ਜਦੋ ਕੈਨੇਡਾ ਸ਼ੋਅ ਦੌਰਾਨ ਤਰਸੇਮ ਜੱਸੜ ਨੇ ਕਿਹਾ ਕਿ ਭਾਵੇਂ ਵੀਹ ਘੰਟੇ ਕੰਮ ਕਰਨਾ ਪਵੇ
ਜੇਕਰ ਆਪਾਂ ਤਰਸੇਮ ਜੱਸੜ punjabi singer ਦੀ ਗੱਲ ਕਰੀਏ ਤਾਂ ਦੱਸ ਦਈਏ ਕਿ ਇਹਨਾਂ ਦਾ ਵੀ ਉਹਨਾਂ ਕਲਾਕਾਰਾਂ ਦੀ ਲਿਸਟ ‘ਚ ਨਾਮ ਆਉਂਦਾ ਹੈ ਜਿਨ੍ਹਾਂ ਨੇ ਪੰਜਾਬੀ ਗਾਇਕੀ ਨੂੰ ਅੱਜ ਦੇਸ਼ਾਂ ਵਿਦੇਸ਼ਾਂ ਵਿੱਚ ਪਹੁੰਚਾਇਆ ਹੈ | ਤਰਸੇਮ ਜੱਸੜ ਨੇ ਅੱਜ ਤੱਕ ਜਿੰਨੇ ਵੀ ਗੀਤ ਗਾਏ ਹਨ ਲੋਕਾਂ ਦੁਆਰਾ ਸਭ ਨੂੰ ਬਹੁਤ ਹੀ ਭਰਵਾਂ ਹੁੰਗਾਰਾ ਮਿਲਿਆ ਹੈ | ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਵੱਲੋਂ ਤਰਸੇਮ ਜੱਸੜ ਦੀ ਗਾਇਕੀ ਨੂੰ ਬਹੁਤ ਹੀ ਪਸੰਦ ਕੀਤਾ ਜਾਂਦਾ ਹੈ ਅਤੇ ਇਹਨਾਂ ਦੇ ਲਾਈਵ ਸ਼ੋ ਵੀ ਕਰਵਾਏ ਜਾਂਦੇ ਹਨ |

View this post on Instagram

#tarseamjassar #live #show #brampton #canada #new #latest #song #in #canada #dollar

A post shared by Punjabi In Canada (@punjabivloggers) on

ਦੱਸ ਦਈਏ ਕਿ ਸੋਸ਼ਲ ਮੀਡਿਆ ਤੇ ਕੁਝ ਟਾਈਮ ਪਹਿਲਾ ਤਰਸੇਮ ਜੱਸੜ ਦੇ ਲਾਈਵ ਸ਼ੋ ਦੀ ਇਕ ਵੀਡੀਓ ਵਾਇਰਲ ਹੋਈ ਸੀ | ਇਹ ਵੀਡੀਓ ਕੈਨੇਡਾ ਦੇ ਵਿੱਚ ਹੋਏ ਇਹਨਾਂ ਦੇ ਲਾਈਵ ਸ਼ੋ ਦੀ ਹੈ ਜਿਸ ਵਿੱਚ ਤਰਸੇਮ ਜੱਸੜ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਨੂੰ ਇਕ ਸੁਨੇਹਾ ਦੇ ਰਹੇ ਹਨ ਕਿ ਕੰਮ ਭਾਵੇਂ ਕਿੰਨਾ ਵੀ ਔਖਾ ਹੋਵੇ ਭਾਵੇਂ ਵੀਹ ਵੀਹ ਘੰਟੇ ਕੰਮ ਕਰਨਾ ਪਵੇ ਪਰ ਹਿੰਮਤ ਹਰ ਕੇ ਐਥੋਂ ਵਾਪਿਸ ਨਾ ਜਾਇਆ ਜੇ ਅਤੇ ਨਾਲ ਹੀ ਉਹਨਾਂ ਨੇ ਆਪਣੇ ਬਾਰੇ ਦੱਸਦੇ ਹੋਏ ਕਿਹਾ ਕਿ ਕਿਵੇਂ ਉਹ ਇੰਗਲੈਂਡ ਦੇ ਵਿੱਚ ਆਪਣੇ ਆਪਣੇ ਪੁਰਾਣੇ ਸਮੇਂ ਨੂੰ ਯਾਦ ਕਰਕੇ ਰੋਂਦੇ ਹੁੰਦੇ ਸੀ |

ਵੇਖਿਆ ਜਾਵੇ ਤਾ ਇਹ ਸੁਨੇਹਾ ਸਿਰਫ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਹੀ ਨਹੀਂ ਬਲਕਿ ਪੂਰੀ ਦੁਨੀਆਂ ਵਿੱਚ ਅਲੱਗ ਅਲੱਗ ਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਲਈ ਵੀ ਹੈ |