ਫ਼ਿਲਮ ” ਅਫਸਰ ” ਦਾ ਟ੍ਰੇਲਰ ਰਿਲੀਜ ! ਤਰਸੇਮ ਜੱਸੜ ਪਟਵਾਰੀ ਲੱਗੂਗਾ ਜਾਂ ਨਹੀਂ ?
ਪੰਜਾਬੀ ਗਾਇਕੀ tarsem jassar ਦੇ ਨਾਲ ਨਾਲ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਆਪਣੀ ਇੱਕ ਵੱਖਰੀ ਪਹਿਚਾਣ ਬਣਾ ਚੁੱਕੇ ਗਾਇਕ ” ਤਰਸੇਮ ਜੱਸੜ ” ਜਲਦ ਆਪਣੀ ਇੱਕ ਹੋਰ ਪੰਜਾਬੀ ਫ਼ਿਲਮ ” ਅਫਸਰ ” punjabi movies ਲੈਕੇ ਆ ਰਹੇ ਹਨ ਅਤੇ ਕੁੱਝ ਟਾਈਮ ਪਹਿਲਾ ਇਹਨਾਂ ਨੇ ਸੋਸ਼ਲ ਮੀਡਿਆ ਤੇ ਇਸ ਫ਼ਿਲਮ ਦਾ ਪੋਸਟਰ ਵੀ ਸਾਂਝਾ ਕੀਤਾ ਸੀ | ਫ਼ਿਲਮ ਦੇ ਪੋਸਟਰ ਨੂੰ ਫੈਨਸ ਨੇਂ ਕਾਫੀ ਪਸੰਦ ਕੀਤਾ ਸੀ ਅਤੇ ਸੱਭ ਦੁਆਰਾ ਇਸ ਫ਼ਿਲਮ ਦੇ ਟ੍ਰੇਲਰ ਦੀ ਉਡੀਕ ਕੀਤੀ ਜਾ ਰਹੀ ਸੀ | ਤੁਹਾਨੂੰ ਦੱਸ ਦਈਏ ਕਿ ਇਸ ਫ਼ਿਲਮ ਦਾ ਟ੍ਰੇਲਰ ਰਿਲੀਜ ਹੋ ਚੁੱਕਾ ਹੈ ਅਤੇ ਇਸਦੀ ਜਾਣਕਾਰੀ ਤਰਸੇਮ ਜੱਸੜ ਨੇਂ ਆਪਣੇ ਇੰਸਟਾਗ੍ਰਾਮ ਦੇ ਜਰੀਏ ਫ਼ਿਲਮ ਦਾ ਟ੍ਰੇਲਰ ਸਾਂਝਾ ਕਰਦੇ ਹੋਏ ਸੱਭ ਨੂੰ ਦਿੱਤੀ | ਇਸ ਫਿਲਮ ‘ਚ ਤਰਸੇਮ ਜੱਸੜ ਅਤੇ ਨਿਮਰਤ ਖਹਿਰਾ ਮੁੱਖ ਭੂਮਿਕਾ ਨਿਭਾ ਰਹੇ ਹਨ | ਇਸ ਤੋਂ ਇਲਾਵਾ ਫਿਲਮ ‘ਚ ਕਰਮਜੀਤ ਅਨਮੋਲ ,ਗੁਰਪ੍ਰੀਤ ਘੁੱਗੀ ,ਹਰਦੀਪ ਗਿੱਲ ਅਤੇ ਨਿਰਮਲ ਰਿਸ਼ੀ ਵੀ ਲੋਕਾਂ ਦਾ ਮੰਨੋਰਜੰਨ ਕਰਨਗੇ |

View this post on Instagram

Lao ji. Official Trailer Of. AFSAR .. 😃. " Munda kehnde KANUGO laggea hoia " 🙏😁 #afsar #tarsemjassar #nimratkhaira #nadarfilms #vehlijantafilms #gulshansingh #whitehillmusic #jassgrewal #karamjitanmol #gurpreetghuggi #keeploving #keepsupporting #releasing5oct #wmk

A post shared by Tarsem Jassar (@tarsemjassar) on

ਇਸ ਫਿਲਮ ਦੀ ਕਹਾਣੀ ਮਸ਼ਹੂਰ ਲੇਖਕ ” ਜੱਸ ਗਰੇਵਾਲ ” ਵੱਲੋਂ ਲਿਖੀ ਗਈ ਹੈ ਅਤੇ ਇਸ ਫ਼ਿਲਮ ਨੂੰ ” ਗੁਲਸ਼ਨ ਸਿੰਘ ” ਦੁਆਰਾ ਡਾਇਰੈਕਟ ਕੀਤਾ ਗਿਆ ਹੈ | ਇਸ ਫਿਲਮ ਲਈ ਮੁੜ ਤੋਂ ਉਹ ਟੀਮ ਇਕੱਠੀ ਹੋਈ ਹੈ ਜਿਨ੍ਹਾਂ ਨੇ ਪਹਿਲੇ ਬਹੁਤ ਹਿੱਟ ਫ਼ਿਲਮਾਂ ਦਿੱਤੀਆਂ ਹਨ | ਮਸ਼ਹੂਰ ਲੇਖਕ ਜੱਸ ਗਰੇਵਾਲ ਦੁਆਰਾ ਲਿਖੀ ਇਹ ਫਿਲਮ ਪਟਵਾਰੀ ਅਤੇ ਕਾਨੂੰਗੋ ਦੇ ਆਲੇ-ਦੁਆਲੇ ਘੁੰਮਦੀ ਹੈ | ਇਸ ਵਾਰ ” ਤਰਸੇਮ ਜੱਸੜ ” ਇਸ ਫ਼ਿਲਮ ਵਿੱਚ ਇੱਕ ਅਫਸਰ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ | ਫ਼ਿਲਮ ਦੇ ਟ੍ਰੇਲਰ ਨੂੰ ਲੋਕ ਦੁਆਰਾ ਬਹੁਤ ਹੀ ਪਸੰਦ ਕੀਤਾ ਜਾ ਰਿਹਾ ਹੈ | ਇਫ ਫ਼ਿਲਮ 5 ਅਕਤੂਬਰ ਨੂੰ ਰਿਲੀਜ ਹੋਵੇਗੀ |