ਬਰੈਂਪਟਨ : ਚੋਰੀ ਦੇ ਪਿਕ-ਅਪ ਟਰੱਕ ਨਾਲ ਦੋ ਪੰਜਾਬੀ ਗ੍ਰਿਫਤਾਰ, ਮਨਿੰਦਰਜੀਤ ਢੀਂਡਸਾ ਤੇ ਅਰਸ਼ਦੀਪ ਢਿੱਲੋਂ ਕਿਸੇ ਰਾਹਗੀਰ ਕੋਲੋਂ ਗੱਡੀ ਖਹਿਣ ਦਾ ਕਰ ਰਹੇ ਸਨ ਯਤਨ

author-image
Ragini Joshi
New Update
ਬਰੈਂਪਟਨ : ਚੋਰੀ ਦੇ ਪਿਕ-ਅਪ ਟਰੱਕ ਨਾਲ ਦੋ ਪੰਜਾਬੀ ਗ੍ਰਿਫਤਾਰ, ਮਨਿੰਦਰਜੀਤ ਢੀਂਡਸਾ ਤੇ ਅਰਸ਼ਦੀਪ ਢਿੱਲੋਂ ਕਿਸੇ ਰਾਹਗੀਰ ਕੋਲੋਂ ਗੱਡੀ ਖਹਿਣ ਦਾ ਕਰ ਰਹੇ ਸਨ ਯਤਨ

ਬਰੈਂਪਟਨ : ਚੋਰੀ ਦੇ ਪਿਕ-ਅਪ ਟਰੱਕ ਨਾਲ ਦੋ ਪੰਜਾਬੀ ਗ੍ਰਿਫਤਾਰ, ਮਨਿੰਦਰਜੀਤ ਢੀਂਡਸਾ ਤੇ ਅਰਸ਼ਦੀਪ ਢਿੱਲੋਂ ਕਿਸੇ ਰਾਹਗੀਰ ਕੋਲੋਂ ਗੱਡੀ ਖਹਿਣ ਦਾ ਕਰ ਰਹੇ ਸਨ ਯਤਨ

ਬਰੈਂਪਟਨ ਤੋਂ ਵਾਰਦਾਤਾਂ ਅਤੇ ਚੋਰੀ ਦੀਆਂ ਖਬਰਾਂ ਫਿਲਹਾਲ ਖਤਮ ਹੋਣ ਦਾ ਨਾਮ ਨਹੀਂ ਲੈਂਦੀਆਂ ਦਿਖਾਈ ਦੇ ਰਹੀਆਂ। ਦੋ ਦਿਨ ਪਹਿਲਾਂ ਪੀਲ ਪੁਲਿਸ ਵੱਲੋਂ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿੰਨ੍ਹਾਂ ਦੀ ਪਹਿਚਾਣ ਮਨਿੰਦਰਜੀਤ ਢੀਂਡਸਾ (42) ਤੇ ਅਰਸ਼ਦੀਪ ਢਿੱਲੋਂ (22) ਵਜੋਂ ਹੋਈ ਹੈ।

ਦੋਸ਼ੀਆਂ ਨੂੰ ੨੧ ਡਿਵੀਜ਼ਨ ਦੀ ਪੁਲਿਸ ਨੇ ਚੋਰੀ ਦੇ ਪਿਕ-ਅਪ ਟਰੱਕ ਦੇ ਨਾਲ ਗ੍ਰਿਫਤਾਰ ਕੀਤਾ ਹੈ। ਦੱਸ ਦੇਈਏ ਕਿ ਇਹਨਾਂ ਦੋਵਾਂ ਵੱਲੋਂ ਜਬਰਦਸਤੀ ਬਦਮਾਸ਼ੀ ਨਾਲ ਕਿਸੇ ਰਾਹਗੀਰ ਕੋਲੋਂ ਗੱਡੀ ਖੋਹਣ ਦਾ ਯਤਨ ਵੀ ਕੀਤਾ ਗਿਆ ਸੀ, ਪਰ ਉਹ ਨਾਕਾਮਯਾਬ ਰਹੇ ਅਤੇ ਮੌਕੇ ਤੇ ਫ਼ਰਾਰ ਹੋ ਗਏ।

ਇਸ ਘਟਨਾ ਤੋਂ ਬਾਅਦ ਵਿੱਚ ਬਰੈਂਪਟਨ ਦੇ ਇੱਕ ਟਰੱਕ ਯਾਰਡ ਤੋਂ ਪੁਲਿਸ ਵੱਲੋਂ ਇਹਨਾਂ ਨੂੰ ਧਰ ਦਬੋਚਿਆ ਗਿਆ ਹੈ।

ਦੋਵਾਂ ਬਾਰੇ ਹੋਰ ਜਾਣਕਾਰੀ ਲੈਣ ਵਾਸਤੇ ਪੁਲਿਸ ਨੂੰ ੯੦੫-੪੫੩-੨੧੨੧, ਐਕਸ ੪੦੨੭ 'ਤੇ ਸੰਪਰਕ ਕੀਤਾ ਜਾ ਸਕਦਾ ਹੈ।

Advertisment