ਸਰੀ ਪੁਲਿਸ ਨੇ ਗ੍ਰਿਫਤਾਰ ਕੀਤੇ 9 ਨਸ਼ਾ ਤਸਕਰ, ਨਸ਼ੀਲੇ ਪਦਾਰਥ, ਪਿਸਤੌਲ ਅਤੇ ਹੋਰ ਸਮੱਗਰੀ ਬਰਾਮਦ
Surrey RCMP arrest nine people; seize drugs, cash, handgun

ਸਰੀ ਆਰਸੀਐਮਪੀ ਨੇ ਨਸ਼ੀਲੇ ਪਦਾਰਥ, ਨਕਦੀ ਅਤੇ ਪਿਸਤੌਲ ਸਣੇ 9 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਗ੍ਰਿਫਤਾਰੀ ਨਸ਼ਾ ਤਸਕਰੀ ਅਤੇ ਗੈਂਗ ਅਪਰਾਧ ਗਤੀਵਿਧੀਆਂ ‘ਤੇ ਨਿਸ਼ਾਨੇ ਸੇਧ ਕੀਤੀ ਜਾ ਰਹੀ ਜਾਂਚ ਦੌਰਾਨ ਕੀਤੀ ਗਈ। ਪੁਲਿਸ ਨੇ ਇਸ ਮਾਮਲੇ ਵਿੱਚ ਕੋਕੀਨ, ਹੈਰੋਇਨ/ਫੈਂਟਾਨੇਲ, ਕੈਨਾਬਿਸ, ਪਿਸਤੌਲ, ਅਤੇ ਇੱਕ ਚੋਰੀ ਦੀ ਮੋਟਰਸਾਈਕਲ ਵੀ ਜ਼ਬਤ ਕੀਤੀ ਹੈ। ਇਸ ਤੋਂ ਇਲਾਵਾ 3400 ਡਾਲਰ ਨਕਦੀ ਵੀ ਜ਼ਬਤ ਕੀਤੀ ਹੈ।
Surrey RCMP arrest nine people; seize drugs, cash, handgun
ਗ੍ਰਿਫਤਾਰ ਕੀਤੇ ਗਏ 9 ਵਿਅਕਤੀਆਂ ਵਿੱਚੋਂ 2 ਪੇਸ਼ੇਵਰ ਮੁਜਰਿਮ ਹਨ ਅਤੇ ਪਹਿਲਾਂ ਤੋਂ ਪੁਲਿਸ ਦੇ ਨਿਸ਼ਾਨੇ ‘ਤੇ ਸਨ। ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿੱਚ ਲਗਾਏ ਗਏ ਦੋਸ਼ਾਂ ਦੇ ਵੇਰਵੇ ਫਿਲਹਾਲ ਨਹੀਂ ਮਿਲ ਸਕੇ, ਪਰ ਪੁਲਿਸ ਮਾਮਲੇ ਦੀ ਡੂੰਘਾਈ ਨਾਲ ਛਾਣਬੀਣ ਕਰ ਰਹੀ ਹੈ।
Surrey RCMP arrest nine people; seize drugs, cash, handgun
ਜਾਂਚ ਦੌਰਾਨ ਪੁਲਿਸ ਨੂੰ ਹੇਠ ਲਿਖੀਆਂ ਵਸਤਾਂ ਜ਼ਬਤ ਕੀਤੀਆਂ –

* ਸ਼ੱਕੀ ਕੋਕੀਨ ਦੀ ਤਕਰੀਬਨ 12 ਖੁਰਾਕਾਂ
* ਸ਼ੱਕੀ ਹੈਰੋਇਨ / ਫੈਂਟਾਨੇਲ ਦੇ ਤਕਰੀਬਨ 100 ਖੁਰਾਕਾਂ
* ਸ਼ੱਕੀ ਕ੍ਰਿਸਟਲ ਮੈਥਾਂਫੈਟਾਮਾਈਨ ਦੀਆਂ ਲਗਪਗ 290 ਖੁਰਾਕਾਂ
* ਸ਼ੱਕੀ ਕੈਨਾਬਿਸ ਦੀਆਂ ਲਗਭਗ 980 ਖੁਰਾਕਾਂ
* ਲਗਭਗ 3,400 ਡਾਲਰ ਨਕਦ
* ਇੱਕ ਕੋਲਟ .44 ਪਿਸਤੌਲ
* ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਵਰਤੇ ਜਾਣ ਵਾਲੀ ਸਮੱਗਰੀ
* ਚੋਰੀ ਕੀਤਾ 1987 ਮਾਡਲ ਯਾਮਾਹਾ ਸਪੋਰਟਸ ਮੋਟਰਸਾਈਕਲ