
ਭੋਜਪੁਰੀ ਦਾ ਸਭ ਤੋਂ ਮਸ਼ਹੂਰ ਗਾਣਾ ਜਾਂ ਫਿਰ ਇਹ ਕਹਿ ਲਵੋ ਕਿ ਪੂਰੀ ਦੁਨੀਆ ਵਿੱਚ ਭੋਜਪੁਰੀ ਗਾਣਿਆਂ ਦੀ ਧਾਕ ਜਮਾਉਣ ਵਾਲਾ ਗੀਤ ‘ਲਾਲੀਪੋਪ ਲਾਗੇਲੂ’ ਜਦੋਂ ਵੀ ਵੱਜਦਾ ਹੈ ਸੁਣਨ ਵਾਲੇ ਝੂਮਣ ਲਈ ਮਜਬੂਰ ਹੋ ਜਾਂਦੇ ਹਨ । ਅਜਿਹਾ ਹੀ ਕੁਝ ਹੋਇਆ ਹੈ ਪੰਜਾਬੀ ਦੀ ਮਸ਼ਹੂਰ ਐਕਟਰੇਸ punjabi movies ਸੋਨਮ ਬਾਜਵਾ ਦੇ ਨਾਲ, ਇਹ ਗਾਣਾ ਜਦੋਂ ਹੀ ਉਹਨਾਂ ਦੇ ਸਾਹਮਣੇ ਵੱਜਿਆ, ਉਹਨਾਂ ਦੇ ਕਦਮ ਥਿਰਕਣ ਲੱਗ ਗਏ ਤੇ ਉਹਨਾਂ ਨੇ ਜਮਕੇ ਇਸ ਗਾਣੇ ‘ਤੇ ਡਾਂਸ ਕੀਤਾ ।
ਭੋਜਪੁਰੀ ਦੇ ਇਸ ਸੁਪਰਹਿੱਟ ਗਾਣੇ ‘ਤੇ ਇੱਕਲੀ ਸੋਨਮ ਹੀ ਨਹੀਂ ਥਿਰਕੀ ਉਸ ਦੇ ਦੋ ਹੋਰ ਸਾਥੀਆਂ ਨੇ ਵੀ ਖੂਬ ਡਾਂਸ ਕੀਤਾ । ਸੋਨਮ ਆਪਣੀ ਮੇਕਅੱਪ ਆਰਟਟਿਸਟ ਨੂੰ ਵੀਡਿਓ ਵਿੱਚ ਕੋਰੀਓਗ੍ਰਾਫਰ ਦੱਸ ਰਹੀ ਹੈ ।ਸੋਨਮ ਇਸ ਵੀਡੀਓ ਵਿੱਚ ਉਸ ਪੈਰਾਂ ਨੂੰ ਹੱਥ ਲਗਾਉਂਦੀ ਹੈ ਤੇ ਫਿਰ ਗਾਣੇ ਦੇ ਬੋਲਾਂ ‘ਤੇ ਮਸਤੀ ਭਰੇ ਅੰਦਾਜ਼ ਵਿੱਚ ਥਿਰਕਣ ਲੱਗ ਜਾਂਦੀ ਹੈ । ਇਹ ਵੀਡਿਓ ਸ਼ੋਸਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ ।
ਸੋਨਮ ਬਾਜਵਾ ਹੁਣ ਤੱਕ ਕਈ ਸਾਰੀਆਂ ਪੰਜਾਬੀ ਫ਼ਿਲਮ ਵਿੱਚ ਕੰਮ ਕਰ ਚੁੱਕੀ ਹੈ ਅਤੇ ਦੱਸ ਦਈਏ ਕਿ ਪੰਜਾਬੀ ਤੋਂ ਇਲਾਵਾ ਤਮਿਲ ਫ਼ਿਲਮਾਂ ਵਿੱਚ ਵੀ ਆਪਣੀ ਭੂਮਿਕਾ ਨਿਭਾ ਚੁੱਕੀ ਹੈ |