ਤਰਸੇਮ ਜੱਸੜ ਦੇ ਗੀਤ “ਸ਼ੌਕੀਨ” ਨੂੰ ਮਿਲ ਰਿਹਾ ਬਹੁਤ ਹੀ ਭਰਵਾਂ ਹੁੰਗਾਰਾ, ਯੂਟਿਊਬ ਤੇ ਇੱਕ ਦਿਨ ‘ਚ ਖੱਟੇ ਇੱਕ ਮਿਲੀਅਨ ਤੋਂ ਜਿਆਦਾ ਵਿਯੂਜ਼
tarsem jassar

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਹਾਲ ਹੀ ਵਿੱਚ ਗਾਇਕ punjabi singer “ਤਰਸੇਮ ਜੱਸੜ” ਦੀ ਫ਼ਿਲਮ “ਰੱਬ ਦਾ ਰੇਡੀਓ 2” ਦਾ ਇੱਕ ਹੋਰ ਗੀਤ ਰਿਲੀਜ਼ ਹੋਇਆ ਹੈ | ਜਿਸ ਗੀਤ ਦਾ ਨਾਮ ਹੈ “ਸ਼ੌਕੀਨ” | ਤਰਸੇਮ ਜੱਸੜ ਦੇ ਇਸ ਗੀਤ ਨੂੰ ਪ੍ਰਸ਼ੰਸ਼ਕਾਂ ਵੱਲੋਂ ਬਹੁਤ ਹੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਦੱਸ ਦਈਏ ਕਿ ਇਸ ਗੀਤ ਨੂੰ ਰਿਲੀਜ਼ ਹੋਏ ਅਜੇ ਇੱਕ ਦਿਨ ਹੀ ਹੋਇਆ ਹੈ ਅਤੇ ਯੂਟਿਊਬ ਤੇ ਇਸ ਗੀਤ ਨੂੰ ਹੁਣ ਤੱਕ ਇੱਕ ਮਿਲੀਅਨ ਤੋਂ ਜਿਆਦਾ ਵਾਰ ਵੇਖਿਆ ਜਾ ਚੁੱਕਾ ਹੈ |

ਜਿੱਥੇ ਕਿ ਤਰਸੇਮ ਜੱਸੜ ਨੇ ਇਸ ਗੀਤ ਨੂੰ ਆਪਣੀ ਬੁਲੰਦ ਆਵਾਜ਼ ਨਾਲ ਸ਼ਿੰਗਾਰਿਆ ਹੈ ਓਥੇ ਹੀ ਇਸ ਗੀਤ ਬੋਲ ਵੀ ਤਰਸੇਮ ਜੱਸੜ ਨੇ ਖੁਦ ਹੀ ਲਿਖੇ ਹਨ ਅਤੇ ਇਸ ਗੀਤ ਨੂੰ ਮਿਊਜ਼ਿਕ “ਦੇਸੀ ਕਰਿਊ” ਨੇ ਦਿੱਤਾ ਹੈ | ਇਹ ਗੀਤ ਫ਼ਿਲਮ “ਰੱਬ ਦਾ ਰੇਡੀਓ 2” ਦਾ ਦੂਜਾ ਗੀਤ ਹੈ | ਦੱਸ ਦਈਏ ਕਿ ਸਿਮੀ ਚਹਿਲ ਅਤੇ ਤਰਸੇਮ ਜੱਸੜ ਦੀ ਜੋੜੀ ਇਸ ਤੋਂ ਪਹਿਲਾਂ ਰੱਬ ਦਾ ਰੇਡੀਓ ਫ਼ਿਲਮ ਆਈ ਸੀ |

ਜਿਸ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ਅਤੇ ਇਹ ਫ਼ਿਲਮ ਲੋਕਾਂ ਨੂੰ ਕਾਫੀ ਪਸੰਦ ਆਈ ਸੀ | ਰੱਬ ਦਾ ਰੇਡੀਓ 2 ਫ਼ਿਲਮ 29 ਮਾਰਚ ਨੂੰ ਰਿਲੀਜ਼ ਹੋ ਰਹੀ ਹੈ | ਹੁਣ ਵੇਖਣਾ ਇਹ ਹੋਵੇਗਾ ਕਿ ਇਹ ਫ਼ਿਲਮ ਆਪਣੇ ਪਹਿਲੇ ਭਾਗ ਵਾਂਗ ਵਧੀਆ ਪ੍ਰਦਰਸ਼ਨ ਕਰ ਪਾਉਂਦੀ ਹੈ ਜਾਂ ਨਹੀਂ |