ਜਦੋਂ ਕੈਨੇਡਾ ਦੇ ਸੈਂਟ ਕਲੇਅਰ ਕਾਲਜ ਦੇ ਵਿਦਿਆਰਥੀ ਝੂਮ ਉੱਠੇ ਢੋਲ ਦੇ ਡਗੇ ਤੇ ਪੈਂਦੀਆਂ ਪੰਜਾਬੀ ਬੋਲੀਆਂ ਤੇ, ਵੇਖੋ ਵੀਡੀਓ
ਜੇਕਰ ਆਪਾਂ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਦੀ ਗੱਲ ਕਰੀਏ ਤਾਂ ਅੱਜ ਆਪਾਂ ਗੱਲ ਕਰਾਂਗੇ ਕੈਨੇਡਾ ਵਿੱਚ ਵੱਸਦੇ ਪੰਜਾਬੀਆਂ ਦੀ | ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕੈਨੇਡਾ ਵਿੱਚ ਵੱਸਦੇ ਪੰਜਾਬੀਆਂ ਨੂੰ ਬਹੁਤ ਹੀ ਸਤਿਕਾਰ ਅਤੇ ਪਿਆਰ ਦਿੱਤਾ ਜਾਂਦਾ ਹੈ | ਇਸ ਪਿਆਰ ਅਤੇ ਸਤਿਕਾਰ ਦਾ ਕਾਰਨ ਹੈ ਪੰਜਾਬੀਆਂ ਦੀ ਅਣਥੱਕ ਮਿਹਨਤ ਅਤੇ ਇਮਾਨਦਾਰੀ | ਪੰਜਾਬੀ ਪੂਰੀ ਦੁਨੀਆਂ ਵਿੱਚ ਭਾਵੇਂ ਕੀਤੇ ਵੀ ਚਲੇ ਜਾਣ ਪਰ ਆਪਣੇ ਵਿਰਸੇ ਅਤੇ ਸੱਭਿਆਚਾਰ ਨੂੰ ਨਹੀਂ ਭੁੱਲਦੇ ਬਲਕਿ ਵਿਦੇਸ਼ਾਂ ਵਿੱਚ ਜਾ ਕੇ ਆਪਣੇ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਵਿੱਚ ਯਤਨਸ਼ੀਲ ਰਹਿੰਦੇ ਹਨ |

View this post on Instagram

Bollywood NYT🌜🔥at St. Clair SLC Rocked by @dholi.sat #funnight Follow @officialdjisb @desi_noize @darutender

A post shared by India🇮🇳 to Canada🇨🇦 (@punjabi_stclair_ton) on

ਕੁਝ ਇਸ ਤਰਾਂ ਦਾ ਵੇਖਣ ਨੂੰ ਮਿਲ ਰਿਹਾ ਹੈ ਕੁਝ ਟਾਈਮ ਪਹਿਲਾ ਸੋਸ਼ਲ ਮੀਡਿਆ ਤੇ ਵਾਇਰਲ ਹੋਈ ਇਕ ਵੀਡੀਓ ‘ਚ ਜਿਸ ਵਿੱਚ ਕਿ ਤੁਸੀਂ ਵੇਖ ਸੱਕਦੇ ਹੋ ਕਿ ਕੁਝ ਪੰਜਾਬੀ ਵਿਦਿਆਰਥੀ ਪੰਜਾਬੀ ਬੋਲੀਆਂ ਤੇ ਨੱਚਦੇ ਅਤੇ ਖੁਸ਼ੀ ਮਨਾਉਂਦੇ ਹੋਏ ਨਜ਼ਰ ਆ ਰਹੇ ਹਨ | ਸਭ ਤੋਂ ਮਜ਼ੇਦਾਰ ਗੱਲ ਇਹ ਹੈ ਕਿ ਇਹ ਵੀਡੀਓ ਪੰਜਾਬ ਦੀ ਨਹੀਂ ਬਲਕਿ ਕੈਨੇਡਾ ਦੇ ਸੈਂਟ ਕਲੇਅਰ ਕਾਲਜ ਦੀ ਹੈ |

ਤੁਸੀਂ ਵੇਖ ਸਕਦੇ ਹੋ ਕਿ ਇਸ ਵੀਡੀਓ ਵਿੱਚ ਜਿੰਨੇ ਵੀ ਵਿਦਿਆਰਥੀ ਨਜ਼ਰ ਆ ਰਹੇ ਹਨ ਜਿਆਦਾਤਰ ਪੰਜਾਬੀ ਹੀ ਹਨ | ਇਸ ਵੀਡੀਓ ਨੂੰ ਵੇਖ ਕੇ ਇਕ ਗੱਲ ਤਾਂ ਜ਼ਾਹਿਰ ਹੈ ਕਿ ਬੇਸ਼ੱਕ ਪੰਜਾਬੀ ਆਪਣੇ ਵਤਨ ਪੰਜਾਬ ਤੋਂ ਦੂਰ ਵਿਦੇਸ਼ਾਂ ਵਿੱਚ ਚਲੇ ਜਾਣ ਪਰ ਓਥੇ ਵੀ ਉਹ ਆਪਣੇ ਆਪ ਨੂੰ ਪੰਜਾਬ ਦੀ ਕਮੀ ਮਹਿਸੂਸ ਨਹੀਂ ਹੋਣ ਦਿੰਦੇ |