ਜੋ ਜਿਉਣ ਅਣਖ ਦੇ ਨਾਲ ਉਹ ਜਸਟ ਪੰਜਾਬੀ ਹੁੰਦੇ ਨੇ , ਸੁਰਿੰਦਰ ਸ਼ਿੰਦਾ




ਪੰਜਾਬੀਆਂ ਨੇ ਆਪਣੀ ਧਾਕ ਦੇਸ਼ ਹੀ ਨਹੀਂ ਵਿਦੇਸ਼ ‘ਚ ਵੀ ਜਮਾਈ ਹੋਈ ਹੈ । ਪੰਜਾਬੀਆਂ ਦੀ ਇਹ ਫਿਤਰਤ ਹੈ ਕਿ ਉਹ ਕਦੇ ਕਿਸੇ ਨਾਲ ਗਲਤ ਨਹੀਂ ਹੋਣ ਦਿੰਦੇ ਅਤੇ ਨਾਂ ਹੀ ਗਲਤ ਹੁੰਦਿਆਂ ਵੇਖ ਸਕਦੇ ਨੇ। ਸੁਰਿੰਦਰ ਛਿੰਦਾ punjbai singer ਨੇ ਆਪਣੇ ਇਸ ਨਵੇਂ ਗੀਤ ‘ਚ ਵੀ ਇਹੀ ਕੁਝ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਸੁਰਿੰਦਰ ਛਿੰਦਾ ਦਾ ਗੀਤ ‘ਜਸਟ ਪੰਜਾਬੀ’ ਰਿਲੀਜ਼ ਹੋ ਚੁੱਕਿਆ ਹੈ ਅਤੇ ਇਸ ਗੀਤ ‘ਚ ਸੁਰਿੰਦਰ ਛਿੰਦਾ ਆਪਣੇ ਪੁਰਾਣੇ ਅੰਦਾਜ਼ ਕੁੜਤਾ ਚਾਦਰਾ ਵਿੱਚ ਨਜ਼ਰ ਆ ਰਹੇ ਨੇ । ਪੰਜਾਬੀਆਂ ਨੇ ਆਪਣੀ ਧਾਕ ਦੇਸ਼ ਹੀ ਨਹੀਂ ਵਿਦੇਸ਼ ‘ਚ ਵੀ ਜਮਾਈ ਹੋਈ ਹੈ । ਪੰਜਾਬੀਆਂ ਦੀ ਇਹ ਫਿਤਰਤ ਹੈ ਕਿ ਉਹ ਕਦੇ ਕਿਸੇ ਨਾਲ ਗਲਤ ਨਹੀਂ ਹੋਣ ਦਿੰਦੇ ਅਤੇ ਨਾਂ ਹੀ ਗਲਤ ਹੁੰਦਿਆਂ ਵੇਖ ਸਕਦੇ ਨੇ।

ਸੁਰਿੰਦਰ ਛਿੰਦਾ ਨੇ ਆਪਣੇ ਇਸ ਨਵੇਂ ਗੀਤ ‘ਚ ਵੀ ਇਹੀ ਕੁਝ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਸੁਰਿੰਦਰ ਛਿੰਦਾ ਦਾ ਗੀਤ ‘ਜਸਟ ਪੰਜਾਬੀ’ ਰਿਲੀਜ਼ ਹੋ ਚੁੱਕਿਆ ਹੈ ਅਤੇ ਇਸ ਗੀਤ ‘ਚ ਸੁਰਿੰਦਰ ਛਿੰਦਾ ਆਪਣੇ ਪੁਰਾਣੇ ਅੰਦਾਜ਼ ਕੁੜਤਾ ਚਾਦਰਾ ਵਿੱਚ ਨਜ਼ਰ ਆ ਰਹੇ ਨੇ । ਇਸ ਗੀਤ ‘ਚ ਕਈ ਕਲਾਕਾਰਾਂ ਨੇ ਕੰਮ ਕੀਤਾ ਹੈ ਜਿਸ ‘ਚ ਮੁੱਖ ਤੌਰ ‘ਤੇ ਲੱਖੀ ਲਖਵਿੰਦਰ ਸਿੰਘ ,ਸੰਜੀਵ ਕਲੇਰ ,ਪਵਨ ਧੀਮਾਨ ,ਲੱਖੀ ਘੁੰਮਣ ਅਤੇ ਹੈਪੀ ਖੂਨੀਮਾਜ਼ਰਾ ਨੇ ।

ਇਸ ਤੋਂ ਇਲਾਵਾ ਵੀ ਹੋਰ ਕਈ ਕਲਾਕਾਰਾਂ ਨੇ ਵੀ ਆਪਣਾ ਯੋਗਦਾਨ ਦਿੱਤਾ ਹੈ । ਸੁਰਿੰਦਰ ਛਿੰਦਾ ਨੇ ਆਪਣੇ ਇਸ ਗੀਤ ‘ਚ ਪੰਜਾਬ ਦੀ ਧਰਤੀ ‘ਤੇ ਚੱਲ ਰਹੀ ਸਭ ਤੋਂ ਵੱਡੀ ਸਮੱਸਿਆ ਸ਼ਰਾਬ ਦੀ ਗੱਲ ਕੀਤੀ ਹੈ । ਜਿਸ ਦੇ ਠੇਕੇ ਹਰ ਪਿੰਡ ‘ਚ ਖੁੱਲ ਚੁੱਕੇ ਨੇ ,ਪਰ ਇਸ ਗੀਤ ‘ਚ ਸੁਰਿੰਦਰ ਛਿੰਦਾ ਨੇ ਇੱਕ ਪਾਜ਼ੀਟਿਵ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਜਿਸ ‘ਚ ਉਹ ਪਿੰਡ ‘ਚ ਸ਼ਰਾਬ ਦੀ ਫੈਕਟਰੀ ਲਗਾਉਣ ਦੀ ਤਜਵੀਜ਼ ਲੈ ਕੇ ਆਏ ਇੱਕ ਸ਼ਖਸ ਨੂੰ ਬੇਰੰਗ ਤੋਰ ਦਿੰਦੇ ਨੇ ।