ਫ਼ਿਲਮ ਦੀ ਸਟਾਰਕਾਸਟ ਵੱਲੋਂ ਫ਼ਿਲਮ “ਅਫਸਰ” ਦੀ ਪਰਮੋਸ਼ਨ ਚੱਲ ਰਹੀ ਹੈ ਜੋਰਾਂ ਸ਼ੋਰਾਂ ਤੇ , ਵੇਖੋ ਵੀਡੀਓ

ਸੋਸ਼ਲ ਮੀਡਿਆ ਤੇ ” ਤਰਸੇਮ ਜੱਸੜ ” punjabi singer ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਆਪਣੀ ਆ ਰਹੀ ਪੰਜਾਬੀ ਫ਼ਿਲਮ ” ਅਫਸਰ ” ਬਾਰੇ ਦੱਸ ਰਹੇ ਹਨ | ਇਸ ਵੀਡੀਓ ਵਿੱਚ ਤਰਸੇਮ ਜੱਸੜ ਦੇ ਨਾਲ ਨਿਮਰਤ ਖਹਿਰਾ ਵੀ ਨਜ਼ਰ ਆ ਰਹੇ ਹਨ | ਦੱਸ ਦਈਏ ਕਿ ਅੰਮ੍ਰਿਤਸਰ ਵਿੱਚ ਫ਼ਿਲਮ ਅਫਸਰ ਦੀ ਸਟਾਰਕਾਸਟ ਦੀ ਪ੍ਰੈਸ ਕਾਨਫਰੈਂਸ ਦੌਰਾਨ ਤਰਸੇਮ ਜੱਸੜ ਨੇਂ ਕਿਹਾ ਕਿ ਓਹਨਾ ਦੀ ਆ ਰਹੀ ਫ਼ਿਲਮ ” ਅਫਸਰ ” ਇੱਕ ਪਰਿਵਾਰਿਕ ਫ਼ਿਲਮ ਹੈ ਜਿਸਦੇ ਹਰ ਇੱਕ ਸੀਨ ਵਿੱਚ ਕੁਝ ਅਜਿਹਾ ਵੇਖਣ ਨੂੰ ਮਿਲੇਗਾ ਜੋ ਕਿ ਐਂਟਰਟੈਨਮੈਂਟ ਕਰਨ ਦੇ ਨਾਲ ਨਾਲ ਬਹੁਤ ਕੁਝ ਯਾਦ ਵੀ ਕਰਾਵੇਗਾ | ਵਾਇਰਲ ਹੋ ਰਹੀ ਇਸ ਵੀਡੀਓ ਨੂੰ ਫੈਨਸ ਦੁਆਰਾ ਕਾਫੀ ਪਸੰਦ ਕੀਤਾ ਜਾ ਰਿਹਾ ਹੈ |

ਅਫਸਰ ਫ਼ਿਲਮ ਦੀ ਸਟਾਰਕਾਸਟ ਪੂਰੇ ਜੋਰਾਂ ਸ਼ੋਰਾਂ ਨਾਲ ਫ਼ਿਲਮ ਦੀ ਪ੍ਰਮੋਸ਼ਨ ਵਿੱਚ ਜੁਟੀ ਹੋਈ ਹੈ | | ਤਰਸੇਮ ਜੱਸੜ ਆਪਣੀ ਇਸ ਫ਼ਿਲਮ ਨੂੰ ਲੈਕੇ ਕਾਫੀ ਉਤਸਾਹਿਤ ਹਨ ਅਤੇ ਓਹਨਾ ਨੂੰ ਉਮੀਦ ਹੈ ਇਹਨਾਂ ਦੀਆਂ ਬਾਕੀ ਫ਼ਿਲਮਾਂ ਵਾਂਗੂ ਇਸ ਫ਼ਿਲਮ ਨੂੰ ਵੀ ਫੈਨਸ ਵੱਲੋਂ ਭਰਵਾਂ ਹੁੰਗਾਰਾ ਮਿਲੇਗਾ | ਜੇਕਰ ਆਪਾਂ ਫ਼ਿਲਮ ਦੀ ਗੱਲ ਕਰੀਏ ਤਾਂ ਦੱਸ ਦਈਏ ਕਿ ਹੁਣ ਤੱਕ ਇਸ ਫ਼ਿਲਮ ਦੇ ਟ੍ਰੇਲਰ ਦੇ ਨਾਲ ਨਾਲ ਚਾਰ ਗੀਤ ਵੀ ਰਿਲੀਜ ਹੋ ਚੁੱਕੇ ਹਨ | ਇਸ ਫ਼ਿਲਮ ਵਿੱਚ ਤਰਸੇਮ ਜੱਸੜ ਅਤੇ ਨਿਮਰਤ ਖਹਿਰਾ ਮੁੱਖ ਭੂਮਿਕਾ ਨਿਭਾ ਰਹੇ ਹਨ ਅਤੇ ਇਸ ਤੋਂ ਇਲਾਵਾ ਫਿਲਮ ‘ਚ ਕਰਮਜੀਤ ਅਨਮੋਲ ,ਗੁਰਪ੍ਰੀਤ ਘੁੱਗੀ ,ਹਰਦੀਪ ਗਿੱਲ ਅਤੇ ਨਿਰਮਲ ਰਿਸ਼ੀ ਵੀ ਲੋਕਾਂ ਦਾ ਮੰਨੋਰਜੰਨ ਕਰਨਗੇ |

Be the first to comment

Leave a Reply

Your email address will not be published.


*