
ਤੁਰੰਤ ਜਾਰੀ ਕਰਨ ਲਈ
ਮਈ 2, 2018
ਹਾਲ ਹੀ ਵਿੱਚ ਹੋਏ ਟੋਰਾਂਟੋ ਹਮਲੇ ਉੱਤੇ ਮੇਅਰ ਲਿੰਡਾ ਜੈਫਰੀ ਦਾ ਬਿਆਨ
ਬਰੈਂਮਪਟਨ, ਓਂਟਾਰੀਓ – ਮੇਅਰ ਲਿੰਡਾ ਜੈਫਰੀ ਦੁਆਰਾ ਕੌਂਸਲ ਚੈਂਬਰਜ਼ ਵਿੱਚ ਦਿੱਤਾ ਬਿਆਨ ਹੇਠਾਂ ਲਿਖੇ ਅਨੁਸਾਰ ਹੈ :
ਪਿਛਲੇ ਹਫਤੇ ਟੋਰਾਂਟੋ ਸ਼ਹਿਰ ਨੇ ਇੱਕ ਦਿਲ ਦਹਿਲਾ ਦੇਣ ਵਾਲੀ ਤ੍ਰਾਸਦੀ ਦਾ ਅਨੁਭਵ ਕੀਤਾ – ਜਿਸਨੇ ਸਾਨੂੰ ਸਭ ਨੂੰ ਹੈਰਾਨ ਕਰ ਦਿੱਤਾ
ਬਸੰਤ ਦੇ ਪਹਿਲੇ ਅਤੇ ਲੰਬੇ ਸਮੇਂ ਤੋਂ ਉਡੀਕ ਵਾਲੇ ਦਿਨਾਂ ਵਿੱਚੋਂ ਇੱਕ ਦੀ ਸ਼ੁਰੂਆਤ ਤੇ, ਛੇਤੀ ਹੀ ਤਾਜ਼ਾ ਮੈਮੋਰੀ ਵਿੱਚ ਸਭ ਤੋਂ ਭਿਆਨਕ ਹਮਲਿਆਂ ਵਿਚੋਂ ਇੱਕ ਬਣ ਗਿਆ.
ਪਹਿਲੇ ਅਤੇ ਚਿਰਾਂ ਤੋਂ ਉਡੀਕੇ ਜਾ ਰਹੇ ਬਸੰਤ ਦੇ ਮੌਸਮ ਦੀ ਸ਼ੁਰੂਆਤ, ਜਲਦ ਹੀ ਹਾਲੀਆ ਯਾਦਾਂ ਵਿੱਚੋਂ ਇੱਕ, ਸਭ ਤੋਂ ਭਿਆਨਕ ਹਮਲੇ ਵਿੱਚ ਬਦਲ ਗਈ।
ਦਸ ਬੇਕਸੂਰ ਜਾਨਾਂ ਚਲੀਆਂ ਗਈਆਂ। ਪਰਿਵਾਰ ਟੁੱਟ ਗਏ ਅਤੇ ਹਮੇਸ਼ਾ ਲਈ ਬਦਲ ਗਏ। ਟੋਰਾਂਟੋ ਰਹਿੰਦੇ ਆਪਣੇ ਪੁੱਤਰ ਕੋਲ ਵਿਦੇਸ਼ੋਂ ਆਏ ਬਿਰਧ ਪਿਤਾ ਤੋਂ ਲੈ ਕੇ, ਸੱਤ ਸਾਲ ਦੇ ਬੱਚੇ ਦੀ ਇਕੱਲੀ ਮਾਂ ਤੱਕ, ਸਾਰੇ ਪੀੜਤ ਵੱਖੋ-ਵੱਖਰੇ ਪਿਛੋਕੜ ਵਾਲੇ ਸਨ ਅਤੇ ਉਹ ਸਾਡੇ ਵਾਂਗ ਹੀ ਆਮ ਦੀਆਂ ਵਾਂਗ ਹੀ ਚੱਲੇ ਸਨ। ਕੁਝ ਹੀ ਪਲਾਂ ਵਿੱਚ, ਉਹ ਆਪਣੀਆਂ ਜਾਨਾਂ ਗੁਆ ਬੈਠੇ ਜਾਂ ਜ਼ਖਮੀ ਹੋ ਕੇ ਹਸਪਤਾਲਾਂ ਵਿੱਚ ਪਏ ਸਨ।
ਮੈਂ ਬਹੁਤ ਸਾਰੇ ਨਾਗਰਿਕਾਂ ਨਾਲ ਗੱਲ ਕੀਤੀ ਹੈ ਅਤੇ ਮੈਂ ਕਹਿ ਸਕਦੀ ਹਾਂ ਕਿ ਸਾਡੇ ਸਾਰੇ ਨਿਵਾਸੀਆਂ ਨੇ ਇਸ ਦੁਖਾਂਤ ਦੇ ਦਰਦ ਅਤੇ ਦਹਿਸ਼ਤ ਨੂੰ ਮਹਿਸੂਸ ਕੀਤਾ ਹੈ। ਮੈਂ ਇਹ ਵੀ ਦੇਖਿਆ ਹੈ ਕਿ ਨਾਗਰਿਕ ਸੋਗ ਕਰਨ ਅਤੇ ਪੀੜਤਾਂ ਨੂੰ ਦਾਨ ਦੇਣ ਲਈ ਇੱਕਠੇ ਹੋ ਕੇ ਆਉਂਦੇ ਹਨ। ਬਰੈਂਪਟਨ ਵਿੱਚ ਅੱਜ ਰਾਤ, ਨਿਵਾਸੀ ਟੋਰਾਂਟੋ ਦੇ ਪੀੜਤਾਂ ਅਤੇ ਬਚੇ ਲੋਕਾਂ ਦੀ ਚੌਕਸੀ ਵਿੱਚ ਸਵੇਰੇ 6:30 ਵਜੇ ਕੇਨ ਵਹੀਲੈਨਸ ਸਕੁਏਅਰ ਵਿਖੇ ਇਕੱਠੇ ਹੋਣ ਜਾ ਰਹੇ ਹਨ। ਇਸ ਚੌਕਸੀ ਦਾ ਆਯੋਜਨ ਨਾਗਰਿਕਾਂ ਵੱਲੋਂ ਹੀ ਕੀਤਾ ਜਾ ਰਿਹਾ ਹੈ। ਸੋਗ ਮਨਾਉਣ ਅਤੇ ਇਕੱਠੇ ਪ੍ਰਾਰਥਨਾ ਕਰਨ ਦੇ ਇਸ ਮੌਕੇ ਵਿੱਚ ਹਿੱਸਾ ਲੈਣ ਲਈ ਸਾਰਿਆਂ ਦਾ ਸਵਾਗਤ ਹੈ।
ਮਾਸੂਮ ਜਾਨਾਂ ਜਿਹੜੀਆਂ ਅਸੀਂ ਗੁਆਈਆਂ, ਜ਼ਖਮੀ ਹੋਏ ਪੀੜਤ, ਅਤੇ ਪਰਿਵਾਰ, ਜਿਹੜੇ ਇਸ ਤ੍ਰਾਸਦੀ ਨਾਲ ਨੁਕਸਾਨੇ ਗਏ ਹਨ, ਬਰੈਂਪਟਨ ਤੁਹਾਡੇ ਸਭ ਦੇ ਨਾਲ ਹੈ ਅਤੇ ਤੁਹਾਡੇ ਲਈ ਪ੍ਰਾਰਥਨਾ ਕਰਦਾ ਹੈ।
– 30 –
ਨਵਦੀਪ ਕੇ. ਧਾਲੀਵਾਲ
ਮੇਅਰ ਦੇ ਸੀਨੀਅਰ ਸਲਾਹਕਾਰ
ਮੇਅਰ ਲਿੰਡਾ ਜੈਫਰੀ ਦਾ ਦਫਤਰ | ਬਰੈਂਮਪਟਨ ਸਿਟੀ
2 ਵੈਲਿੰਗਟਨ ਸਟ੍ਰੀਟ ਵੈਸਟ, ਬਰੈਂਪਟਨ, ਓਂਟਾਰੀਓ ਐਲ6ਵਾਈ 4ਆਰਦੋ
ਟੈਲੀਫੋਨ ਨੰ. – 905.874.2000 ਐਕਸਟੈਨਸ਼ਨ – 47004
ਫੈਕਸ – 905.874.2620