ਪੀਟੀਸੀ ਰਿਕਾਰਡਸ ਅਤੇ ਪੀਟੀਸੀ ਸਟੂਡਿਓ ਪੇਸ਼ ਕਰਦੇ ਨੇ ਸੁਖਜਿੰਦਰ ਯਮਲਾ ਦਾ ਗਾਇਆ ਗੀਤ ‘ਰੋਗ ਦਾ ਨਾਂਅ ਦੱਸ ਜਾ’
ਪੀਟੀਸੀ ਰਿਕਾਰਡਸ ਅਤੇ ਪੀਟੀਸੀ ਸਟੂਡਿਓ ਪੇਸ਼ ਕਰਦੇ ਨੇ ਸੁਖਜਿੰਦਰ ਯਮਲਾ ਦਾ ਗਾਇਆ ਗੀਤ ‘ਰੋਗ ਦਾ ਨਾਂਅ ਦੱਸ ਜਾ’। ਇਸ ਗੀਤ ‘ਚ ਸੁਖਜਿੰਦਰ ਯਮਲਾ ਨੇ ਪਿਆਰ ਦੇ ਰੋਗ ਦੀ ਗੱਲ ਕੀਤੀ ਹੈ । ਜਿਸ ਦਾ ਕੋਈ ਨਾਂਅ ਨਹੀਂ ਹੈ ,ਕਿਉਂਕਿ ਪਿਆਰ ਦਾ ਰੋਗ ਅਜਿਹਾ ਰੋਗ ਹੈ  ਜਿਸ ਦਾ ਕੋਈ ਨਾਂਅ ਨਹੀਂ ਹੈ ਕਿਉਂਕਿ ਇਸ ਰੋਗ ਕਾਰਨ ਰਾਤਾਂ ਦੀ ਨੀਂਦ ਉੱਡ ਜਾਂਦੀ ਹੈ ਅਤੇ ਦਿਨ ਦਾ ਚੈਨ ਗੁਆਚ ਜਾਂਦਾ ਹੈ ।

ਹੋਰ ਵੇਖੋ :

ਇਸ਼ਕ ‘ਚ ਪਏ ਇਨਸਾਨ ਨੂੰ ਪਤਾ ਹੀ ਨਹੀਂ ਲੱਗਦਾ ਕਿ ਆਖਿਰ ਉਸ ਨੂੰ ਹੋਇਆ ਕੀ ਹੈ । ਉਹ ਦਿਨ ਰਾਤ ਮਹਿਬੂਬ ਦੀਆਂ ਯਾਦਾਂ ‘ਚ ਗੁਆਚਿਆ ਰਹਿੰਦਾ ਹੇ । ਇਸ਼ਕ ਹਕੀਕੀ ‘ਚ ਇਨਸਾਨ ਨੂੰ ਦਿਨ ਰਾਤ ਇੱਕ ਹੀ ਖਿਆਲ ਆਉਂਦਾ ਹੈ ਤਾਂ ਉਹ ਹੈ ਆਪਣੇ ਮਹਿਬੂਬ ਦਾ ।ਹਰ ਪਾਸੇ ਉਸ ਨੂੰ ਆਪਣਾ ਮਹਿਬੂਬ ਹੀ ਨਜ਼ਰ ਆਉਂਦਾ ਹੈ ।

ਸੁਖਜਿੰਦਰ ਯਮਲਾ ਨੇ ਵੀ ਆਪਣੇ ਇਸ ਗੀਤ ‘ਚ ਇਹੀ ਕੁਝ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ । ਇਸ ਗੀਤ ਨੂੰ ਮਿਊਜ਼ਿਕ ਨਾਲ ਸ਼ਿੰਗਾਰਿਆ ਹੈ ਤੇਜਵੰਤ ਕਿੱਟੂ ਨੇ । ਜਿਨ੍ਹਾਂ ਨੇ ਇਸ ਗੀਤ ਨੂੰ ਖੁਬਸੂਰਤ ਬਨਾਉਣ ਲਈ ਬਹੁਤ ਹੀ ਮਿਹਨਤ ਕੀਤੀ ਹੈ । ਪੀਟੀਸੀ ਸਟੂਡਿਓ ਵੱਲੋਂ ਹਰ ਹਫਤੇ ਗੀਤ ਕੱਢੇ ਜਾਂਦੇ ਨੇ ਅਤੇ ਹਫਤੇ ‘ਚ ਦੋ ਦਿਨ ਇਹ ਗੀਤ ਕੱਢੇ ਜਾ ਰਹੇ ਨੇ ਇੱਕ ਸੋਮਵਾਰ ‘ਤੇ ਫਿਰ ਵੀਰਵਾਰ ।ਪੀਟੀਸੀ ਪੰਜਾਬੀ ਵੱਲੋਂ ਇਸ ਨਿਵੇਕਲੀ ਪਹਿਲ ਦੀ ਰਸਮੀ ਸ਼ੁਰੂਆਤ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2018ਦੇ ਮੌਕੇ ‘ਤੇ ਕੀਤੀ ਗਈ ਸੀ ।