15 ਸਾਲਾ ਲੜਕੀ ਨਾਲ ਜਿਣਸੀ ਛੇੜਛਾੜ ਦੇ ਮਾਮਲੇ ‘ਚ 31 ਸਾਲਾ ਸੁਹੇਲ ਸ਼ੇਰਗਿੱਲ ਗ੍ਰਿਫ਼ਤਾਰ
15 ਸਾਲਾ ਲੜਕੀ ਨਾਲ ਜਿਣਸੀ ਛੇੜਛਾੜ ਦੇ ਮਾਮਲੇ 'ਚ 31 ਸਾਲਾ ਸੁਹੇਲ ਸ਼ੇਰਗਿੱਲ ਗ੍ਰਿਫ਼ਤਾਰ
15 ਸਾਲਾ ਲੜਕੀ ਨਾਲ ਜਿਣਸੀ ਛੇੜਛਾੜ ਦੇ ਮਾਮਲੇ 'ਚ 31 ਸਾਲਾ ਸੁਹੇਲ ਸ਼ੇਰਗਿੱਲ ਗ੍ਰਿਫ਼ਤਾਰ

ਟੋਰਾਂਟੋ ਪੁਲਿਸ ਨੇ 31 ਸਾਲਾ ਸੁਹੇਲ ਸ਼ੇਰਗਿੱਲ ਨੂੰ 15 ਸਾਲਾ ਲੜਕੀ ਨਾਲ ਛੇੜਛਾੜ ਕਰਨ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ 15 ਸਾਲਾ ਲੜਕੀ ਨੂੰ ਸੁਹੇਲ ਸ਼ੇਰਗਿੱਲ ਵੱਖ-ਵੱਖ ਸੋਸ਼ਲ ਮੀਡੀਆ ਸਾਧਨਾਂ ਰਾਹੀਂ ਸੰਪਰਕ ਕਰਦਾ ਸੀ ਅਤੇ ਉਸਨੇ ਆਪਣਾ ਨਾਂਅ (ਸ਼ੌਨ) ਦੱਸਿਆ ਸੀ। ਸੁਹੇਲ ਨੇ ਲੜਕੀ ਨਾਲ ਮਿਲਣ ਤੋਂ ਬਾਅਦ ਉਸ ਉੱਤੇ 2 ਵਾਰ ਜਿਣਸੀ ਹਮਲੇ ਵੀ ਕੀਤੇ। ਪੁਲਿਸ ਦਾ ਕਹਿਣਾ ਹੈ ਕਿ ਅਜਿਹੇ ਹਮਲੇ ਦੇ ਸ਼ਾਇਦ ਹੋਰ ਪੀੜਤ ਵੀ ਹੋਣ। ਇਹ ਇੱਕ ਸੰਗੀਨ ਮਾਮਲਾ ਹੈ ਅਤੇ ਪੁਲਿਸ ਇਸ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਪੁਲਿਸ ਵੱਲੋਂ ਅਪੀਲ ਹੈ ਕਿ ਜੇਕਰ ਇਸ ਮਾਮਲੇ ਬਾਰੇ ਕਿਸੇ ਕੋਲ ਕੋਈ ਵੀ ਜਾਣਕਾਰੀ ਹੋਵੇ ਤਾਂ ਉਹ ਪੁਲਿਸ ਨੂੰ ਜ਼ਰੂਰ ਸੰਪਰਕ ਕਰੇ।