
ਗਾਇਕੀ ਦੇ ਨਾਲ ਨਾਲ ਮਸਤੀ ਕਰਨਾ ਵੀ ਬੇਹੱਦ ਪਸੰਦ ਹੈ ਪੰਜਾਬ ਦੀ ਸੋਹਣੀ ਸੁਨੱਖੀ ਮੁਟਿਆਰ sunanda sharma ਗਾਇਕਾ ” ਸੁਨੰਦਾ ਸ਼ਰਮਾਂ ” ਨੂੰ ਅਤੇ ਇਸੇ ਮਸਤੀ ਭਰੇ ਚੁਲਬੁਲੇ ਅੰਦਾਜ਼ ਵਿੱਚ ਉਹ ਹਰ ਰੋਜ਼ ਆਪਣੀ ਕੋਈ ਨਾ ਕੋਈ ਪੋਸਟ ਨੂੰ ਸੋਸ਼ਲ ਮੀਡਿਆ ਦੇ ਜਰੀਏ ਆਪਣੇ ਫੈਨਸ ਨਾਲ ਸਾਂਝਾ ਕਰਦੇ ਰਹਿੰਦੇ ਹਨ | ਇਸੇ ਤਰਾਂ ਓਹਨਾ ਨੇਂ ਹਾਲ ਹੀ ਵਿੱਚ ਆਪਣੀ ਇੱਕ ਵੀਡੀਓ ਇੰਸਟਾਗ੍ਰਾਮ ਦੇ ਜਰੀਏ ਸਾਂਝੀ ਕੀਤੀ ਹੈ ਜਿਸ ਵਿੱਚ ” ਸੁਨੰਦਾ ਸ਼ਰਮਾਂ ” ਅਤੇ ਓਹਨਾ ਦੀ ਫੈਨ ਇੱਕ ਦੂਜੇ ਦੀ ਨਕਲ ਉਤਾਰ ਰਹੇ ਹਨ ਤੁਹਾਨੂੰ ਦੱਸ ਦਈਏ ਕਿ ਸੁਨੰਦਾ ਸ਼ਰਮਾਂ ਦਾ ਇੱਕ ਗੀਤ ਆਇਆ ਸੀ ‘ਤੇ ਹਾਏ ਮੈਂ ਮਰ ਗਈ ਨੀ ਵੇਖੋ ਆ ਗਿਆ ਸੋਹਣਾ ਡਾਂਸ ਜਿਹਾ ਕਰਦਾ ,ਮੁੰਡਾ ਮੈਨੂੰ ਚਾਹੀਦਾ ਜਮਾ ਜਸਟਿਨ ਬੀਬਰ ਵਰਗਾ ” ਅਤੇ ਇਸ ਗੀਤ ਤੇ ਹੀ ਇਹ ਇੱਕ ਦੂਜੇ ਦੀ ਨਕਲ ਉਤਾਰ ਰਹੇ ਹਨ | ਇਸ ਵੀਡੀਓ ਨੂੰ ਲੋਕਾਂ ਦੁਆਰਾ ਬਹੁਤ ਹੀ ਪਸੰਦ ਕੀਤਾ ਜਾ ਰਿਹਾ ਹੈ |
ਇਸ ਤੋਂ ਇਲਾਵਾ ਜੇਕਰ ਆਪਾਂ ਇਹਨਾਂ ਦੀ ਗਾਇਕੀ ਦੀ ਗੱਲ ਕਰੀਏ ਤਾਂ ਹਾਲ ਹੀ ਵਿੱਚ ਇਹਨਾਂ ਦਾ ਇੱਕ ਪੰਜਾਬੀ ਗੀਤ ” ਮੋਰਨੀ ” ਰਿਲੀਜ ਹੋਇਆ ਸੀ ਜਿਸਨੂੰ ਕਿ ਬਹੁਤ ਹੀ ਭਰਵਾਂ ਹੁੰਗਾਰਾ ਮਿਲਿਆ ਹੈ | ਇਸ ਗੀਤ ਦੇ ਬੋਲ ” ਜਾਨੀ ” ਦੁਆਰਾ ਲਿਖੇ ਗਏ ਸਨ ਅਤੇ ਇਸ ਗੀਤ ਨੂੰ ਮਿਊਜ਼ਿਕ ” ਸੁੱਖ ਈ ” ਨੇਂ ਦਿੱਤਾ ਹੈ | ਇਸ ਗੀਤ ਦੀ ਵੀਡੀਓ ਬਹੁਤ ਹੀ ਵਧੀਆ ਲੋਕੇਸ਼ਨ ਤੇ ਬਣਾਈ ਗਈ ਹੈ ਅਤੇ ” ਸੁਨੰਦਾ ਸ਼ਰਮਾ ” ਵੀ ਇਸ ਵੀਡੀਓ ਵਿੱਚ ਕਾਫੀ ਨੱਚਦੀ ਟੱਪਦੀ ਨਾਜਰ ਆ ਰਹੀ ਹੈ |