ਪ੍ਰੀਮੀਅਰ ਕੈਥਲੀਨ ਵੇਨ ਵੱਲੋਂ ਬਿਆਨ
ਪ੍ਰੀਮੀਅਰ ਕੈਥਲੀਨ ਵੇਨ ਵੱਲੋਂ ਬਿਆਨ
ਪ੍ਰੀਮੀਅਰ ਕੈਥਲੀਨ ਵੇਨ ਵੱਲੋਂ ਬਿਆਨ

ਪ੍ਰੀਮੀਅਰ ਕੈਥਲੀਨ ਵੇਨ ਨੇ ਹੇਠ ਕਿਹਾ ਬਿਆਨ ਜਾਰੀ ਕੀਤਾ

“ਕੱਲ੍ਹ ਰਾਤ ਮਿਸੀਸਾਗਾ ਵਿੱਚ ਵਾਪਰੀ ਹਿੰਸਕ ਘਟਨਾ ਕਾਰਨ ਪੂਰਾ ਓਂਟਾਰੀਓ ਸੂਬਾ ਹੈਰਾਨ ਹੈ।

ਬੌਂਬੇ ਭੇਲ ਵਰਗੇ ਰੈਸਟੋਰੈਂਟ ਸਾਡੇ ਭਾਈਚਾਰੇ ਦੇ ਬੜਾ ਨੇੜੇ ਹਨ, ਇਕੱਠੇ ਹੋਣ ਵਾਲਿਆਂ ਥਾਂਵਾਂ, ਜਿੱਥੇ ਦੋਸਤ ਅਤੇ ਪਰਿਵਾਰ ਛੁੱਟੀਆਂ ਮਨਾਉਣ, ਖੁਸ਼ੀਆਂ ਦੇ ਮੌਕਿਆਂ ਦਾ ਜਸ਼ਨ ਮਨਾਉਣ ਜਾਂ ਲੰਬੇ ਹਫਤੇ ਬਾਅਦ ਮੌਜ ਮਸਤੀ ਅਤੇ ਹਲਕਾ ਫੁਲਕਾ ਸਮਾਂ ਬਿਤਾਉਣ ਲਈ ਇਕੱਠੇ ਹੁੰਦੇ ਹਨ। ਇਹੀ ਉਹ ਸਾਂਝੇ ਪਲ ਹਨ, ਜਿਨ੍ਹਾਂ ਲਈ ਕੱਲ੍ਹ ਰਾਤ ਨੂੰ ਇਸ ਰੈਸਟੋਰੈਂਟ ‘ਚ ਲੋਕੀਂ ਇਕੱਠੇ ਹੋਏ ਸੀ, ਜਦੋਂ ਦੋ ਨਕਾਬਪੋਸ਼ ਆਦਮੀ ਅੰਦਰ ਆਏ ਅਤੇ ਇੱਕ ਘਰ ਬਣਾਏ ਵਿਸਫੋਟਕ ਯੰਤਰ ਨਾਲ ਉਹਨਾਂ ਨੇ ਸ਼ਾਂਤੀ ਨੂੰ ਤਹਿਸ ਨਹਿਸ ਕਰ ਦਿੱਤਾ।

ਅੱਜ, ਸਾਡੇ ਵਿਚਾਰ ਅਤੇ ਪ੍ਰਾਰਥਨਾਵਾਂ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਨਾਲ ਹਨ। ਸਾਡਾ ਦਿਲੋਂ ਉਹਨਾਂ ਦੇ ਨਾਲ ਹਾਂ, ਅਤੇ ਸਭ ਤੋਂ ਪਹਿਲਾਂ ਇਸ ਬਾਰੇ ਬਚਾਅ ਕਾਰਜ ਲਈ ਕੋਸ਼ਿਸ਼ਾਂ ਸ਼ੁਰੂ ਕਰਨ ਵਾਲਿਆਂ ਦਾ ਸ਼ੁਕਰਾਨਾ ਕਰਦੇ ਹਾਂ, ਜਿਹਨਾਂ ਨੇ ਮੌਕੇ ਦੇ ਜ਼ਖਮੀਆਂ ਲਈ ਚਿੰਤਾ ਕੀਤੀ।

ਪੁਲਿਸ ਦੀ ਜਾਂਚ ਜਾਰੀ ਹੈ। ਇਸ ਘਟਨਾ ਪਿਛਲੇ ਇਰਾਦੇ ਬਾਰੇ ਅੰਦਾਜ਼ਾ ਲਗਾਉਣਾ ਫਿਲਹਾਲ ਜਲਦਬਾਜ਼ੀ ਹੋਵੇਗੀ, ਪਰ ਇੱਕ ਗੱਲ ਸਾਫ ਹੈ: ਹਿੰਸਾ ਦਾ ਇਹ ਕੰਮ, ਜੋ ਵੀ ਕਾਰਨ ਇਸਦੇ ਪਿੱਛੇ ਹੈ, ਇਹ ਨਹੀਂ ਹੈ ਕਿ ਅਸੀਂ ਕੌਣ ਹਾਂ। ਇਹ ਉਹ ਮੁੱਲਾਂ ਦਾ ਪ੍ਰਤੀਨਿਧਤਵ ਨਹੀਂ ਕਰਦਾ ਜੋ ਮਿਸੀਸਾਗਾ ਨੂੰ ਗਤੀਸ਼ੀਲ, ਵਿਵਿਧ ਅਤੇ ਸ਼ਾਂਤੀਪੂਰਨ ਸਮਾਜ ਬਣਾਉਂਦੇ ਹਨ।

ਮੈਂ ਬੇਨਤੀ ਕਰਦੀ ਹਾਂ ਕਿ ਜਿਹਨਾਂ ਕੋਲ ਵੀ ਕੋਈ ਅਜਿਹੀ ਜਾਣਕਾਰੀ ਹੈ ਜੋ ਪੁਲਿਸ ਲਈ ਜਾਂਚ ਵਿੱਚ ਸਹਾਇਤਾ ਕਰ ਸਕਦਾ ਹੈ। ਮੈਨੂੰ ਸੁਰੱਖਿਆ ਅਧਿਕਾਰੀਆਂ ਦੁਆਰਾ ਸੰਖੇਪ ਜਾਣਕਾਰੀ ਦਿੱਤੀ ਗਈ ਹੈ ਅਤੇ ਸਾਰਾ ਦਿਨ ਸਥਿਤੀ ‘ਤੇ ਤਾਜ਼ਾ ਜਾਣਕਾਰੀ ਰੱਖੀ ਜਾਵੇਗੀ। ਜਿਵੇਂ ਹੀ ਸਾਨੂੰ ਕੋਈ ਨਵੀਂ ਜਾਣਕਾਰੀ ਪ੍ਰਾਪਤ ਹੁੰਦੀ ਹੈ, ਅਸੀਂ ਲੋਕਾਂ ਨੂੰ ਸੂਚਿਤ ਕਰਦੇ ਰਹਾਂਗੇ। ”

ਵਧੇਰੇ ਜਾਣਕਾਰੀ ਲਈ –
communications@ontarioliberal.ca