ਸੋਨਮ ਕਪੂਰ ਦੀ ਨਵੀਂ ਫ਼ਿਲਮ ” ਏਕ ਲੜਕੀ ਕੋ ਦੇਖਾ ਤੋ ਏਸਾ ਲਗਾ ” ਦਾ ਟ੍ਰੇਲਰ ਹੋਇਆ ਰਿਲੀਜ਼
ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਸੋਨਮ ਕਪੂਰ sonam kapoor ਅਤੇ ਉਸਦੇ ਪਿੱਤਾ ਅਨਿਲ ਕਪੂਰ ਜਲਦ ਹੀ ਫਿਲਮ ‘ਏਕ ਲੜਕੀ ਕੋ ਦੇਖਾ ਤੋਂ ਐਸਾ ਲਗਾ’ ‘ਚ ਇਕੱਠੇ ਨਜ਼ਰ ਆਉਣਗੇ। ਤੁਹਾਨੂੰ ਦੱਸ ਦਈਏ ਕਿ  ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਗਿਆ ਹੈ। ਫ਼ਿਲਮ bollywood film ਆਉਣ ਵਾਲੀ 1 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ| ਟਰੇਡ ਐਨਾਲਿਸਟ ਤਰਣ ਆਦਰਸ਼ ਨੇ ਟਵੀਟ ਕਰ ਕੇ ਫਿਲਮ ਦੀ ਰਿਲੀਜ਼ਿੰਗ ਡੇਟ ਬਾਰੇ ਜਾਣਕਾਰੀ ਦਿੱਤੀ ਹੈ।

ਬੀਤੇ ਦਿਨੀਂ ਫਿਲਮ bollywood film  ਦਾ ਪੋਸਟਰ ਅਤੇ ਟੀਜ਼ਰ ਰਿਲੀਜ਼ ਕਰ ਦਿੱਤਾ ਗਿਆ ਹੈ ਜਿਸਨੂੰ ਸੱਭ ਦੁਆਰਾ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ| ਉੱਥੇ ਹੀ ਸੋਨਮ sonam kapoor ਨੇ ਆਪਣੇ ਟਵਿਟਰ ਅਕਾਊਂਟ ‘ਤੇ ਇਸ ਫਿਲਮ ‘ਚ ਆਪਣਾ ਫਰਸਟ ਲੁੱਕ ਸ਼ੇਅਰ ਕੀਤਾ, ਜਿਸ ‘ਚ ਉਹ ਕਿਊਟ ਅੰਦਾਜ਼ ‘ਚ ਹਸਦੀ ਨਜ਼ਰ ਆ ਰਹੀ ਸੀ।

 

ਦੱਸਣਯੋਗ ਹੈ ਕਿ ਹਾਲ ਹੀ ‘ਚ ਫਿਲਮ ‘ਏਕ ਲੜਕੀ ਕੋ ਦੇਖਾ ਤੋ ਏਸਾ ਲਗਾ’ ਦਾ ਟੀਜ਼ਰ ਰਿਲੀਜ਼ ਹੋਇਆ ਹੈ, ਜਿਸ ‘ਚ ਪੰਜਾਬ ਦੀਆਂ ਹਵੇਲੀਆਂ ਅਤੇ ਸਰ੍ਹੋਂ ਦੇ ਖੇਤ ਦਿਖਾਏ ਗਏ ਹਨ। ਇਸ ਫਿਲਮ ਦੀ ਕਹਾਣੀ ਹੈ ਪੰਜਾਬ ‘ਤੇ ਆਧਾਰਿਤ ਹੈ, ਜਿਸ ‘ਚ ਸੋਨਮ ਅਤੇ ਰਾਜਕੁਮਾਰ ਦੀ ਲਵ ਸਟੋਰੀ ਦਿਖਾਈ ਗਈ ਹੈ। ਸੋਨਮ ਕਪੂਰ  sonam kapoor ਇਸ ਫਿਲਮ ‘ਚ ਸਵੀਟੀ ਚੌਧਰੀ ਦਾ ਕਿਰਦਾਰ ਨਿਭਾ ਰਹੀ ਹੈ। ਫਿਲਮ ‘ਚ ਅਨਿਲ ਕਪੂਰ ਸੋਨਮ ਦੇ ਪਿਤਾ ਤੇ ਰਾਜਕੁਮਾਰ ਰਾਓ ਸੋਨਮ ਦੇ ਲਵਰ ਦਾ ਕਿਰਦਾਰ ਨਿਭਾ ਰਹੇ ਹਨ। ਫਿਲਮ 12 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ ਸੋਨਮ ਦੇ ਵਿਆਹ ਤੋਂ ਬਾਅਦ ਇਹ ਉਸ ਦੀ ਤੀਜੀ ਫਿਲਮ ਹੈ।