ਸਰੀ ਪੁਲਿਸ ਨੂੰ ਹੈ ਛੇੜਛਾੜ ਕਰਨ ਵਾਲੇ 50-60 ਸਾਲਾ ਵਿਅਕਤੀ ਦੀ ਭਾਲ!!
surrey police looking for 50 years old man

ਸਰੀ ਆਰਸੀਐਮਪੀ ਵੱਲੋਂ ਇੱਕ ਵਿਅਕਤੀ ਦੀ ਪਛਾਣ ਕਰਨ ਲਈ ਜਨਤਾ ਦੀ ਸਹਾਇਤਾ ਦੀ ਮੰਗ ਕੀਤੀ ਜਾ ਰਹੀ ਹੈ, ਜਿਸ ‘ਤੇ ਦੋਸ਼ ਲੱਗੇ ਹਨ ਕਿ ਉਸਨੇ ਗਿਲਡਫੋਰਡ ਖੇਤਰ ਵਿੱਚ ਇੱਕ ਕਾਰੋਬਾਰ ਦੀ ਕਰਮਚਾਰੀ ਨਾਲ ਛੇੜਛਾੜ ਕੀਤੀ ਹੈ।

15 ਸਤੰਬਰ, 2019 ਨੂੰ, 152 ਵੀਂ ਸਟ੍ਰੀਟ ਦੇ 10300-ਬਲਾਕ ‘ਚ ਇੱਕ ਕਾਰੋਬਾਰ ਦੇ ਸਟਾਫ ਨੇ ਦੱਸਿਆ ਕਿ ਉਹਨਾਂ ਦੀ ਸਾਥੀ ਕਰਮਚਾਰੀ ਨੂੰ ਦੋਸ਼ੀ ਵੱਲੋਂ ਘੁੱਟ ਕੇ ਪਕੜਿਆ ਗਿਆ ਅਤੇ ਬਾਅਦ ‘ਚ ਜ਼ਬਰਦਸਤੀ “ਚੁੰਬਣ” ਦਿੱਤਾ ਗਿਆ। ਫਿਰ ਉਕਤ ਵਿਅਕਤੀ ਨੇ ਘਟਨਾ ਵਾਲੀ ਥਾਂ ਤੋਂ ਜਾਣ ਤੋਂ ਪਹਿਲਾਂ ਮਹਿਲਾ ਕਰਮਚਾਰੀ ‘ਤੇ ਅਣਉਚਿਤ ਟਿੱਪਣੀਆਂ ਵੀ ਕੀਤੀਆਂ।
surrey police looking for 50 years old man

ਆਦਮੀ ਦੀ ਪਹਿਚਾਣ 50-60 ਸਾਲਾ ਦੱਖਣੀ ਏਸ਼ੀਆਈ ਪੁਰਸ਼ ਵਜੋਂ ਹੋਈ ਹੈ, ਜਿਸਦੀ ਲੰਬੀ ਦਾੜ੍ਹੀ ਹੈ, ਅਤੇ ਉਸਨੇ ਸੰਤਰੀ ਪੱਗ ਬੰਨ੍ਹੀ ਹੋਈ ਹੈ।

ਸਰੀ ਆਰਸੀਐਮਪੀ ਦੇ ਕਾਂਸਟੇਬਲ ਰਿਚਰਡ ਰਾਈਟ ਨੇ ਕਿਹਾ, “ਇਨ੍ਹਾਂ ਘਟਨਾਵਾਂ ਦਾ ਪੀੜਤ ਲੋਕਾਂ ਅਤੇ ਉਨ੍ਹਾਂ ਦੇ ਅਜ਼ੀਜ਼ਾਂ ‘ਤੇ ਡੂੰਘਾ ਪ੍ਰਭਾਵ ਪੈ ਸਕਦਾ ਹੈ,” ਪੁਲਿਸ ਇਸ ਸ਼ੱਕੀ ਵਿਅਕਤੀ ਦੀ ਪਛਾਣ ਕਰਨ ਲਈ ਜਾਂਚ ਅੱਗੇ ਵਧਾਉਣ ਲਈ ਮਦਦ ਦੀ ਮੰਗ ਕਰ ਰਹੀ ਹੈ। ”

ਜਿਹੜਾ ਵੀ ਵਿਅਕਤੀ ਇਸ ਸ਼ੱਕੀ ਵਿਅਕਤੀ ਦੀ ਪਛਾਣ ਕਰਦਾ ਹੈ ਉਸਨੂੰ 604-599-0502 ਤੇ ਸਰੀ ਆਰਸੀਐਮਪੀ ਤੇ ਕਾਲ ਕਰ ਸਕਦਾ ਹੈ।