ਸੁਨੰਦਾ ਨੇ ਵਿਦੇਸ਼ੀ ਗੀਤ ‘ਤੇ ਕੀਤੇ ਪੰਜਾਬੀ ਗਿੱਧੇ ਦੇ ਸਟੈੱਪਸ ,ਵੇਖੋ ਸੁਨੰਦਾ ਦੇ ਇਸ ਅੰਦਾਜ਼ ਦਾ ਵੀਡਿਓ 
ਸੁਨੰਦਾ ਸ਼ਰਮਾ ਆਪਣੇ ਬੇਬਾਕ ਅੰਦਾਜ਼ ਕਰਕੇ ਜਾਣੀ ਜਾਂਦੀ ਹੈ । ਸੋਸ਼ਲ ਮੀਡੀਆ ‘ਤੇ ਸਰਗਰਮ ਰਹਿਣ ਵਾਲੀ ਇਹ ਅਦਾਕਾਰਾ ਅਤੇ ਗਾਇਕਾ ਨੇ ਇੱਕ ਵਾਰ ਮੁੜ ਤੋਂ ਆਪਣਾ ਇੱਕ ਵੀਡਿਓ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ ਹੈ ।ਇਸ ਵੀਡਿਓ ‘ਚ ਉਹ ਇੱਕ ਵਿਦੇਸ਼ੀ ਗੀਤ ‘ਤੇ ਆਪਣੇ ਹੀ ਸਟਾਇਲ ‘ਚ ਡਾਂਸ ਕਰਦੀ ਨਜ਼ਰ ਆ ਰਹੀ ਹੈ । ਤੁਸੀਂ ਇਸ ਵੀਡਿਓ ‘ਚ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਸੁਨੰਦਾ ‘ਟਾਕੀ ਟਾਕੀ’ ਗੀਤ ‘ਤੇ  ਗਿੱਧਾ ਸਟਾਇਲ ‘ਚ ਡਾਂਸ ਸਟੈੱਪ ਕਰਦੀ ਨਜ਼ਰ ਆ ਰਹੀ ਹੈ ।

ਹੋਰ ਵੇਖੋ : ਸੁਨੰਦਾ ਸ਼ਰਮਾ ਨੇਂ ਆਪਣੀ ਨੰਨੀ ਜਿਹੀ ਫੈਨ ਦਾ ਵੀਡੀਓ ਕੀਤਾ ਸਾਂਝਾ , ਵੇਖੋ ਵੀਡੀਓ

ਡਾਂਸ ਦੇ ਇਹ ਸਟੈੱਪ ਗੀਤ ਦੇ ਨਾਲ ਬਿਲਕੁਲ ਮੈਚ ਕਰਦੇ ਨਜ਼ਰ ਆ ਰਹੇ ਨੇ । ਸੁਨੰਦਾ ਸ਼ਰਮਾ ਦੇ ਇਨ੍ਹਾਂ ਡਾਂਸ ਸਟੈੱਪਸ ਨੂੰ ਉਨ੍ਹਾਂ ਦੇ ਫੈਨਸ ਵੱਲੋਂ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਸੁਨੰਦਾ ਸ਼ਰਮਾ ਨੇ ਇਸ ਵੀਡਿਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ਟਾਕੀ ਟਾਕੀ’ ਇਨ ਮੇਰੀ ਮਰਜ਼ੀ ਸਟਾਇਲ ।

ਹੋਰ ਵੇਖੋ :ਬਾਲਪਣ ਦੀਆਂ ਯਾਦਾਂ ‘ਚ ਗੁਆਚੇ ਗੈਰੀ ਸੰਧੂ ,ਵੇਖੋ ਗੈਰੀ ਸੰਧੂ ਦੇ ਬਾਲਪਣ ਦੀ ਤਸਵੀਰ

Sunanda Sharma

ਸੁਨੰਦਾ ਦਾ ਇਹ ਕਿਊਟ ਅੰਦਾਜ਼ ਬਹੁਤ ਹੀ ਪਿਆਰਾ ਲੱਗ ਰਿਹਾ ਹੈ ਅਤੇ ਇਸ ਵਿਦੇਸ਼ੀ ਗੀਤ ਦੇ ਅਸਲ ਗੀਤ ਦੇ ਡਾਂਸ ਸਟੈੱਪਸ ਨੂੰ ਵੀ ਮਾਤ ਦੇ ਰਿਹਾ ਹੈ ।ਇਸ ਗੀਤ ਨੂੰ ਡੀਜੇ ਸਨੇਕ ਅਤੇ ਸੇਲੀਨਾ ਗੋਮਸ ਨੇ ਗਾਇਆ ਹੈ ।ਵਾਕਏ ਹੀ ਸੁਨੰਦਾ ਤੁਹਾਡਾ ਇਹ ਸਟਾਇਲ ਵੀ ਸਭ ਨੂੰ ਬੇਹੱਦ ਪਸੰਦ ਹੈ ।ਤੁਸੀਂ ਜਿਹੜਾ ਵੀ ਸਟਾਇਲ ਅਪਣਾ ਲਓ ਉਹ ਤੁਹਾਡੇ ‘ਤੇ ਜੱਚਦਾ ਹੈ ।