਦਿਨ ਪ੍ਰੋਗਰਾਮਾਂ ਦਾ ਪ੍ਰਬੰਧ ਕਰਕੇ ਹੀ ਗੱਲ ਨਹੀਂ ਬਣਨੀ, ਮਾਂ ਬੋਲੀ ਨੂੰ ਪ੍ਰਫੁੱਲਿਤ ਕਰਨ ਲਈ ਸਾਨੂੰ ਸਭ ਨੂੰ ਹੀ ਹੰਭਲਾ ਮਿਲ ਕੇ ਮਾਰਨਾ ਪਵੇਗਾ ।

ਹੋਰ ਵੇਖੋ :ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਫੁਲ ਆਨ ਮਸਤੀ ਦੇ ਮੂਡ ‘ਚ, ਵੀਡੀਓ ਵਾਇਰਲ

View this post on Instagram

ਜੈ ਪੰਜਾਬੀ ??

A post shared by Ranjit Bawa (@ranjitbawa) on

ਜੈਜ਼ੀ ਬੀ ਦਾ ਗੀਤ ਮਾਂ ਬੋਲੀ ਰਿਲੀਜ਼ ਹੋ ਚੁੱਕਿਆ ਹੈ । ਇਸ ਵਿੱਚ ਜੈਜ਼ੀ ਬੀ ਨੇ ਬਦਲਦੇ ਹੋਏ ਪੰਜਾਬ ਦੀ ਤਸਵੀਰ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ । ਇਸ ‘ਚ ਜੈਜ਼ੀ ਬੀ ਨੇ ਮਾਂ ਬੋਲੀ ਦਾ ਗੁਣਗਾਣ ਕੀਤਾ ਹੈ ।ਮਾਂ ਬੋਲੀ ਪੰਜਾਬੀ ਦੇ ਟਾਈਟਲ ਹੇਠ  ਰਿਲੀਜ਼ ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਅਮਨ ਹੇਅਰ ਨੇ ਅਤੇ ਬੋਲ ਲਿਖੇ ਨੇ ਨਿੰਦਰ ਮੋਰਾਂਵਾਲੀ ਨੇ ਜਦਕਿ ਵੀਡੀਓ ਤਿਆਰ ਕੀਤਾ ਹੈ ਸਟਾਲਿਨਵੀਰ ਨੇ । ਇਸ ਤੋਂ ਪਹਿਲਾਂ ਜੈਜ਼ੀ ਬੀ ਦੇ ਉੱਡਣੇ ਸਪੋਲੀਏ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ਅਤੇ ਹੁਣ ਜੈਜ਼ੀ ਬੀ ਮਾਂ ਬੋਲੀ ਨੂੰ ਸਮਰਪਿਤ ਇਹ ਨਵਾਂ ਗੀਤ ਲੈ ਕੇ ਆ ਰਹੇ ਨੇ ।

ਹੋਰ ਵੇਖੋ :ਸਰਬਜੀਤ ਚੀਮਾ ਨੇ ਆਪਣੇ ਸਾਥੀਆਂ ਨਾਲ ਭੰਗੜੇ ਨਾਲ ਕਰਵਾਈ ਅੱਤ,ਵੀਡੀਓ ਵਾਇਰਲ

ਇਸ ਗੀਤ ‘ਚ ਉਹ ਬਿਲਕੁਲ ਨਵੇਂ ਅਤੇ ਵੱਖਰੇ ਅੰਦਾਜ਼ ‘ਚ ਨਜ਼ਰ ਆਉਣਗੇ ।ਜੈਜ਼ੀ ਬੀ ਇੱਕ ਅਜਿਹੇ ਗਾਇਕ ਨੇ ਜਿਨ੍ਹਾਂ ਨੇ ਆਪਣੇ ਗੀਤਾਂ ਅਤੇ ਭੰਗੜੇ ਰਾਹੀਂ ਦੁਨੀਆਂ ਦੇ ਹਰ ਕੋਨੇ ‘ਚ ਆਪਣੀ ਵੱਖਰੀ ਪਛਾਣ ਬਣਾਈ ਹੈ । ਉਹ ਪਿਛਲੇ ਲੰਬੇ ਸਮੇਂ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਸਰਗਰਮ ਨੇ ਅਤੇ ਇੱਕ ਤੋਂ ਬਾਅਦ ਇੱਕ ਕਈ ਹਿੱਟ ਗੀਤ ਦੇ ਰਹੇ ਨੇ ।

ਹੋਰ ਵੇਖੋ :ਮਾਸਟਰ ਸਲੀਮ ਅਤੇ ਗੁਰੁ ਰੰਧਾਵਾ ਨੇ ਇੱਕ ਦੂਜੇ ਦਾ ਗਾਏ ਗੀਤ, ਪਰ ਦੋਨਾਂ ਦਾ ਸੁਰਤਾਲ ‘ਚ ਹੋਈ ਗੜਬੜ,ਵੇਖੋ ਵੀਡੀਓ

17 ਨਵੰਬਰ 1999 ਨੂੰ ਯੂਨੈਸਕੋ ਨੇ ਸੰਸਾਰ ਪੱਧਰ ‘ਤੇ 21 ਫਰਵਰੀ ਨੂੰ ਆਪਣੀ-ਆਪਣੀ ਮਾਂ-ਬੋਲੀ ਪ੍ਰਤੀ ਮਾਣ-ਸਨਮਾਣ ਅਤੇ ਸਤਿਕਾਰ ਵਜੋਂ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਮਨਾਉਣ ਦਾ ਪ੍ਰਸਤਾਵ ਪਾਸ ਕੀਤਾ। ਪੰਜਾਬੀ ਮਾਂ ਬੋਲੀ ਨੂੰ 1967 ਵਿੱਚ ਸੰਵਿਧਾਨ ਅਨੁਸਾਰ ਰਾਜ ਭਾਸ਼ਾ ਦਾ ਦਰਜਾ ਮਿਲਿਆ ਪਰ ਅਸੀ ਅੱਜ ਤੱਕ ਮਾਂ ਬੋਲੀ ਪੰਜਾਬੀ ਨੂੰ ਉਹ ਬਣਦਾ ਸਤਿਕਾਰ ਨਹੀਂ ਦੇ ਸਕੇ ਜੋ ਦੇਣਾ ਚਾਹੀਦਾ ਹੈ। ਯੂਨੈਸਕੋ ਦੀ ਰਿਪੋਰਟ ਅਨੁਸਾਰ ਮਾਂ ਬੋਲੀ ਪੰਜਾਬੀ ਉਨ੍ਹਾਂ ਭਾਸ਼ਾਵਾਂ ਵਿੱਚ ਸ਼ਾਮਿਲ ਹੈ ਜਿੰਨ੍ਹਾਂ ਦੇ ਅਲੋਪ ਹੋਣ ਦਾ ਡਰ ਬਣਿਆ ਹੋਇਆ ਹੈ।