
ਬਾਲੀਵੁੱਡ ਦੇ ਅਦਾਕਾਰ ਸੈਫ ਅਲੀ ਖਾਨ ਏਨੀਂ ਦਿਨੀਂ ਆਪਣੀ ਵੈਬ ਸੀਰੀਜ਼ ਦੀ ਸ਼ੂਟਿੰਗ ਵਿੱਚ ਰੁੱਝੇ ਹੋਏ ਹਨ । ਇਸ ਸ਼ੂਟਿੰਗ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ । ਸੈਫ ਅਲੀ ਖਾਨ ਦੀ ਇਸ ਵੈਬ ਸੀਰੀਜ਼ ਨੂੰ ਲੈ ਕੇ ਉਹਨਾਂ ਦੇ ਪ੍ਰਸ਼ੰਸਕ ਕਾਫੀ ਖੁਇਹਨਾਂ ਤਸਵੀਰਾਂ ਵਿੱਚ ਜਿੱਥੇ ਸੈਫ ਅਲੀ ਖਾਨ ਸਰਦਾਰ ਦੇ ਰੂਪ ਵਿੱਚ ਨਜ਼ਰ ਆ ਰਹੇ ਹਨ ਉੱਥੇ ਇਹਨਾਂ ਤਸਵੀਰਾਂ ਵਿੱਚ ਉਹਨਾਂ ਦੇ ਲਾਡਲੇ ਤੈਮੂਰ ਅਲੀ ਖਾਨ ਵੀ ਨਜ਼ਰ ਆ ਰਹੇ ਹਨ ।
ਤੈਮੂਰ ਆਪਣੇ ਪਾਪਾ ਦੀ ਸ਼ੂਟਿੰਗ ਦੇਖਣ ਦੇ ਨਾਲ ਨਾਲ ਮਸਤੀ ਵੀ ਕਰ ਰਹੇ ਹਨ ।ਤੈਮੂਰ ਅਲੀ ਖਾਨ ਸੈਫ ਅਲੀ ਖਾਨ ਦੇ ਸਭ ਤੋਂ ਲਾਡਲੇ ਹਨ, ਜਿਸ ਦਾ ਅੰਦਾਜ਼ਾ ਉਹਨਾਂ ਦੀਆਂ ਤਸਵੀਰਾਂ ਤੋਂ ਲਗਾਇਆ ਜਾ ਸਕਦਾ ਹੈ । ਤੈਮੂਰ ਦੀਆਂ ਤਸਵੀਰਾਂ ਲੋਕਾਂ ਨੂੰ ਖੂਬ ਪਸੰਦ ਆ ਰਹੀਆਂ ਹਨ ।
ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਤੈਮੂਰ ਲੋਕਾਂ ਦੇ ਏਨੇ ਚਹੇਤੇ ਹਨ ਕਿ ਉਹਨਾਂ ਦੀਆਂ ਤਸਵੀਰਾਂ ਇੰਟਰਨੈੱਟ ਤੇ ਵਿਕਦੀਆਂ ਵੀ ਹਨ ।
Be the first to comment