ਨਵੇਂ ਅਤੇ ਪੁਰਾਣੇ ਗੀਤ ਦਾ ਸੁਮੇਲ ਕਿੰਨਾ ਭਾਉਂਦਾ ਹੈ ਸਰੋਤਿਆਂ ਨੂੰ ਵੇਖੋ ਵੀਡਿਓ
ਗਾਇਕ ਸੁੱਖ-ਈ ਮਿਊਜ਼ਿਕਲ ਡਾਕਟਰ ਦਾ ਨਵਾਂ ਗਾਣਾ ਕੋਕਾ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ । ਇਸ ਗਾਣੇ ਦੇ ਬੋਲ ਅਤੇ ਕੰਪੋਜਿਗ ਜਾਨੀ ਨੇ ਕੀਤੀ ਹੈ । ਇਸ ਗਾਣੇ ਦੀ ਵੀਡਿਓ ਅਰਵਿੰਦਰ ਖਹਿਰਾ ਅਤੇ ਉਹਨਾਂ ਦੀ ਟੀਮ ਤਿਆਰ ਕਰ ਰਹੀ ਹੈ । ਭਾਵੇਂ ਇਹ ਗਾਣਾ 9  ਜਨਵਰੀ ਨੂੰ ਰਿਲੀਜ਼ ਹੋਣਾ ਹੈ ਪਰ ਲੋਕ ਇਸ ਦੇ ਟੀਜ਼ਰ ਨੂੰ ਬਹੁਤ ਪਸੰਦ ਕਰ ਰਹੇ ਹਨ ਕਿਉਂਕਿ ਇਹ ਗਾਣਾ ਪੰਜਾਬ ਦੇ ਲੋਕ ਗੀਤਾਂ ਦਾ ਹੀ ਇੱਕ ਰੂਪ ਹੈ ।

ਹੋਰ ਵੇਖੋ :ਸਾਕ ਫਿਲਮ ਦੀ ਸ਼ੂਟਿੰਗ ‘ਚ ਅਦਾਕਾਰਾ ਦੀ ਮਸਤੀ,ਵੇਖੋ ਵੀਡਿਓ

View this post on Instagram

#COKA Teaser Out Now @sukhemuziicaldoctorz @jaani777 @arvindrkhaira @desimelodies @ladykrita Chk Full Teaser on @desimelodies youtube channel.. link in bio

A post shared by Arvindr Khaira (@arvindrkhaira) on

ਜਿਸ ਨੂੰ ਕਿ ਗਾਣੇ ਦੇ ਟੀਜ਼ਰ ਵਿੱਚ ਹੀ ਦਰਸਾਇਆ ਗਿਆ ਹੈ । ਅਰਵਿੰਦਰ ਖਹਿਰਾ ਵੱਲੋਂ ਸ਼ੇਅਰ ਕੀਤੇ ਇਸ ਟੀਜ਼ਰ ਵਿੱਚ ਸਭ ਤੋਂ ਪਹਿਲਾਂ ਇਹੀ ਦਿਖਾਇਆ ਗਿਆ ਕਿ ਕੁਝ ਲੋਕ ਗਾਇਕ ਇਸ ਗਾਣੇ ਨੂੰ ਗਾ ਰਹੇ ਹਨ ਤੇ ਇਸ ਦੇ ਦੂਜੇ ਹੀ ਪਲ ਗਾਇਕ ਸੁੱਖ-ਈ ਮਿਊਜ਼ਿਕਲ ਡਾਕਟਰ ਦੇ ਗਾਣੇ ਨੂੰ ਦਿਖਾਇਆ ਗਿਆ ਹੈ ਜਿਹੜਾ ਕਿ ਇਸ ਗਾਣੇ ਦਾ ਨਵਾਂ ਰੂਪ ਹੈ ।

ਇਸ ਵੀਡਿਓ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸੰਗੀਤ ਕਦੇ ਮਰਦਾ ਨਹੀਂ ਬਸ ਉਸ ਦੇ ਰੂਪ ਹੀ ਬਦਲਦੇ ਹਨ ।ਹੁਣ ਕੋਕਾ ਗਾਣੇ ਦਾ ਨਵਾਂ ਰੂਪ ਲੋਕਾਂ ਨੂੰ ਕਿੰਨਾ ਪਸੰਦ ਆਉਂਦਾ ਹੈ ਇਹ ਦੇਖਣਾ ਹੋਵੇਗਾ ।