
ਅਬੱਟਸਫੋਰਡ ਦੇ ਰਹਿਣ ਵਾਲੇ 32 ਸਾਲਾ ਸੁਖਪ੍ਰੀਤ ਗਰੇਵਾਲ ਦਾ ਬੀਤੇ ਦਿਨੀ ਕਤਲ ਕਰ ਦਿੱਤਾ ਗਿਆ। ਪੁਲਿਸ ਨੂੰ ਉਸਦੀ ਲਾਸ਼ ਉਸਦੇ ਘਰ ਵਿੱਚ ਮਿਲੀ। ਪੁਲਿਸ ਵੱਲੋਂ ਇਸ ਮਾਮਲੇ ਨੂੰ ਨਿਰਧਾਰਿਤ ਨਿਸ਼ਾਨੇ ਹੇਠ ਕੀਤੇ ਕਤਲ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ, ਪਰ ਇਹ ਕਹਿਣਾ ਫਿਲਹਾਲ ਬਹੁਤ ਜਲਦਬਾਜ਼ੀ ਹੋਵੇਗੀ ਕਿ ਇਹ ਕਤਲ ਗੈਂਗਵਾਰ ਨਾਲ ਜੁੜਿਆ ਹੈ। ਜ਼ਿਕਰਯੋਗ ਹੈ ਕਿ ਪਰਿਵਾਰਕ ਮੈਂਬਰਾ ਵਲੋ ਸ਼ੁਕਰਵਾਰ 20 ਜੁਲਾਈ ਨੂੰ ਸੁਖਪ੍ਰੀਤ ਦੇ ਲਾਪਤਾ ਹੋਣ ਦੀ ਰਿਪੋਰਟ ਲਿਖਵਾਈ ਸੀ। ਜਾਣਕਾਰੀ ਮੁਤਾਬਕ ਗਰੇਵਾਲ ਨੂੰ ਬੀਤੇ ਦਸੰਬਰ ਵਿੱਚ ਡਰਾਉਣ ਅਤੇ ਧਮਕੀਆਂ ਦੇਣ ਦੇ ਮਾਮਲੇ ‘ਚ ਦੋਸ਼ੀ ਠਹਿਰਾਇਆ ਗਿਆ ਸੀ, ਅਤੇ ਪੁਲਿਸ ਉਸਨੂੰ ਜਾਣਦੀ ਸੀ। ਜੂਨ ਵਿੱਚ ਅਬੱਟਸਫੋਰਡ ਖੇਤਰੀ ਅਦਾਲਤ ਵਿੱਚ ਉਸਦੀ ਪੇਸ਼ੀ ਸੀ, ਪਰ ਅਦਾਲਤ ਵਿਚ ਪੇਸ਼ ਨਾ ਹੋਣ ਕਰਕੇ 16 ਜੁਲਾਈ ਨੂੰ ਉਸਦੇ ਖ਼ਿਲਾਫ਼ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਸਨ।