ਕੰਮਕਾਜੀ ਮਹਿਲਾਵਾਂ ਬੱਚੇ ਕਿਸ ਕੋਲ ਛੱਡ ਕੇ ਜਾਣ ਕੰਮ 'ਤੇ, ਸੋਨੀਆ ਸਿੱਧੂ ਨੇ ਵੁਮੈਨ ਕਮੇਟੀ 'ਚ ਪੁੱਛਿਆ ਸਵਾਲ!

author-image
Ragini Joshi
New Update
Sonia Sidhu FEWO

ਬਰੈਂਪਟਨ ਸਾਊਥ ਤੋਂ ਸੰਸਦ ਮੈਂਬਰ ਸੋਨੀਆ ਸਿੱਧੂ ਇਸ ਹਫਤੇ ਵੁਮੈਨ ਕਮੇਟੀ 'ਚ ਸ਼ਮੂਲੀਅਤ ਕਰਨ ਲਈ ਓਟਵਾ ਪਹੁੰਚੇ ਜਿੱਥੇ ਉਹਨਾਂ ਨੇ ਕੋਵਿਡ 19 ਦੌਰਾਨ ਮਹਿਲਾਵਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਵਿਚਾਰ ਵਟਟਾਂਦਰਾ ਕੀਤਾ।

ਸੋਨੀਆ ਸਿੱਧੂ ਨੇ ਮਿਨਿਸਟਰ ਮਰੀਅਮ ਮੌਨਸਫ ਨੂੰ ਸਵਾਲ ਕੀਤਾ ਕਿ ਫਿਲਹਾਲ ਇਹ ਦੇਖਿਆ ਜਾ ਰਿਹਾ ਹੈ ਕਿ ਜ਼ਿਆਦਾਰ ਮਰਦ ਆਪਣੀਆਂ ਨੌਕਰੀਆਂ 'ਤੇ ਵਾਪਸੀ ਕਰ ਰਹੇ ਹਨ, ਜਦਕਿ ਮਹਿਲਾਵਾਂ ਲਈ ਬੱਚਿਆਂ ਦੀ ਦੇਖਭਾਲ ਅਤੇ ਕੇਅਰ ਸੈਂਟਰਾਂ ਦੀ ਸੁਰੱਖਿਆ ਨੂੰ ਲੈਕੇ ਕਈ ਮੁਸ਼ਕਿਲਾਂ ਦਰਪੇਸ਼ ਹਨ।

ਸਰਕਾਰ ਕਿਸ ਤਰ੍ਹਾਂ ਇਹਨਾਂ ਮਹਿਲਾਵਾਂ ਦੀ ਮਦਦ ਕਰੇਗੀ ਤਾਂ ਜੋ ਉਹਨਾਂ ਨੂੰ ਅਜਿਹੀਆਂ ਚਿੰਤਾਵਾਂ ਤੋਂ ਮੁਕਤ ਹੋ ਕੇ ਆਪਣੀਆਂ ਨੌਕਰੀਆਂ 'ਤੇ ਵਾਪਸ ਜਾਣ ਦੀ ਆਸਾਨੀ ਹੋ ਸਕੇ।

ਇਸ 'ਤੇ ਜਵਾਬ ਦਿੰਦਿਆਂ ਮਿਨਿਸਟਰ ਮੌਨਸਫ ਨੇ ਕਿਹਾ ਕਿ ਉਹਨਾਂ ਦੀ ਪ੍ਰਾਥਮਿਕਤਾਵਾਂ 'ਚ ਕੇਅਰ ਸੈਂਟਰ ਅਤੇ ਬੱਚਿਆਂ ਦੀ ਦੇਖਭਾਲ ਸਭ ਤੋਂ ਪਹਿਲਾਂ ਹਨ ਅਤੇ ਜਿਵੇਂ ਜਿਵੇਂ ਕਾਰੋਬਾਰ ਮੁੜ੍ਹ ਤੋਂ ਖੁੱਲ੍ਹ ਰਹੇ ਹਨ, ਉਹ ਸੂਬਾ ਸਰਕਾਰਾਂ ਅਤੇ ਮਿਊਂਸੀਪੈਲਿਟੀਆਂ ਨਾਲ ਮਿਲ ਕੇ ਕੰਮ ਕਰਨਾ ਜਾਰੀ ਰੱਖਣਗੇ।

sonia-sidhu-fewo
Advertisment