ਸੁਨੰਦਾ ਸ਼ਰਮਾ ਨੇਂ ਆਪਣੀ ਨੰਨੀ ਜਿਹੀ ਫੈਨ ਦਾ ਵੀਡੀਓ ਕੀਤਾ ਸਾਂਝਾ , ਵੇਖੋ ਵੀਡੀਓ

Written by Anmol Preet

Published on : September 1, 2018 10:01
ਸੁਨੰਦਾ ਸ਼ਰਮਾ punjabi singer ਨੂੰ ਸੋਸ਼ਲ ਮੀਡਿਆ ਤੇ ਐਕਟਿਵ ਰਹਿਣਾ ਬਹੁਤ ਹੀ ਪਸੰਦ ਹੈ ਅਤੇ ਹਰ ਰੋਜ ਉਹ ਆਪਣੇ ਫੈਨਸ ਲਈ ਸੋਸ਼ਲ ਮੀਡਿਆ ਦੇ ਜਰੀਏ ਆਪਣੀਆਂ ਵੀਡੀਓ ਸਾਂਝੀਆਂ ਕਰਦੇ ਰਹਿੰਦੇ ਹਨ | ” ਸੁਨੰਦਾ ਸ਼ਰਮਾ ” ਆਪਣੀਆਂ ਪੋਸਟਾਂ ਦੇ ਨਾਲ ਆਪਣੇ ਫੈਨਸ ਦੀਆ ਪੋਸਟਾਂ ਨੂੰ ਵੀ ਸੋਸ਼ਲ ਮੀਡਿਆ ਤੇ ਅਕਸਰ ਸਾਂਝਾ ਕਰਦੇ ਹਨ ਅਤੇ ਇਸੇ ਤਰਾਂ ਇਹਨਾਂ ਨੇਂ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ਦੇ ਜਰੀਏ ਆਪਣੀ ਇੱਕ ਕਿਊਟ ਜਿਹੀ ਫੈਨ ਦੀ ਵੀਡੀਓ ਸਾਂਝੀ ਕੀਤੀ ਹੈ | ਜਿਸ ਵਿੱਚ ਇੱਕ ਪਿਆਰੀ ਜਿਹੀ ਬੱਚੀ ” ਸੁਨੰਦਾ ਸ਼ਰਮਾ ” ਨੂੰ ਕਹਿ ਰਹੀ ਹੈ ਕਿ ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਤਾਂ ਮੈਂ ਤੁਹਾਨੂੰ ਤੁਹਾਡਾ ਗਾਇਆ sunanda sharma ਗੀਤ ਸੁਣਾਵਾਂਗੀ , ਤੁਸੀਂ ਕਦੋਂ ਕੈਨੇਡਾ ਆਵੋਗੇ ਅਤੇ ਸੁਨੰਦਾ ਸ਼ਰਮਾ ਨੇਂ ਇਸਦਾ ਜਵਾਬ ਦਿੰਦੇ ਹੋਏ ਕਿਹਾ ਕਿ ” ਪੁੱਤ ਮੈਂ ਜਲਦੀ ਹੀ ਆਵਾਂਗੀ ” |

Awwwww she’s soo adorable😘🤩 Shanda shama bohot paar kardi aa tuhanu🤩☺️ Te mein bahut jaldi aaugi putru😘😘😍😍

A post shared by Sunanda Sharma (@sunanda_ss) on

ਇਸ ਤੋਂ ਪਹਿਲਾ ਵੀ ਸੁਨੰਦਾ ਸ਼ਰਮਾ ਨੇਂ ਕਾਫੀ ਸਾਰੀਆਂ ਵੀਡੀਓ ਆਪਣੇ ਇੰਸਟਾਗ੍ਰਾਮ ਦੇ ਜਰੀਏ ਸਾਂਝੀਆਂ ਕੀਤੀਆਂ ਸਨ ਜਿਸ ਵਿੱਚ ਉਹ ਕਾਫੀ ਮਸਤੀ ਕਰਦੀ ਨਜ਼ਰ ਆ ਰਹੀ ਹੁੰਦੀ ਹੈ | ਗਾਇਕੀ ਦੇ ਨਾਲ ਨਾਲ ” ਸੁਨੰਦਾ ਸ਼ਰਮਾ ” ਇੱਕ ਸਫਲ ਅਦਾਕਾਰ ਵੀ ਹੈ | ਸੋਸ਼ਲ ਮੀਡੀਆ ‘ਤੇ ਅਕਸਰ ਆਪਣੇ ਵੀਡਿਓ ਸਾਂਝੀ ਕਰਨ ਵਾਲੀ ” ਸੁਨੰਦਾ ਸ਼ਰਮਾ ” ਅਕਸਰ ਚਰਚਾ ‘ਚ ਰਹਿੰਦੀ ਹੈ | ਸੁਨੰਦਾ ਸ਼ਰਮਾਂ ਨੇਂ ਪੰਜਾਬੀ ਇੰਡਸਟਰੀ ਨੂੰ ਕਾਫੀ ਸਾਰੇ ਹਿੱਟ ਗੀਤ ਦੇ ਚੁੱਕੇ ਹਨ ਜਿਵੇਂ ਕਿ ” ਜਾਣੀ ਤੇਰਾ ਨਾਮ, ਪਟਾਕੇ , ਬਿੱਲੀ ਅੱਖ ਆਦਿ ,