
ਸੁਨੰਦਾ ਸ਼ਰਮਾਂ ਦੀ ਗਾਇਕੀ ਦੇ ਨਾਲ ਨਾਲ ਲੋਕ ਉਹਨਾਂ ਦੇ ਚੁਲਬੁਲੇ ਅੰਦਾਜ਼ ਨੂੰ ਵੀ ਬਹੁਤ ਪਸੰਦ ਕਰਦੇ ਹਨ | ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ” ਸੁਨੰਦਾ ਸ਼ਰਮਾਂ ” punjabi singer ਅੱਜ ਕੱਲ ਸੋਸ਼ਲ ਮੀਡਿਆ ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਹਰ ਰੋਜ ਆਪਣੀ ਕੋਈ ਨਾ ਕੋਈ ਵੀਡੀਓ ਆਪਣੇ ਫੈਨਸ ਨਾਲ ਸਾਂਝੀ ਕਰਦੇ ਰਹਿੰਦੇ ਹਨ ਓਸੇ ਤਰਾਂ ਹਾਲ ਹੀ ਵਿੱਚ ਇਹਨਾਂ ਨੇਂ ਆਪਣੀ ਇੱਕ ਹੋਰ ਵੀਡੀਓ ਆਪਣੇ ਇੰਸਟਾਗ੍ਰਾਮ ਦੇ ਜਰੀਏ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਕਿਸੇ ਗਲੀ ‘ਚ ਤੁਰੇ ਜਾਂਦੇ ਸੀ ਅਤੇ ਅਚਾਨਕ ਇਸ ਦੌਰਾਨ ਉਹਨਾਂ ਦੀ ਚੱਪਲ ਲਹਿ ਜਾਂਦੀ ਹੈ । ਜਿਸ ਤੋਂ ਬਾਅਦ ਸੁਨੰਦਾ ਖਿੜਖਿੜਾ ਕੇ ਹੱਸ ਪੈਂਦੀ ਹੈ ,ਇਸ ਵੀਡਿਓ ਨੂੰ ਸਾਂਝਾ ਕਰਦੇ ਹੋਏ ਸੁਨੰਦਾ ਨੇ ਲਿਖਿਆ ਕਿ ਚੱਪਲ ਲੱਥ ਗਈ | ਆਪਣੇ ਇਸ ਫਨੀ ਅੰਦਾਜ਼ ਨੂੰ ਉਸ ਨੇ ਇੰਸਟਾਗ੍ਰਾਮ ‘ਤੇ ਸਾਂਝਾ ਕਰਦਿਆਂ ਲਿਖਿਆ ਕਿ ਇਸ ਵੀਡਿਓ ਨੂੰ ਵੇਖ ਕੇ ਜਵਾਬ ਦੇਣ |
ਫੈਨਸ ਦੁਆਰਾ ਉਹਨਾਂ ਦੀ ਇਸ ਵੀਡੀਓ ਨੂੰ ਬਹੁਤ ਹੀ ਪਸੰਦ ਕੀਤਾ ਗਿਆ ਅਤੇ ਸਭ ਨੇਂ ਵੱਖਰੇ ਵੱਖਰੇ ਕਾਮੈਂਟ ਵੀ ਕੀਤੇ ਜਿਵੇ ਕਿ ਕਿਊਟ, ਲਵਲੀ , ਨਾਈਸ ਆਦਿ | ਇਸ ਤੋਂ ਇਹ ਵੀ ਜਾਹਿਰ ਹੁੰਦਾ ਹੈ ਕਿ ” ਸੁਨੰਦਾ ਸ਼ਰਮਾ ” ਆਪਣੀ ਗਾਇਕੀ ਦੇ ਨਾਲ ਨਾਲ ਆਪਣੀ ਨਿੱਜੀ ਜ਼ਿੰਦਗੀ ਵਿੱਚ ਵੀ ਕਾਫੀ ਮੌਜ ਮਸਤੀ ਕਰਦੇ ਰਹਿੰਦੇ ਹਨ | ਜੇਕਰ ਆਪਾਂ ਇਹਨਾਂ ਦੀ ਗਾਇਕੀ ਦੀ ਗੱਲ ਕਰੀਏ ਤਾਂ ਅੱਜ ਇਹਨਾਂ ਦੇ ਗੀਤਾਂ ਨੂੰ ਲੋਕ ਨਾ ਸਿਰਫ ਪੰਜਾਬ ਬਲਕਿ ਵਿਦੇਸ਼ਾ ਵਿੱਚ ਵਸਦੇ ਲੋਕ ਵੀ ਬਹੁਤ ਪਸੰਦ ਕਰਦੇ ਹਨ