ਸਰੀ ਨੇ ਨਵੰਬਰ ਮਹੀਨੇ ਨੂੰ ‘1984 ਸਿੱਖ ਨਸਲਕੁਸ਼ੀ ਯਾਦਗਾਰ ਮਹੀਨਾ’ ਐਲਾਨਿਆ

Written by Ragini Joshi

Published on : November 9, 2020 10:30
ਸਰੀ ਨੇ ਨਵੰਬਰ ਮਹੀਨੇ ਨੂੰ '1984 ਸਿੱਖ ਨਸਲਕੁਸ਼ੀ ਯਾਦਗਾਰ ਮਹੀਨਾ' ਐਲਾਨਿਆ

ਸਰੀ ਨੇ ਨਵੰਬਰ ਮਹੀਨੇ ਨੂੰ ‘1984 ਸਿੱਖ ਨਸਲਕੁਸ਼ੀ ਯਾਦਗਾਰ ਮਹੀਨਾ’ ਐਲਾਨਿਆ

ਕੈਨੇਡਾ ਦੇ ਸ਼ਹਿਰ ਸਰੀ ‘ਚ ਨਵੰਬਰ ਮਹੀਨੇ ਨੂੰ ‘1984 ਸਿੱਖ ਨਸਲਕੁਸ਼ੀ ਯਾਦਗਾਰ ਮਹੀਨਾ’ ਐਲਾਨ ਦਿੱਤਾ ਹੈ। ਇਸ ਸਬੰਧੀ ਸਰੀ ਸ਼ਹਿਰ ਦੇ ਮੇਅਰ ਡੱਗ ਮੈਕਲਮ ਨੇ ਐਲਾਨ ਕੀਤਾ।

ਦੱਸ ਦੇਈਏ ਕਿ 31 ਅਕਤੂਬਰ 1984 ਨੂੰ ਭਾਰਤ ਦੀ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਹੋਣ ਤੋਂ ਬਾਅਦ ਦਿੱਲੀ ‘ਚ ਭੜਕੀ ਭੀੜ ਵੱਲੋਂ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ।
ਸਰੀ ਨੇ ਨਵੰਬਰ ਮਹੀਨੇ ਨੂੰ '1984 ਸਿੱਖ ਨਸਲਕੁਸ਼ੀ ਯਾਦਗਾਰ ਮਹੀਨਾ' ਐਲਾਨਿਆ
ਉਸ ਕਾਲੇ ਦੌਰ ਦੇ ਜ਼ਖਮ ਕੈਨੇਡਾ-ਅਮਰੀਕਾ ਸਮੇਤ ਦੁਨੀਆ ‘ਚ ਵੱਸਦੇ ਸਿੱਖ ਭਾਈਚਾਰੇ ਦੇ ਜ਼ਿਹਨ ‘ਚ ਅਜੇ ਅੱਲ੍ਹੇ ਹਨ।

ਇਸ ਮਤੇ ਪਿੱਛੇ ਸਰੀ ਕੌਂਸਲਰ ਮਨਦੀਪ ਨਾਗਰਾ ਦੀ ਅਹਿਮ ਭੂਮਿਕਾ ਰਹੀ ਸੀ।