ਤਰਸੇਮ ਜੱਸੜ ਕਿਸਦੇ ਖੀਨ ਖ਼ਾਬ ਦੇ ਸੂਟਾ ਦੀ ਤਾਰੀਫ ਕਰ ਰਹੇ ਹਨ
ਲਉ ਜੀ ” ਤਰਸੇਮ ਜੱਸੜ ” punjabi singer ਦੀ ਆਉਣ ਵਾਲੀ ਪੰਜਾਬੀ ਫ਼ਿਲਮ punjabi movies ” ਅਫਸਰ ਦਾ ਇੱਕ ਹੋਰ ਗੀਤ ਰਿਲੀਜ ਹੋ ਚੁੱਕਾ ਹੈ ਜਿਸਦਾ ਨਾਮ ਹੈ ” ਖੀਨ ਖ਼ਾਬ ” | ਜਿੱਥੇ ਕਿ ਇਸ ਗੀਤ ਨੂੰ ” ਤਰਸੇਮ ਜੱਸੜ ” ਨੇ ਆਪਣੀ ਆਵਾਜ਼ ਨਾਲ ਸ਼ਿੰਗਾਰਿਆ ਹੈ ਓਥੇ ਹੀ ਇਸ ਗੀਤ ਦੇ ਬੋਲ ਵੀ ” ਤਰਸੇਮ ਜੱਸੜ ” ਦੁਆਰਾ ਹੀ ਲਿਖੇ ਗਏ ਹਨ ਅਤੇ ਇਸ ਗੀਤ ਨੂੰ ਮਿਊਜ਼ਿਕ ” ਆਰ ਗੁਰੂ ” ਦੁਆਰਾ ਦਿੱਤਾ ਗਿਆ ਹੈ | ਦੱਸ ਦਈਏ ਕਿ ਇਹ ਫ਼ਿਲਮ ਅਫਸਰ ਦਾ ਚੌਥਾ ਗੀਤ ਹੈ | ਇਸ ਗੀਤ ਵਿੱਚ ਤਰਸੇਮ ਜੱਸੜ ਵੱਲੋ ਕੁੜੀ ਦੇ ਖੀਨ ਖ਼ਾਬ ਦੇ ਸੂਟਾਂ ਦੀ ਤਾਰੀਫ ਕੀਤੀ ਗਈ ਹੈ ਅਤੇ ਨਾਲ ਆਪਣੀ ਕੈਮ ਸਰਦਾਰੀ ਦੀ ਗੱਲ ਕਰ ਰਹੇ ਹਨ | ਇਸ ਗੀਤ ਵਿੱਚ ਤਰਸੇਮ ਜੱਸੜ ਅਤੇ ਨਿਮਰਤ ਖਹਿਰਾ ਦੀ ਜੋੜੀ ਵੇਖਣ ਨੂੰ ਮਿਲ ਰਹੀ ਹੈ |

ਇਸ ਫ਼ਿਲਮ ਦੇ ਇਸ ਤੋਂ ਪਹਿਲਾ ਵੀ ਤਿੰਨ ਗੀਤ ” ਸੁਣ ਸੋਹਣੀਏ ” ਅਤੇ ” ਇਸ਼ਕ ਜਿਹਾ ਹੋ ਗਿਆ ” ਰਿਲੀਜ ਹੋ ਚੁੱਕੇ ਹਨ ਅਤੇ ਉਹ ਵੀ ਬਹੁਤ ਹੀ ਰੋਮਾੰਟਿਕ ਗੀਤ ਹਨ | ਅਤੇ ਹਾਲ ਹੀ ਵਿੱਚ ਇਸਦਾ ਗੀਤ ” ਉਧਾਰ ਮੰਗਦਾ ” ਵੀ ਰਿਲੀਜ ਹੋਇਆ ਸੀ ਜਿਸਨੂੰ ਕਿ ਗੁਰਨਾਮ ਭੁੱਲਰ ਅਤੇ ਨਿਮਰਤ ਖਹਿਰਾ ਦੁਆਰਾ ਗਾਇਆ ਗਿਆ ਹੈ | ਇਸ ਗੀਤ ਵਿੱਚ ਪਤੀ ਪਤਨੀ ਦੀ ਖੱਟੀ ਮਿੱਠੀ ਨੋਕ ਝੋਕ ਨੂੰ ਵਿਖਾਇਆ ਗਿਆ ਹੈ ਪਤਨੀ ਆਪਣੇ ਪਤੀ ਨੂੰ ਕਹਿ ਰਹੀ ਹੈ ਕਿ ਤੇਰੇ ਪੱਲੇ ਤਾਂ ਕੁਝ ਹੈ ਨਹੀਂ ਤੇ ਤੂੰ ਚੰਨ ਤੇ ਪਲਾਟ ਲੈਣ ਦੀ ਸੋਚ ਰਿਹਾ ਹੈਂ ਇਸ ਗੀਤ ਵਿੱਚ ਗੁਰਨਾਮ ਭੁੱਲਰ ਅਤੇ ਹਿਮਾਂਸ਼ੀ ਖੁਰਾਣਾ ਦੀ ਜੋੜੀ ਵੇਖਣ ਨੂੰ ਮਿਲ ਰਹੀ ਹੈ |