ਫ਼ਿਲਮ ” ਹੈਪੀ ਫਿਰ ਸੇ ਭਾਗ ਜਾਏਗੀ ” ਦਾ ਉਤਸ਼ਾਹ ਬੋਲ ਰਿਹਾ ਫੈਨਸ ਦੇ ਸਿਰ ਚੜ੍ਹਕੇ, ਵੇਖੋ ਵੀਡੀਓ
ਜੇਕਰ ਆਪਾਂ ਗੱਲ ਕਰੀਏ ਜਲਦ ਆ ਰਹੀ ਕਾਮੇਡੀ ਫ਼ਿਲਮ bollywood movie ” ਹੈਪੀ ਫਿਰ ਸੇ ਭਾਗ ਜਾਏਗੀ ” ਦੀ ਤਾਂ ਇਸਦਾ ਟ੍ਰੇਲਰ ਵੇਖ ਕੇ ਤੁਸੀਂ ਅੰਦਾਜਾ ਲਗਾ ਹੀ ਸਕਦੇ ਹੋ ਕੀ ਇਹ ਫ਼ਿਲਮ ਕਿਸ ਤਰਾਂ ਦੀ ਹੋਵੇਗੀ ਅਤੇ ਸੱਭ ਤੋਂ ਮੇਨ ਗੱਲ ਇਹ ਵੀ ਹੈ ਕੀ ਇਸ ਫ਼ਿਲਮ ਵਿੱਚ ਬਾਲੀਵੁੱਡ ਦੇ ਮਸ਼ਹੂਰ ਸਿਤਾਰੇ ” ਜਿੰਮੀ ਸ਼ੇਰਗਿੱਲ ” ਅਤੇ ” ਸੋਨਾਕਸ਼ੀ ਸਿਨਹਾ ” ਦੇ ਨਾਲ ਪੰਜਾਬੀ ਗਾਇਕ ” ਜੱਸੀ ਗਿੱਲ ” ਵੀ ਆਪਣੀ ਮੁਖ ਭੂਮੀਕਾ ਨਿਭਾਉਂਦੇ ਨਜ਼ਰ ਆਉਣਗੇ |

ਇਸ ਫ਼ਿਲਮ ਦਾ ਇੱਕ ਗੀਤ “ ਮੇਰਾ ਨਾਮ ਚਿਨ ਚਿਨ ਚੂ ਰਾਤ ਚਾਂਦਨੀ ਮੈਂ ਔਰ ਤੂੰ ” bollywood song ਲੋਕਾਂ ਦੁਆਰਾ ਖੂਬ ਪਸੰਦ ਕੀਤਾ ਜਾ ਰਿਹਾ ਹੈ ਇਸ ਗੀਤ ਨੂੰ ਆਪਣੀ ਅਵਾਜ਼ ਨਾਲ ਸ਼ਿੰਗਾਰਿਆ ਹੈ ਖੁਦ ਸੋਨਾਕਸ਼ੀ ਸਿਨ੍ਹਾ sonakshi sinha ਅਤੇ ਜੱਸੀ ਗਿੱਲ ਨੇ | ਇਸ ਗੀਤ ਨੂੰ ਸੋਨਾਕਸ਼ੀ ਦੇ ਫੈਨਸ ਦੁਆਰਾ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ | ਹਾਲ ਹੀ ਵਿੱਚ ” ਸੋਨਾਕਸ਼ੀ ਸਿਨ੍ਹਾ ” ਨੇਂ ਆਪਣੇ ਇੰਸਟਾਗ੍ਰਾਮ ਦੇ ਜਰੀਏ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਇੱਕ ਲੜਕੇ ਨੇਂ ਤਬਲੇ ਦੀ ਸੰਗਤ ਨਾਲ ਇਸ ਗੀਤ ਨੂੰ ਨਵੇਂ ਅੰਦਾਜ ‘ਚ ਪੇਸ਼ ਕੀਤਾ ਹੈ ਅਤੇ ਇਸਨੂੰ ਲੋਕਾਂ ਦੁਆਰਾ ਕਾਫੀ ਪਸੰਦ ਕੀਤਾ ਜਾ ਰਿਹਾ ਹੈ| ਸਿਧਾਂਤ ਪਾਂਡੇ ਨਾਂ ਦੇ ਇਸ ਸ਼ਕਸ ਨੇ ਇਸ ਗੀਤ ਨੂੰ ਤਬਲੇ ਦੇ ਨਾਲ ਇਸ ਗੀਤ ਨੂੰ ਪੇਸ਼ ਕਰ ਕੇ ਲੋਕਾਂ ਵਿੱਚ ਵਾਹ- ਵਾਹੀ ਲੁੱਟੀ|

ਜਿਸ ਤੋਂ ਬਾਅਦ ਸੋਨਾਕਸ਼ੀ ਵੀ ਆਪਣੇ ਇਸ ਫੈਨ ਦੀ ਵੀਡੀਓ ਸਾਂਝਾ ਕੀਤੇ ਬਗੈਰ ਨਹੀਂ ਰਹਿ ਸਕੀ| ਸਿਧਾਂਤ ਪਾਂਡੇ ਵਲੋਂ ਤਬਲੇ ਦੀ ਤਾਲ ‘ਤੇ ਰੀਮਿਕਸ ਕੀਤੇ ਗਏ ਇਸ ਗੀਤ ਨੂੰ ਹੂਣ ਤੱਕ ਹਜਾਰਾਂ ਲੋਕ ਵੇਖ ਚੁੱਕੇ ਹਨ ਅਤੇ ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕਾਂ ਵਲੋਂ ਕਮੈਂਟਸ ਕੀਤੇ ਜਾ ਰਹੇ ਹਨ|