
ਸੁਨੰਦਾ ਸ਼ਰਮਾਂ ਦੀ ਗਾਇਕੀ ਦੇ ਨਾਲ ਨਾਲ ਲੋਕ ਉਹਨਾਂ ਦੇ ਚੁਲਬੁਲੇ ਅੰਦਾਜ਼ ਨੂੰ ਵੀ ਬਹੁਤ ਪਸੰਦ ਕਰਦੇ ਹਨ | ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ” ਸੁਨੰਦਾ ਸ਼ਰਮਾਂ ” punjabi singer ਅੱਜ ਕੱਲ ਸੋਸ਼ਲ ਮੀਡਿਆ ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਹਰ ਰੋਜ਼ ਆਪਣੀ ਕੋਈ ਨਾ ਕੋਈ ਵੀਡੀਓ ਆਪਣੇ ਫੈਨਸ ਨਾਲ ਸਾਂਝੀ ਕਰਦੇ ਰਹਿੰਦੇ ਹਨ ਉਸੇ ਤਰਾਂ ਹਾਲ ਹੀ ਵਿੱਚ ਸੁਨੰਦਾ ਸ਼ਰਮਾ ਦੀ ਸੋਸ਼ਲ ਮੀਡਿਆ ਤੇ ਇਕ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਉਹ ਬੈਂਡ ਵਾਜਿਆਂ ਦੇ ਮਿਊਜ਼ਿਕ ਤੇ ਬਹੁਤ ਹੀ ਸੀਰੀਅਸ ਜੇ ਹੋ ਕੇ ਡਾਂਸ ਕਰ ਰਹੀ ਹੈ |
ਫੈਨਸ ਦੁਆਰਾ ਉਹਨਾਂ ਦੀ ਇਸ ਵੀਡੀਓ ਨੂੰ ਬਹੁਤ ਹੀ ਪਸੰਦ ਕੀਤਾ ਗਿਆ | ਇਸ ਤੋਂ ਇਹ ਵੀ ਜਾਹਿਰ ਹੁੰਦਾ ਹੈ ਕਿ ” ਸੁਨੰਦਾ ਸ਼ਰਮਾ ” ਆਪਣੀ ਗਾਇਕੀ ਦੇ ਨਾਲ ਨਾਲ ਆਪਣੀ ਨਿੱਜੀ ਜ਼ਿੰਦਗੀ ਵਿੱਚ ਵੀ ਕਾਫੀ ਮੌਜ ਮਸਤੀ ਕਰਦੇ ਰਹਿੰਦੇ ਹਨ | ਜੇਕਰ ਆਪਾਂ ਇਹਨਾਂ ਦੀ ਗਾਇਕੀ ਦੀ ਗੱਲ ਕਰੀਏ ਤਾਂ ਅੱਜ ਇਹਨਾਂ ਦੇ ਗੀਤਾਂ ਨੂੰ ਲੋਕ ਨਾ ਸਿਰਫ ਪੰਜਾਬ ਬਲਕਿ ਵਿਦੇਸ਼ਾਂ ਵਿੱਚ ਵੱਸਦੇ ਲੋਕ ਵੀ ਬਹੁਤ ਪਸੰਦ ਕਰਦੇ ਹਨ |
ਸੁਨੰਦਾ ਸ਼ਰਮਾਂ ਹੁਣ ਤੱਕ ਕਾਫੀ ਸਾਰੇ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਝੋਲੀ ਪਾ ਚੁੱਕੇ ਹਨ | ਸੁਨੰਦਾ ਸ਼ਰਮਾਂ ਨੇ ਹੁਣ ਤੱਕ ਜਿੰਨੇ ਵੀ ਗੀਤ ਗਾਏ ਹਨ ਲੋਕਾਂ ਦੁਆਰਾ ਸਭ ਨੂੰ ਬਹੁਤ ਹੀ ਭਰਵਾਂ ਹੁੰਗਾਰਾ ਮਿਲਿਆ ਹੈ |