
ਪੰਜਾਬੀ ਭਾਵੇਂ ਭਾਰਤ ਵਿੱਚ ਹੋਣ ਜਾਂ ਫਿਰ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਚਲੇ ਜਾਣ ਪਰ ਆਪਣੇ ਖੁੱਲ੍ਹੇ ਸੁਬਾਅ ਕਰਕੇ ਹਮੇਸ਼ਾ ਹੀ ਚਰਚਾ ਵਿੱਚ ਬਣੇ ਰਹਿੰਦੇ ਹਨ | ਪੰਜਾਬੀ ਆਪਣੇ ਵੱਖਰੇ ਸਵੈਗ ਕਰਕੇ ਜਾਣੇ ਜਾਂਦੇ ਹਨ | ਪੰਜਾਬੀਆਂ ਨੂੰ ਲੈਕੇ ਆਏ ਦਿਨ ਕੋਈ ਨਾ ਕੋਈ ਵੀਡੀਓ ਸੋਸ਼ਲ ਮੀਡਿਆ ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ | ਕੁਝ ਇਸ ਤਰਾਂ ਦਾ ਹੀ ਵੇਖਣ ਨੂੰ ਮਿਲ ਰਿਹਾ ਹੈ ਸੋਸ਼ਲ ਮੀਡਿਆ ਤੇ ਵਾਇਰਲ ਹੋਈ ਇਕ ਵੀਡੀਓ ਚ |
ਜਿਸ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕੁਝ ਪੰਜਾਬੀ ਮੁੰਡੇ ਪੰਜਾਬੀ ਗੀਤ punjabi song ਤੇ ਭੰਗੜਾ ਪਾਉਂਦੇ ਹੋਏ ਡਾਲਰ ਸੁੱਟ ਰਹੇ ਹਨ ਅਤੇ ਦੂੱਜੇ ਪਾਸੇ ਅੰਗਰੇਜ ਵੀ ਭੰਗੜੇ ਦਾ ਆਨੰਦ ਤਾਂ ਮਾਨ ਹੀ ਰਹੇ ਹਨ ਨਾਲ ਹੀ ਡਾਲਰ ਇਕੱਠੇ ਕਰ ਰਹੇ ਹਨ |
ਦੱਸ ਦੇਈਏ ਕਿ ਕੁਝ ਪੰਜਾਬੀ ਮੁੰਡੇ ਪੁਰਾਣੇ ਅਤੇ ਬੜੇ ਹੀ ਮਸ਼ਹੂਰ ਪੰਜਾਬੀ ਗਾਇਕ ਸੁਰਿੰਦਰ ਸ਼ਿੰਦਾ ਦੇ ਗੀਤ “ਨਵਾਂ ਲੈ ਲਿਆ ਟਰੱਕ” punjabi song ਗੀਤ ਤੇ ਬੜੇ ਉਤਸ਼ਾਹ ਨਾਲ ਭੰਗੜਾ ਪਾ ਰਹੇ ਰਹੇ ਸੀ ਅਤੇ ਓਥੇ ਮਾਜੂਦ ਅੰਗਰੇਜ ਵੀ ਉਸ ਗੀਤ ਤੇ ਬੜੇ ਉਤਸ਼ਾਹਿਤ ਨਜ਼ਰ ਆ ਰਹੇ ਹਨ ਅਤੇ ਭੰਗੜਾ ਪਾ ਰਹੇ ਹਨ | ਇਸ ਵੀਡੀਓ ਨੂੰ ਲੋਕਾਂ ਦੁਆਰਾ ਕਾਫੀ ਪਸੰਦ ਕੀਤਾ ਜਾ ਰਿਹਾ ਹੈ | ਦੱਸ ਦਈਏ ਕਿ ਇਹ ਵੀਡੀਓ ਕੈਨੇਡਾ ਦੀ ਹੈ | ਕੈਨੇਡਾ ਦੇ ਵਿੱਚ ਅੱਜ ਪੰਜਾਬੀਆਂ ਨੂੰ ਬਹੁਤ ਹੀ ਮਾਨ ਅਤੇ ਸਨਮਾਨ ਦਿੱਤਾ ਜਾਂਦਾ ਹੈ ਉਹਨਾਂ ਦੀ ਅਣਥੱਕ ਮਿਹਨਤ ਲਗਨ |
Be the first to comment