ਫ਼ਿਲਮ ਅਫਸਰ ਦਾ ਗੀਤ “ਸੁਨ ਸੋਨੀਏ” ਹੋਇਆ ਰਿਲੀਜ
ਤਰਸੇਮ ਜੱਸੜ ਅਤੇ ਨਿਮਰਤ ਖੈਰਾ ਦੀ ਆਉਣ ਵਾਲੀ ਫ਼ਿਲਮ ਅਫਸਰ ਜਿਸਦੇ ਪੋਸਟਰ ਅਤੇ ਟ੍ਰੇਲਰ ਪਹਿਲਾਂ ਹੀ ਰਿਲੀਜ਼ ਚੁੱਕੇ ਹਨ ਅਤੇ ਸਭ ਦੁਆਰਾ ਬੇਹੱਦ ਪਸੰਦ ਕਿੱਤੇ ਜਾ ਰਹੇ ਹਨ| ਤੇ ਹੁਣ ਰਿਲੀਜ਼ ਹੋ ਗਿਆ ਫ਼ਿਲਮ ਦਾ ਗੀਤ “ਸੁਨ ਸੋਨੀਏ” punjabi song | ਇਹ ਇਕ ਰੋਮਾੰਟਿਕ ਗੀਤ ਹੈ ਅਤੇ ਵਿਆਹ ਦੇ ਬੇਹੱਦ ਖੂਬਸੂਰਤ ਦ੍ਰਿਸ਼ ਨੂੰ ਦਰਸ਼ਾਉਂਦਾ ਹੈ| ਇਸ ਵਿੱਚ ਤਰਸੇਮ ਜੱਸੜ tarsem jassar ਅਤੇ ਨਿਮਰਤ ਖੈਰਾ ਦੇ ਮੰਗਣੇ ਦਾ ਦ੍ਰਿਸ਼ ਦਿਖਾਇਆ ਗਿਆ ਹੈ| ਇਸ ਗੀਤ ਨੂੰ ਰਣਜੀਤ ਬਾਵਾ ਅਤੇ ਨਿਰਮਾਤਾ ਖੈਰਾ ਨੇ ਆਪਣੀ ਅਵਾਜ਼ ਨਾਲ ਸ਼ਿੰਗਾਰੀਆਂ ਹੈ| ਜਿਥੇ ਇਸਦਾ ਮਿਊਜ਼ਿਕ ਜੈਦੇਵ ਕੁਮਾਰ ਵਲੋਂ ਦਿੱਤਾ ਗਿਆ ਹੈ ਓਥੇ ਹੀ ਇਸਦੇ ਬੇਹੱਦ ਖੂਬਸੂਰਤ ਬੋਲ ਅਰਜਨ ਢਿੱਲੋਂ ਨੇ ਲਿਖੇ ਹਨ |

ਗੱਲ ਇਸ ਫ਼ਿਲਮ ਬਾਰੇ ਕਰੀਏ ਤਾਂ ਇਸ ਫਿਲਮ ‘ਚ ਤਰਸੇਮ ਜੱਸੜ tarsem jassar ਅਤੇ ਨਿਮਰਤ ਖਹਿਰਾ ਮੁੱਖ ਭੂਮਿਕਾ ਨਿਭਾ ਰਹੇ ਨ । ਇਸ ਤੋਂ ਇਲਾਵਾ ਫਿਲਮ ‘ਚ ਕਰਮਜੀਤ ਅਨਮੋਲ ,ਗੁਰਪ੍ਰੀਤ ਘੁੱਗੀ ,ਹਰਦੀਪ ਗਿੱਲ ਅਤੇ ਨਿਰਮਲ ਰਿਸ਼ੀ ਵੀ ਲੋਕਾਂ ਦਾ ਮੰਨੋਰਜੰਨ ਕਰਨਗੇ।

ਇਸ ਫਿਲਮ ਦੀ ਕਹਾਣੀ ਮਸ਼ਹੂਰ ਲੇਖਕ ਜੱਸ ਗਰੇਵਾਲ ਵੱਲੋਂ ਲਿਖੀ ਗਈ ਹੈ ਜਦਕਿ ਇਸ ਫਿਲਮ ਦੀ ਡਾਇਰੈਕਸ਼ਨ ਕੀਤੀ ਹੈ ਗੁਲਸ਼ਨ ਸਿੰਘ ਨੇ ।ਇਸ ਫਿਲਮ ਲਈ ਮੁੜ ਤੋਂ ਉਹ ਟੀਮ ਇਕੱਠੀ ਹੋਈ ਹੈ ਜਿਨ੍ਹਾਂ ਨੇ ਪਹਿਲੇ ਬਹੁਤ ਹਿੱਟ ਫ਼ਿਲਮਾਂ ਦਿੱਤੀਆਂ ਹਨ। ਮਸ਼ਹੂਰ ਲੇਖਕ ਜੱਸ ਗਰੇਵਾਲ ਦੁਆਰਾ ਲਿਖੀ ਇਹ ਫਿਲਮ ਪਟਵਾਰੀ ਅਤੇ ਕਾਨੂੰਗੋ ਦੇ ਆਲੇ-ਦੁਆਲੇ ਘੁੰਮਦੀ ਹੈ।