ਸਰੀ ਫਿਊਜ਼ਨ ਫੈਸਟੀਵਲ ਦਾ ਐਲਾਨ, ਐਤਵਾਰ ਰਾਤ ਦੇ ਮੁੱਖ ਸਟਾਰ ਹੋਣਗੇ ਰਣਜੀਤ ਬਾਵਾ
ਸਰੀ ਫਿਊਜ਼ਨ ਫੈਸਟੀਵਲ ਦਾ ਐਲਾਨ, ਐਤਵਾਰ ਰਾਤ ਦੇ ਮੁੱਖ ਸਟਾਰ ਹੋਣਗੇ ਰਣਜੀਤ ਬਾਵਾ
ਸਰੀ ਫਿਊਜ਼ਨ ਫੈਸਟੀਵਲ ਦਾ ਐਲਾਨ, ਐਤਵਾਰ ਰਾਤ ਦੇ ਮੁੱਖ ਸਟਾਰ ਹੋਣਗੇ ਰਣਜੀਤ ਬਾਵਾ
22 ਜੁਲਾਈ ਦੇ ਲਾਈਵ ਸ਼ੋਅ ਦੇ ਹੋਰਨਾਂ ਕਲਾਕਾਰਾਂ ਵਿੱਚ ਸ਼ਾਮਲ ਹਨ ਖਾਨਵਿਕਟ ਅਤੇ ਰਿੱਕੀ ਕੇਜ
ਸਰੀ, ਬੀਸੀ – ਕੋਸਟ ਕੈਪੀਟਲ ਸੇਵਿੰਗਜ਼ ਦੁਆਰਾ ਪੇਸ਼ ਸਰੀ ਫਿਊਜ਼ਨ ਫੈਸਟੀਵਲ 11 ਵੇਂ ਵਿੱਚ ਐਤਵਾਰ ਦੀ ਰਾਤ ਲਈ ਪੰਜਾਬੀ ਗਾਇਕ ਰਣਜੀਤ ਬਾਵਾ ਦੇ ਨਾਂਅ ਦਾ ਐਲਾਨ ਕੀਤਾ ਗਿਆ ਹੈ। ਉਹ ਐਤਵਾਰ 22 ਜੁਲਾਈ ਦੇ ਸੰਗੀਤ ਸਮਾਰੋਹ ਵਿੱਚ ਪਾਕਿਸਤਾਨੀ-ਕੈਨੇਡੀਅਨ ਡੀਜੇ ਅਤੇ ਨਿਰਮਾਤਾ ਖਾਨਵਿਕਟ ਅਤੇ ਭਾਰਤ ਦੇ ਰਿੱਕੀ ਕੇਜ ਨਾਲ ਸ਼ਾਮਲ ਹੋਣਗੇ।
ਰਣਜੀਤ ਬਾਵਾ ਨੇ ਆਪਣੇ ਗੀਤ “ਜੱਟ ਦੀ ਅਕਲ” ਤੋਂ ਪ੍ਰਸਿੱਧੀ ਹਾਸਲ ਕੀਤੀ, ਅਤੇ 2015 ਦੇ ਬ੍ਰਿਟ ਏਸ਼ੀਆ ਅਵਾਰਡ ਵਿੱਚ ਆਪਣੀ ਪਹਿਲੀ ਐਲਬਮ “ਮਿੱਟੀ ਦਾ ਬਾਵਾ” ਨਾਲ  ਬੇਸਟ ਵਰਲਡ ਐਲਬਮ ਦਾ ਐਵਾਰਡ ਜਿੱਤਿਆ। ਉਸ ਦੇ ਗੀਤ “ਜਾ ਵੇ ਮੁੰਡਿਆ” ਅਤੇ “ਯਾਰੀ ਚੰਡੀਗੜ੍ਹ ਵਾਲੀਏ” ਦੋਵਾਂ ਦੇ ਯੂਟਿਊਬ ਉੱਤੇ 32 ਮਿਲੀਅਨ ਤੋਂ ਵੱਧ ਵਿਉ ਹਨ।  ਪੇਸ਼ੇਵਰ ਤੌਰ ‘ਤੇ ਖਾਨਵਿਕਟ ਨਾਂਅ ਨਾਲ ਜਾਣੇ ਜਾਂਦੇ ਅਸਦ ਖ਼ਾਨ, ਸਰੀ ਫਿਊਜ਼ਨ ਫੈਸਟੀਵਲ ਵਿੱਚ ਦੂਜੇ ਸਾਲ ਦੁਬਾਰਾ ਆਏ ਹਨ, ਅਤੇ ਰਣਜੀਤ ਬਾਵਾ ਲਈ ਸਟੇਜ ਦੀ ਸ਼ੁਰੂਆਤ ਕਰੇਗਾ। 2001 ਵਿੱਚ ਇੱਕ ਆਵਾਸੀ ਵਜੋਂ ਪਹੁੰਚਣ ਤੋਂ ਬਾਅਦ, ਖ਼ਾਨਵਿਕਟ ਨੇ ਕਲਾਸਿਕ ਬਾਲੀਵੁੱਡ, ਬਾਸ ਵਾਲੇ ਪੰਜਾਬੀ ਅਤੇ ਸੂਫ਼ੀ ਸੰਗੀਤ, ਮੋਮਬਹਟਨ ਅਤੇ ਟ੍ਰੈਪ ਦੇ ਨਾਲ ਦੀਆਂ ਮਿਸ਼੍ਰਿਤ ਪੇਸ਼ਕਾਰੀਆਂ ਨਾਲ ਸੰਗੀਤ ਜਗਤ ਵਿੱਚ ਆਪਣੀਆਂ ਜੜ੍ਹਾਂ ਪੱਕੀਆਂ ਕੀਤੀਆਂ।
“ਜੁਲਾਈ 22 ਦਾ ਸਰੀ ਫਿਊਜ਼ਨ ਫੈਸਟੀਵਲ ਦਾ ਐਤਵਾਰ, ਦੁਨੀਆ ਦੇ ਸਭ ਤੋਂ ਵਧੀਆ ਮਨੋਰੰਜਨ ਨਾਲ ਜਸ਼ਨ ਮਨਾਏਗਾ,” ਮੇਅਰ ਲਿੰਡਾ ਹੈਪਨਰ ਨੇ ਕਿਹਾ “ਅਸੀਂ ਸ਼ਹਿਰ ਦੀ ਵਿਭਿੰਨਤਾ ਦਾ ਜਸ਼ਨ ਮਨਾਉਣ ਲਈ ਉਤਸ਼ਾਹਿਤ ਹਾਂ ਕਿਉਂਕਿ ਅਸੀਂ ਸਟੇਜ ‘ਤੇ ਗ੍ਰੈਮੀ ਐਵਾਰਡ ਜੇਤੂਆਂ, ਅੰਤਰਰਾਸ਼ਟਰੀ ਅਤੇ ਸਥਾਨਕ ਪ੍ਰਦਰਸ਼ਨ ਕਰਨ ਵਾਲਿਆਂ ਦੇ ਸਹਿਯੋਗ ਦੇ ਨਾਲ ਇੱਕ ਹੋਰ ਮਹਾਨ ਦੱਖਣੀ ਏਸ਼ੀਆਈ ਸਿਤਾਰੇ, ਰਣਜੀਤ ਬਾਵਾ ਦਾ ਸਵਾਗਤ ਕਰਦੇ ਹਾਂ “
ਐਤਵਾਰ ਦੀ ਸ਼ਾਮ ਨੂੰ ਦੁਨੀਆ ਦੇ ਮਸ਼ਹੂਰ ਵਾਤਾਵਰਣ ਪ੍ਰੇਮੀ ਰਿੱਕੀ ਕੇਜ ਦਾ ਵੀ ਵੱਡਾ ਹੁਨਰ ਦਿਖਾਈ ਦੇਵੇਗਾ। ਉਹ ਆਪਣੀ ਸ਼ਾਂਤੀ ਸਮਾਰਾ ਮੈਗਾ ਕਨਸਰਟ ਲਿਆਏਗਾ, ਜਿਸ ਵਿੱਚ ਸਰੀ ਸਿਟੀ ਆਰਕੈਸਟਰਾ ਅਤੇ ਨਾਚ ਮੰਡਲੀ ਦਿਖਾਈ ਜਾਵੇਗੀ, ਜੋ ਕਿ ਐਸਐਫਯੂ ਸਮਾਰੋਹ ਸਟੇਜ ਨੂੰ ਮਿਲੇਗਾ – ਇਹ ਇਸ ਸਮਾਗਮ ਵਿੱਚ ਆਪਣੀ ਕਿਸਮ ਦਾ ਪਹਿਲਾ ਹੋਵੇਗਾ। ਇਸ ਪ੍ਰਦਰਸ਼ਨ ਵਿੱਚ ਭਾਰਤ, ਕੈਨੇਡਾ, ਅਮਰੀਕਾ, ਘਾਨਾ ਅਤੇ ਵੀਅਤਨਾਮ ਦੇ 6 ਅੰਤਰਰਾਸ਼ਟਰੀ ਗ੍ਰਾਮੀ ਪੁਰਸਕਾਰ ਜੇਤੂ ਕਲਾਕਾਰ ਸ਼ਾਮਲ ਹੋਣਗੇ।
ਐਸਐਫਯੂ ਦੇ ਸਰੀ ਕੈਂਪਸ ਦੇ ਐਗਜ਼ੈਕਟਿਵ ਡਾਇਰੈਕਟਰ ਸਟੀਵ ਡੋਲਾਈ ਨੇ ਕਿਹਾ “ਇਸ ਸਾਲ ਦੇ ਫਿਊਜ਼ਨ ਤਿਉਹਾਰ ‘ਤੇ ਰਿੱਕੀ ਕੇਜ ਦੀ ਸਮਰੱਥਾ, ਗ੍ਰੈਮੀ ਲਈ ਨਾਮਜ਼ਦ ਕਲਾਕਾਰਾਂ ਅਤੇ ਸਰੀ ਸਿਟੀ ਆਰਕੈਸਟਰਾ, ਸਾਰੇ ਹੁਨਰਮੰਦ ਮਿਲ ਕੇ ਇਸ ਸਮਾਰੋਹ ਨੂੰ ਜਾਹ ਬਣਾਉਣਗੇ ਕਿ ਜਿਸਨੂੰ ਕੋਈ ਛੱਡਣਾ ਨਹੀਂ ਚਾਹੇਗਾ। ਇੱਥੇ ਨਾ ਸਿਰਫ ਸਰੀ ਵਿਚਲੇ ਸਥਾਨਕ ਕਲਾਕਾਰ ਦੁਨੀਆ ਭਰ ਦੇ ਕਲਾਕਾਰਾਂ ਨਾਲ ਜੁੜਨਗੇ, ਉਹ ਵਾਤਾਵਰਨ ਪ੍ਰਤੀ ਇੱਕ ਪ੍ਰਬੰਧਕੀ ਜ਼ਿੰਮੇਵਾਰੀ ਦਾ ਸੰਦੇਸ਼ ਵੀ ਸਾਂਝਾ ਕਰਨਗੇ ਜੋ ਸੰਗੀਤ ਅਨੁਭਵ ਤੋਂ ਕਿਤੇ ਪਰੇ ਤੱਕ ਗੂੰਜ ਪਾਵੇਗਾ “
ਵਧੇਰੇ ਜਾਣਕਾਰੀ ਲਈ www.surreyfusionfestival.ca ‘ਤੇ ਫਿਊਜ਼ਨ ਫੈਸਟੀਵਲ ਦੀ ਵੈਬਸਾਈਟ ਦੇਖੋ।
 ਤਿਉਹਾਰ ਜਾਣਕਾਰੀ:
ਮੈਰੀ ਰੁਕਵੀਨਾ
ਮੈਨੇਜਰ, ਵਿਸ਼ੇਸ਼ ਸਮਾਗਮ ਅਤੇ ਫ਼ਿਲਮਿੰਗ
ਸਰੀ ਸ਼ਹਿਰ
604.591.4598