ਸਰੀ – ਪੁਲਿਸ ਅਫਸਰ ਦੀ ਗੱਡੀ ਰੋਕਣ ਵਾਲੇ ਨੌਜਵਾਨ ਹੋ ਸਕਦੇ ਨੇ ਡਿਪੋਰਟ?

ਸਰੀ – 40 ਪੰਜਾਬੀ ਨੌਜਵਾਨਾਂ ਨੇ ਬੁੱਧਵਾਰ ਨੂੰ ਸਰੀ ਵਿੱਚ ਇੱਕ ਪੁਲਿਸ ਅਧਿਕਾਰੀ ਨੂੰ ਗੱਡੀ ਤੋਂ ਬਾਹਰ ਨਿਕਲਣ ਤੋਂ ਰੋਕਿਆ ਸੀ, ਜਿਸਦੀ ਵੀਡੀਓ ਵੀ ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ। ਇਸ ਮਾਮਲੇ ‘ਚ ਉਨ੍ਹਾਂ ਵਿਅਕਤੀਆਂ ‘ਤੇ ਅਫਸਰ ਨੂੰ ਆਪਣੀ ਡਿਊਟੀ ਕਰਨ ਤੋਂ ਰੋਕਣ, ਕਾਰ ਤੋਂ ਬਾਹਰ ਨਿਕਲਣ ਦੇ ਰਸਤੇ ਨੂੰ ਘੇਰ ਕੇ ਅਤੇ ਬੰਦ ਕਰਨ ਤੋਂ ਬਾਅਦ ਅਤੇ ਬਣਦੀ ਕਾਰਵਾਈ ਕਰਨ ਦੇ ਮਾਮਲੇ ‘ਚ ਰੁਕਾਵਟ ਪਾਉਣ ਦੇ ਗੰਭੀਰ ਇਲਜ਼ਾਮ ਲੱਗੇ ਹਨ।

ਦਰਅਸਲ, ਪੁਲਿਸ ਅਧਿਕਾਰੀ ਨੇ ਇੱਕ ਕਾਰ ਚਾਲਕ ਨੂੰ ਰੋਕਿਆ ਅਤੇ ਇੱਕ ਟ੍ਰੈਫਿਕ ਨੋਟਿਸ ਜਾਰੀ ਕੀਤਾ ਜੋ ਸਟ੍ਰਾਬੇਰੀ ਹਿੱਲ ਪਲਾਜ਼ਾ 72 ਐਵੇਨਿਊ ਦੇ ਆਲੇ ਦੁਆਲੇ ਤਿੰਨ ਘੰਟੇ ਤੱਕ ਉੱਚੀ ਆਵਾਜ਼ ਵਿੱਚ ਸੰਗੀਤ ਵਜਾ ਰਿਹਾ ਸੀ। ਕਾਰ ਤੋਂ ਸਪੀਕਰ ਹਟਾਉਣ ਦਾ ਨੋਟਿਸ ਦਿੱਤਾ ਗਿਆ ਸੀ। ਪਰ, ਕਈ ਨੌਜਵਾਨਾਂ ਨੇ ਅਧਿਕਾਰੀ ਨੂੰ ਰੋਕਿਆ ਅਤੇ ਉਸ ਨਾਲ ਦੁਰਵਿਵਹਾਰ ਕੀਤਾ, ਉਸ ਦਾ ਰਸਤਾ ਰੋਕ ਦਿੱਤਾ, ਉਸਨੇ ਕਿਹਾ।

ਵੀਡੀਓ ਰਿਕਾਰਡਿੰਗ ਵਿੱਚ ਮੌਜੂਦ ਨੌਜਵਾਨਾਂ ਨੂੰ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਇਸ ਬਾਬਤ ਮੀਡੀਆ ਵਿੱਚ ਕਾਫ਼ੀ ਚਰਚਾ ਬਣੀ ਹੋਈ ਸੀ।

ਦਰਅਸਲ, ਇਸੇ ਹੀ ਮਾਮਲੇ ਵਿੱਚ ਕਾਂਸਟੇਬਲ ਸੰਘਾ ਨੇ ਇੱਕ ਨਿੱਜੀ ਮੀਡੀਆ ਨੂੰ ਕਿਹਾ ਕਿ ਪੰਜਾਬੀਆਂ ਨੇ ਕੈਨੇਡਾ ਦੀ ਆਰਥਿਕਤਾ ਅਤੇ ਵਿਕਾਸ ਵਿੱਚ ਵੱਡਾ ਯੋਗਦਾਨ ਪਾਇਆ ਹੈ ਪਰ ਕੁਝ ਤੱਤ ਮੁਸੀਬਤ ਪੈਦਾ ਕਰ ਰਹੇ ਹਨ।

“ਵੀਡੀਓ ਰਿਕਾਰਡਿੰਗ ਵਿੱਚ ਨੌਜਵਾਨਾਂ ਨੂੰ ਦਿਖਾਇਆ ਗਿਆ ਹੈ, ਜਿਨ੍ਹਾਂ ਵਿੱਚ ਜ਼ਿਆਦਾਤਰ ਵਿਦਿਆਰਥੀ ਅਤੇ ਸੈਲਾਨੀ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ,” ਉੁਹਨਾਂ ਨੇ ਕਿਹਾ ਪਰ ਹੁਣ ਉਨ੍ਹਾਂ ਖਬਰਾਂ ਦਾ ਖੰਡਨ ਕਰਦਿਆਂ ਉਹਨਾਂ ਕਿਹਾ ਹੈ ਕਿ ਉਹ ਨੌਜਵਾਨ ਡਿਪੋਰਟ ਹੋਣਗੇ ਜਾਂ ਨਹੀਂ , ਇਸ ਬਾਰੇ ਕਾਰਵਾਈ ਪੂਰੀ ਹੋਣ ਤੋਂ ਬਾਅਦ ਹੀ ਫੈਸਲਾ ਲਿਆ ਜਾ ਸਕਦਾ ਹੈ । ਦੱਸ ਦੇਈਏ ਕਿ ਕਿਸੇ ਵੀ ਮੁਲਕ ਖਾਸਕਰ ਕੈਨੇਡਾ ‘ਚ ਕਾਨੂੰਨ ਅਤੇ ਇਮੀਗ੍ਰੇਸ਼ਨ ਵਿਭਾਗ ਨੇ ਆਪਣੀ ਕਾਰਵਾਈ ਕਰਨੀ ਹੁੰਦੀ ਹੈ ਜੋ ਕਿ ਕਾਫ਼ੀ ਸਮੇਂ ਵਾਲਾ ਕੰਮ ਹੈ, ਇਸ ਤੋਂ ਬਾਅਦ ਠੋਸ ਸਬੂਤ, ਦੋਸ਼ ਅਤੇ ਕਾਰਵਾਈ ਦੇ ਮੁਤਾਬਕ ਹੀ ਡਿਪੋਰਟ ਕਰਨ ਜਹੇ ਵੱਡੇ ਫੈਸਲੇ ਲਏ ਜਾਂਦੇ ਹਨ। ਜ਼ਿਆਦਾਤਰ ਕੁਝ ਦਿਨਾਂ ਅੰਦਰ ਅਜਿਹੇ ਫੈਸਲੇ ਲੈਣੇ ਵੈਸੇ ਵੀ ਮੁਮਕਿਨ ਨਹੀਂ ਹੁੰਦੇ।