
ਬੀਤੇ ਦਿਨੀ ਟੋਰਾਂਟੋ ਦੇ ਕੁਈਨਜ਼ ਪਾਰਕ ਦੇ ਬਾਹਰ ਵਿਦਿਆਰਥੀਆਂ ਵੱਲੋਂ ਟੋਰੀ ਸਰਕਾਰ ਦੇ ਸੈਕਸ-ਐਜੂਕੇਸ਼ਨ ਕਰੀਕਲਮ ਸੰਬੰਧੀ ਲਏ ਫੈਸਲੇ ਦੇ ਸੰਬੰਧ ਵਿੱਚ ਪ੍ਰਦਰਸ਼ਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਓਂਟਾਰੀਓ ਦੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨੇ ਫੈਸਲਾ ਲਿਆ ਹੈ ਕਿ ਇਸ ਆਉਂਦੇ ਸੀਜ਼ਨ ਤੋ ਸੂਬੇ ਵਿੱਚ ਪੁਰਾਣੇ ਸੈਕਸ-ਐਜੂਕੇਸ਼ਨ ਕਰੀਕਲਮ ਨੂੰ ਲਾਗੂ ਕੀਤਾ ਜਾਵੇਗਾ। ਜਿੱਥੇ ਇੱਕ ਪਾਸੇ ਬਹੁਤ ਸਾਰੇ ਓਂਟਾਰੀਓ ਵਾਸੀ ਇਸਦੇ ਖ਼ਿਲਾਫ਼ ਹਨ, ਉਥੇ ਹੀ ਬਹੁਤ ਇਸਦੇ ਹੱਕ ਵਿੱਚ ਵੀ ਹਨ। ਟੋਰੀ ਸਰਕਾਰ ਨੇ ਚੋਣ ਪ੍ਰਚਾਰ ਦੌਰਾਨ ਇਹ ਵਾਅਦਾ ਵੀ ਕੀਤਾ ਸੀ ਕਿ ਜੇਕਰ ਉਹਨਾਂ ਦੀ ਪਾਰਟੀ ਜਿੱਤੇਗੀ ਤਾਂ ਉਹ ਇਸ ਕਰੀਕਲਮ ਨੂੰ ਜ਼ਰੂਰ ਰੱਦ ਕਰਨਗੇ। ਜ਼ਿਕਰਯੋਗ ਹੇ ਕਿ ਸਾਬਕਾ ਲਿਬਰਲ ਸਰਕਾਰ ਵਲੋ 1998 ਤੋਂ ਬਾਅਦ ਪਹਿਲੀ ਵਾਰ ਬੀਤੇ ਸਾਲ ਇਸ ਵਿੱਚ ਕੁਝ ਬਦਲਾਅ ਲਿਆਂਦੇ ਗਏ ਸਨ…. ਜਿਸਦਾ ਵੱਡੀ ਗਿਣਤੀ ਓਂਟਾਰੀਓ ਵਾਸੀਆਂ ਵੱਲੋਂ ਵਿਰੋਧ ਕੀਤਾ ਗਿਆ ਸੀ।
Be the first to comment