ਸਰੀ : ਹੁਣ ਲੜ੍ਹਾਈ ਝਗੜਾ ਕਰਨ ਵਾਲਿਆਂ ਦੀ ਖ਼ੈਰ ਨਹੀਂ, ਕੈਨੇਡਾ ਸਰਕਾਰ ਨੇ 3 ਨੌਜਵਾਨ ਕੀਤੇ ਡਿਪੋਰਟ, ਹੋਰਾਂ ਦੀ ਵੀ ਹੋ ਸਕਦੀ ਐ ਦੇਸ਼ ਵਾਪਸੀ!!
surrey 3 youth deported after fight
ਸਰੀ : ਹੁਣ ਲੜ੍ਹਾਈ ਝਗੜਾ ਕਰਨ ਵਾਲਿਆਂ ਦੀ ਖ਼ੈਰ ਨਹੀਂ, ਕੈਨੇਡਾ ਸਰਕਾਰ ਨੇ 3 ਨੌਜਵਾਨ ਕੀਤੇ ਡਿਪੋਰਟ, ਹੋਰਾਂ ਦੀ ਵੀ ਹੋ ਸਕਦੀ ਐ ਦੇਸ਼ ਵਾਪਸੀ!!

ਫੈੱਡਰਲ ਚੋਣਾਂ ਤੋਂ ਬਾਅਦ ਕੈਨੇਡਾ ਸਰਕਾਰ ਦੀ ਪਰਵਾਸੀ ਨੌਜਵਾਨਾਂ ਪ੍ਰਤੀ ਸਖ਼ਤੀ ਦਿਖਾਈ ਦੇਣ ਲੱਗੀ ਹੈ।

ਅਜਿਹਾ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਸਰੀ ਤੋਂ, ਜਿੱਥੇ ਤਿੰਨ ਨੌਜਵਾਨ ਡਿਪੋਰਟ ਕਰ ਦਿੱਤੇ ਗਏ ਹਨ। ਦਰਅਸਲ, ਇਹ ਨੌਜਵਾਨ ਅਗਸਤ ਮਹੀਨੇ ‘ਚ ਕੈਨੇਡਾ ਦੇ ਸ਼ਹਿਰ ਸਰੀ ਵਿਖੇ ਹੋਈ ਹਿੰਸਕ ਝੜਪ ‘ਚ ਸ਼ਾਮਲ ਸਨ। ਇਸ ਤੋਂ ਇਲਾਵਾ ਇਸ ਨਾਲ ਸਬੰਧਤ ਹੋਰਾਂ ‘ਤੇ ਵੀ ਡਿਪੋਰਟ ਹੋਣ ਦਾ ਖਤਰਾ ਮੰਡਰਾ ਰਿਹਾ ਹੈ।

ਮਿਲੀ ਜਾਣਕਾਰੀ ਮੁਤਾਬਕ, ਅਗਸਤ ਮਹੀਨੇ ਸਰੀ ਬ੍ਰਿਟਿਸ਼ ਕੋਲੰਬੀਆ ਦੇ ਨਿਊਟਨ ਸ੍ਰਟਿਪ ਮਾਲ ‘ਚ ਹੋਈ ਇਸ ਝੜਪ ਕਾਰਨ ਤਿੰਨ ਨੌਜਵਾਨਾਂ ਨੂੰ ਕੈਨੇਦਾ ਤੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਗਿਆ ਹੈ। ਪੁਲਿਸ ਵੱਲੋਂ ਦਿੱਤੀ ਗਈ ਇਸ ਜਾਣਕਾਰੀ ਅਨੁਸਾਰ ਤਿੰਨ ਹੋਰ ਨੌਜਵਾਨਾਂ ਨੂੰ ਵੀ ਡਿਪੋਰਟ ਕੀਤਾ ਜਾ ਸਕਦਾ ਹੈ।

ਇਸ ਤੋਂ ਇਲਾਵਾ ਇੱਕ ਹੋਰ ਝੜਪ ਸਬੰਧੀ ਪੁਲਿਸ ਵੱਲੋਂ ਛਾਣਬੀਣ ਕੀਤੀ ਜਾ ਰਹੀ ਹੈ, ਜਿਸ ਕਾਰਨ ਹੋਰਨਾਂ ਨੌਜਵਾਨਾਂ ‘ਤੇ ਵੀ ਕੈਨੇਡਾ ਤੋਂ ਡਿਪੋਰਟ ਹੋਣ ਦੀ ਖਤਰੇ ਦੀ ਤਲਵਾਰ ਲਟਕ ਰਹੀ ਹੈ।

ਦੱੱਸਣਯੋਗ ਹੈ ਕਿ ਕੈਨੇਡਾ ਵਾਸੀਆਂ ਵੱਲੋਂ ਨਿੱਤ ਦਿਨ ਹੁੰਦੇ ਇਹਨਾਂ ਝਗੜਿਆਂ ਸਬੰਧੀ ਕਾਫੀ ਦੇਰ ਤੋਂ ਸ਼ਿਕਾਇਤਾਂ ਕੀਤੀਆ ਜਾ ਰਹੀਆਂ ਸਨ।