ਤਰਸੇਮ ਜੱਸੜ ਦੇ ਭੰਗੜੇ ਦਾ ਵੀਡੀਓ ਹੋਇਆ ਵਾਇਰਲ




ਗਾਇਕੀ ਅਤੇ ਅਦਾਕਾਰੀ ਨਾਲ ਪੰਜਾਬੀ ਇੰਡਸਟਰੀ ਵਿੱਚ ਉੱਚਾ ਦਰਜ਼ਾ ਹਾਸਿਲ ਕਰਨ ਵਾਲੇ ਫ਼ਨਕਾਰ punjabi singer ” ਤਰਸੇਮ ਜੱਸੜ ” ਦੀ ਵਿੱਚ ਸੋਸ਼ਲ ਮੀਡਿਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਕਿ ” ਤਰਸੇਮ ਜੱਸੜ ” ਵਿਦੇਸ਼ ਵਿੱਚ ਆਪਣੇ ਸ਼ੋਅ ਦੌਰਾਨ ਭੰਗੜਾ ਪਾਉਂਦੇ ਹੋਏ ਨਜ਼ਰ ਆ ਰਹੇ ਹਨ | ਇਸ ਵੀਡੀਓ ਨੂੰ ਫੈਨਸ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ | ਇਸ ਵੀਡੀਓ ਵਿੱਚ ਗਾਇਕ ਤਰਸੇਮ ਜੱਸੜ ਕਾਫੀ ਖੁਸ਼ ਨਜ਼ਰ ਆ ਰਹੇ ਹਨ | ਗਾਇਕੀ ਅਤੇ ਅਦਾਕਾਰੀ ਦੇ ਖੇਤਰ ਤੋਂ ਇਲਾਵਾ ਤਰਸੇਮ ਜੱਸੜ ਆਪਣੀ ਨਿੱਜੀ ਜ਼ਿੰਦਗੀ ਵਿੱਚ ਵੀ ਕਾਫੀ ਖੁਸ਼ ਰਹਿੰਦੇ ਹਨ ਅਤੇ ਆਪਣੇ ਫੈਨਸ ਲਈ ਸੋਸ਼ਲ ਮੀਡਿਆ ਦੇ ਜਰੀਏ ਹਮੇਸ਼ਾ ਕੁਝ ਨਾਂ ਕੁਝ ਸਾਂਝਾ ਕਰਦੇ ਰਹਿੰਦੇ ਹਨ |

View this post on Instagram

#TarsemJassar bhangra 👌 Admin-@PrabhvirDhaliwal . . #pollywood #instantpollywoodvideos #instapollywood #bollywood #prabhvirdhaliwal #teampollywood #instantpollywood #bollywoodstudios #instantbollywood #pollywoodnow #pollywoodmagazine #chachachatra #instantpollywoodvideos

A post shared by Instant Pollywood (@instantpollywood) on

ਤਰਸੇਮ ਜੱਸੜ ਗਾਇਕੀ ਦੇ ਨਾਲ ਨਾਲ ਅਦਾਕਾਰੀ ਵਿੱਚ ਵੀ ਮੱਲਾਂ ਮਾਰ ਚੁੱਕੇ ਹਨ ਅਤੇ ਹੁਣ ਤੱਕ ਕਈ ਸਾਰੀਆਂ ਪੰਜਾਬੀ ਫ਼ਿਲਮਾਂ ਵਿੱਚ ਕੰਮ ਕਰ ਚੁੱਕੇ ਹਨ ਜਿਵੇਂ ਕਿ ” ਸਰਦਾਰ ਮੁਹੰਮਦ , ਰੱਬ ਦਾ ਰੇਡੀਓ , ਦਾਣਾ ਪਾਣੀ ਅਤੇ ਹਾਲ ਹੀ ਵਿੱਚ ਇਹਨਾਂ ਦੀ ਫ਼ਿਲਮ ਰਿਲੀਜ਼ ਹੀ ਸੀ ਜਿਸਦਾ ਨਾਮ ਹੈ ” ਅਫਸਰ ” ਜੋ ਕਿ ਬਾਕਸ ਆਫ਼ਿਸ ਤੇ ਧੁੱਮਾਂ ਮਚਾ ਰਹੀ ਹੈ |

ਬਾਕੀ ਫ਼ਿਲਮਾਂ ਵਾਂਗੂ ਇਸ ਫ਼ਿਲਮ ਨੂੰ ਵੀ ਲੋਕਾਂ ਨੇ ਬਹੁਤ ਹੀ ਭਰਵਾਂ ਹੁੰਗਾਰਾ ਦਿੱਤਾ ਹੈ | ਤਰਸੇਮ ਜੱਸੜ ਦੀ ਗਾਇਕੀ ਅਤੇ ਅਦਾਕਾਰੀ ਦੇ ਚਰਚੇ ਅੱਜ ਨਾਂ ਸਿਰਫ ਪੰਜਾਬ ਅਤੇ ਹਿੰਦੁਸਤਾਨ ਬਲਕਿ ਵਿਦੇਸ਼ਾਂ ਵਿੱਚ ਵੀ ਹੁੰਦੇ ਹਨ ਅਤੇ ਇਹਨਾਂ ਦੀ ਗਾਇਕੀ ਆਨੰਦ ਲੈਣ ਲਈ ਵਿਦੇਸ਼ਾਂ ਵਿੱਚ ਇਹਨਾਂ ਦੇ ਲਾਈਵ ਸ਼ੋਅ ਵੀ ਕਰਵਾਏ ਜਾਂਦੇ ਹਨ |