ਗੋਰੇ ਸਿੱਖਾਂ ਨੇ ਗ੍ਰੈਮੀ ਅਵਾਰਡ ਸ਼ੋਅ ਦੌਰਾਨ ਕੀਤਾ ਸ਼ਬਦ ਗਾਇਨ,ਵੇਖੋ ਵੀਡੀਓ 
GRAMMY AWARDS
GRAMMY AWARDS

ਗੁਰੁ ਸਾਹਿਬਾਨ ਵੱਲੋਂ ਰਚੀ ਗਈ ਗੁਰਬਾਣੀ ‘ਚ ਏਨੀ ਕਸ਼ਿਸ਼ ਹੈ ਕਿ ਹਰ ਕੋਈ ਇਸ ਵੱਲ ਖਿੱਚਿਆ ਚਲਿਆ ਆਉਂਦਾ ਹੈ । ਗੁਰਬਾਣੀ ‘ਚ ਏਨੀ ਤਾਕਤ ਹੈ ਕਿ ਇਹ ਇਨਸਾਨ ਨੂੰ ਦੁੱਖਾਂ ਸੰਤਾਪਾਂ ਅਤੇ ਪਾਪਾਂ ਤੋਂ ਬਚਾਈ ਰੱਖਦੀ ਹੈ । ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਵੀਡੀਓ ਵਿਖਾਉਣ ਜਾ ਰਹੇ ਹਾਂ ਜਿਸ ਨੂੰ ਵੇਖ ਕੇ ਤੁਸੀਂ ਹੈਰਾਨ ਹੋ ਜਾਵੋਗੇ । ਜੀ ਹਾਂ ਕੁਝ ਗੋਰੇ ਜਿਨ੍ਹਾਂ ਨੇ ਸਿੱਖ ਧਰਮ ਅਪਣਾਇਆ ਹੋਇਆ ਹੈ,ਸ਼ਬਦ ਕੀਰਤਨ ਕਰਦੇ ਹੋਏ ਇਸ ਵੀਡੀਓ ‘ਚ ਤੁਹਾਨੂੰ ਨਜ਼ਰ ਆ ਜਾਣਗੇ ।

ਹੋਰ ਵੇਖੋ :ਕੌਮਾਂਤਰੀ ਮਾਂ ਬੋਲੀ ਦਿਹਾੜੇ ‘ਤੇ ਗਾਇਕਾਂ ਨੇ ਆਪੋ ਆਪਣੇ ਅੰਦਾਜ਼ ‘ਚ ਦਿੱਤੀ ਵਧਾਈ,ਜਾਣੋ ਕਦੋਂ ਅਤੇ ਕਿਵੇਂ ਇਸ ਦਿਹਾੜੇ ਨੂੰ ਮਨਾਉਣ ਦੀ ਸ਼ੁਰੂਆਤ,ਵੇਖੋ ਵੀਡੀਓ

ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਕਿ ਇਹ ਵੀਡੀਓ ਗ੍ਰੈਮੀ ਅਵਾਰਡ ਦੋ ਹਜ਼ਾਰ ਉੱਨੀ ‘ਚ ਦਿੱਤੀਆਂ ਗਈਆਂ ਪਰਫਾਰਮੈਂਸ ਦੌਰਾਨ ਦਾ ਹੈ । ਜਿੱਥੇ ਇਨ੍ਹਾਂ ਗੋਰੇ ਸਿੱਖਾਂ ਨੇ ਸ਼ਬਦ ‘ਤੁਮਰੀ ਸੇਵਾ ਤੁਮਰੀ ਸੇਵਾ’ ਸ਼ਬਦ ਗਾਇਨ ਕੀਤਾ । ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ । ਇਸ ਦੇ ਨਾਲ ਹੀ ਇਸ ਵੀਡੀਓ ਨੂੰ ਯੂਟਿਊਬ ‘ਤੇ ਵੀ ਵੇਖਿਆ ਜਾ ਸਕਦਾ ਹੈ । ਇਸ ਵੀਡੀਓ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ।ਤੁਸੀਂ ਵੀ ਵੇਖੋ ਇਸ ਵੀਡੀਓ ‘ਚ ਕਿਸ ਤਰ੍ਹਾਂ ਇਹ ਗੋਰੇ ਸਿੰਘ ਸ਼ਬਦ ਗਾਇਨ ਕਰ ਰਹੇ ਨੇ ।

grammy award performance
grammy award performance