ਫ਼ਿਲਮ ” ਸੰਨ ਆਫ ਮਨਜੀਤ ਸਿੰਘ ” ਦਾ ਪਹਿਲਾ ਗੀਤ ” ਤਰ ਜਾ ” ਹੋਇਆ ਰਿਲੀਜ਼




ਦੱਸ ਦਈਏ ਕਿ ” ਗੁਰਪੀਤ ਘੁੱਗੀ ” ਦੀ ਜਲਦ ਆ ਰਹੀ ਪੰਜਾਬੀ ਫ਼ਿਲਮ ” ਸੰਨ ਆਫ ਮਨਜੀਤ ਸਿੰਘ ” ਦਾ ਪਹਿਲਾ ਗੀਤ ” ਤਰ ਜਾ ” ਰਿਲੀਜ਼ ਹੋ ਚੁੱਕਾ ਹੈ | ਇਸ ਗੀਤ ਨੂੰ ਮਸ਼ਹੂਰ ਪੰਜਾਬੀ ਗਾਇਕ ” ਕਮਲ ਖਾਨ ” ਨੇ ਆਪਣੀ ਆਵਾਜ਼ ਨਾਲ ਸ਼ਿੰਗਾਰਿਆ ਹੈ | ਇਸ ਗੀਤ ਦੇ ਬੋਲ ” ਸਿਧਾਂਤ ਕੌਸ਼ਲ ” ਦੁਆਰਾ ਲਿਖੇ ਗਏ ਹਨ ਅਤੇ ਇਸ ਗੀਤ ਨੂੰ ਮਿਊਜ਼ਿਕ ” ਵਿਲਸਨ ਬੈਕਿੰਗ ” ਨੇ ਦਿੱਤਾ ਹੈ | ” ਸਾਗਾ ਮਿਊਜ਼ਿਕ ” ਨੇਂ ਆਪਣੇ ਇੰਸਟਾਗ੍ਰਾਮ ਪੇਜ ਤੇ ਇਸ ਗੀਤ ਦੀ ਵੀਡੀਓ ਨੂੰ ਸਾਂਝੇ ਕਰਦੇ ਹੋਏ ਸਭ ਨੂੰ ਇਸ ਗੀਤ ਦੇ ਰਿਲੀਜ਼ ਹੋਣ ਦੀ ਜਾਣਕਾਰੀ ਦਿੱਤੀ |

View this post on Instagram

First song #TarJaa from #SonOfManjeetSingh out now Sung By @thekamalkhan Link ? https://youtu.be/JMkknC9HkFE #SagaMusic #Unisys #SevenColors #KapilSharma #gurpreetghuggi

A post shared by Saga Music (@sagamusicofficial) on

ਇਸ ਗੀਤ ਵਿੱਚ ਇਹ ਵਿਖਾਇਆ ਗਿਆ ਹੈ ਕਿ ਕਾਮਯਾਬੀ ਹਾਸਿਲ ਕਰਨ ਲਈ ਭਾਵੇਂ ਕਿੰਨੀਆਂ ਵੀ ਮੁਸ਼ਕਿਲਾਂ ਦਾ ਸਾਹਮਣਾ ਕਿਉਂ ਨਾ ਕਰਨਾ ਪਵੇ ਬਿਨਾ ਇਹ ਸੋਚੇ ਕਿ ਦੁਨੀਆ ਕੀ ਕਹਿ ਰਹੀ ਹੈ ਇਨਸਾਨ ਨੂੰ ਕਾਮਯਾਬੀ ਦੀਆਂ ਮੰਜ਼ਿਲਾਂ ਵੱਲ ਅੱਗੇ ਵੱਧਦੇ ਰਹਿਣਾ ਚਾਹੀਦਾ ਹੈ | ਜੇਕਰ ਆਪਾਂ ਇਸ ਫ਼ਿਲਮ ਦੀ ਗੱਲ ਕਰੀਏ ਤਾਂ ਦੱਸ ਦਈਏ ਕੀ ਇਸ ਫ਼ਿਲਮ ਵਿੱਚ ਇੱਕ ਪਿਤਾ ਅਤੇ ਪੁੱਤਰ ਦੇ ਪਿਆਰ ਅਤੇ ਉਹਨਾਂ ਦੇ ਸੁਪਨਿਆਂ ਨੂੰ ਬਹੁਤ ਹੀ ਵਧੀਆ ਢੰਗ ਨਾਲ ਵਿਖਾਇਆ ਗਿਆ ਹੈ |

ਇਸ ਫ਼ਿਲਮ ਵਿੱਚ ਗੁਰਪ੍ਰੀਤ ਘੁੱਗੀ ਇੱਕ ਪਿਤਾ ਦਾ ਕਿਰਦਾਰ ਨਿਭਾ ਰਹੇ ਹਨ ਜੋ ਕਿ ਆਪਣੇ ਬੇਟੇ ਨੂੰ ਪੜ੍ਹਾ ਲਿਖਾ ਕੇ ਬੈਂਕ ਵਿੱਚ ਅਫਸਰ ਬਣਾਉਣਾ ਚਾਹੁੰਦੇ ਹਨ ਪਰ ਉਹਨਾਂ ਦੇ ਬੇਟੇ ਦੇ ਸੁਪਨੇ ਕੁਝ ਹੋਰ ਹੁੰਦੇ ਹਨ ਅਤੇ ਉਹ ਬੈਂਕ ‘ਚ ਅਫਸਰ ਬਣਨ ਦੀ ਬਜਾਏ ਕ੍ਰਿਕੇਟਰ ਬਣਨਾ ਚਾਹੁੰਦਾ ਹੈ ਅਤੇ ਧੋਨੀ ਭੱਜੀ ਵਾਂਗ ਆਪਣਾ ਨਾਮ ਚਮਕਾਉਣਾ ਚਾਹੁੰਦਾ ਹੈ | ਇਸ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ ਜੋ ਕਿ ਬਹੁਤ ਹੀ ਭਾਵੁਕ ਅਤੇ ਦਿਲਚਸਪ ਹੈ | ਇਹ ਫ਼ਿਲਮ 12 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ |