ਆਸਟਰੀਆ ਵਿੱਚ ਧਮਾਲਾਂ ਪਾਉਣ ਜਾ ਰਹੇ ਹਨ ਗਾਇਕ ” ਤਰਸੇਮ ਜੱਸੜ “
ਗਲਵੱਕੜੀ, ਕ੍ਰੀਜ਼ , ਗੀਤ ਦੇ ਵਰਗੀ ” punjabi song ਆਦਿ ਬਹੁਤ ਸਾਰੇ ਗੀਤਾਂ ਦੇ ਨਾਲ ਪੰਜਾਬੀ ਇੰਡਸਟਰੀ ਵਿੱਚ ਧੁੱਮਾਂ ਮਚਾਉਣ ਵਾਲੇ tarsem jassar ਮਸ਼ਹੂਰ ਪੰਜਾਬੀ ਗਾਇਕ ” ਤਰਸੇਮ ਜੱਸੜ ” ਨੂੰ ਵਿਦੇਸ਼ਾ ਵਿੱਚੋ ਵੀ ਕਾਫੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਇੱਕ ਵਾਰ ਫਿਰ ਤੋਂ ਉਹ ਜਾ ਰਹੇ ਹਨ ਵਿਦੇਸ਼ ਚ ਧੂਮਾਂ ਪਾਉਣ ਦੇ ਲਈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਹਾਲ ਹੀ ਵਿੱਚ ਗਾਇਕ ” ਤਰਸੇਮ ਜੱਸੜ ” ਨੇਂ ਆਪਣੇ ਇੰਸਟਾਗ੍ਰਾਮ ਦੇ ਜਰੀਏ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਵਿੱਚ ਓਹਨਾ ਨੇਂ ਆਪਣੇ 29 ਸਤੰਬਰ ਨੂੰ ਵਿਏਨਾ ਅਤੇ ਆਸਟਰੀਆ ਵਿੱਚ ਹੋ ਜਾ ਰਹੇ ਈਵੈਂਟ ਦਾ ਪੋਸਟਰ ਸਾਂਝਾ ਕਰਕੇ ਸੱਭ ਨੂੰ ਇਸਦੀ ਜਾਣਕਾਰੀ ਦਿਤੀ ਹੈ | ਇਸ ਨੂੰ ਸਾਂਝਾ ਕਰਨ ਤੋਂ ਬਾਅਦ ਉਨ੍ਹਾਂ ਨੇ ਲਿਖਿਆ ਕਿ ਯੂਰਪ ਟੂਰ ਲਈ ਸਾਰੇ ਜਣੇ ਤਿਆਰ ਰਹੋ |

View this post on Instagram

Tour Turbanator Europe .. saturday. 29th sep. " Vienna Austria ". Get ready. Coming to see you all .. ?. #tarsemjassar #vehlijanta #vehlijantateam #tourturbanator #europe #austria #keeploving #keepsupporting #turbanator #wmk

A post shared by Tarsem Jassar (@tarsemjassar) on

” ਤਰਸੇਮ ਜੱਸੜ ” ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਹੋਣ ਦੇ ਨਾਲ ਨਾਲ ਬੇਹਤਰੀਨ ਅਦਾਕਾਰ , ਗੀਤਕਾਰ ਅਤੇ ਪ੍ਰੋਡਿਊਸਰ ਵੀ ਹਨ | ਲੋਕ ਇਹਨਾਂ ਦੀ ਗਾਇਕੀ ਦੇ ਨਾਲ ਇਹਨਾਂ ਦੀ ਲੁੱਕ ਨੂੰ ਵੀ ਬਹੁਤ ਪਸੰਦ ਕਰਦੇ ਹਨ | ਆਪਣੇ ਗੀਤਾਂ ‘ਚ ਸਰਦਾਰੀ ਦੀ ਗੱਲ ਕਰਨ ਵਾਲਾ ਇਹ ਸਰਦਾਰ ਖੁਦ ਵੀ ਪੋਚਵੀਂ ਪੱਗ ਬੰਨਣ ਲਈ ਜਾਣਿਆ ਜਾਂਦਾ ਹੈ | ਹਾਲ ਹੀ ਵਿੱਚ ਇਹਨਾਂ ਦਾ ਇੱਕ ਗੀਤ ” ਟਰਬਨੇਟਰ ” ਰਿਲੀਜ ਹੋਇਆ ਸੀ ਜਿਸ ਨੂੰ ਕਿ ਬਹੁਤ ਹੀ ਭਰਵਾਂ ਹੁੰਗਾਰਾ ਮਿਲਿਆ ਹੈ | ” ਤਰਸੇਮ ਜੱਸੜ ” ਪੰਜਾਬੀ ਫ਼ਿਲਮਾਂ ਜਿਵੇਂ ਕਿ ” ਰੱਬ ਦਾ ਰੇਡੀਓ , ਸਰਦਾਰ ਮੁਹੰਮਦ ਆਦਿ ਵਿੱਚ ਆਪਣੀ ਮੁੱਖ ਭੂਮਿਕਾ ਨਿਭਾ ਚੁੱਕੇ ਹਨ ਅਤੇ ਬਹੁਤ ਹੀ ਜਲਦ ਆਪਣੀ ਨਵੀਂ ਫਿਲਮ ” ਅਫਸਰ ” ਲੈ ਕੇ ਆ ਰਹੇ ਨੈ | ਇਸ ਫਿਲਮ ‘ਚ ਉਨ੍ਹਾਂ ਦੇ ਨਾਲ ਨਿਮਰਤ ਖਹਿਰਾ ਆਪਣੀ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ |